ਅਲੋਪ ਹੋ ਗਈ ਫੁਲਕਾਰੀ
Published : Mar 9, 2022, 11:03 am IST
Updated : Mar 9, 2022, 11:03 am IST
SHARE ARTICLE
Phulkari
Phulkari

ਲੋਕਾਂ ਕੋਲ ਹੁਣ ਫੁਲਕਾਰੀ ਕੱਢਣ ਦਾ ਵਿਹਲ ਨਹੀਂ ਹੈ ਤੇ ਨਾ ਹੀ ਰੁਚੀ ਹੈ।

 

                                                                    ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ,
                                                                    ਕੰਨਾਂ ਵਿਚ ਕੋਕਰੂ ਤੇ ਵਾਲੀਆਂ ਵੀ ਗਈਆਂ,
                                                                    ਹੁਣ ਚਲ ਪਏ ਵਲਾਇਤੀ ਬਾਣੇ ,
                                                                   ਕੀ ਬਣੂ ਦੁਨੀਆਂ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ।

ਮੁਹਾਲੀ: ਫੁਲਕਾਰੀ ਸ਼ਬਦ ਫੁੱਲ ਅਤੇ ਕਾਰੀ ਤੋਂ ਬਣਿਆ ਹੈ ਜਿਸ ਦਾ ਅਸਲ ਵਿਚ ਮਤਲਬ ਫੁੱਲਾਂ ਦੀ ਕਾਰੀ। ਫੁਲਕਾਰੀ ਇਕ ਤਰ੍ਹਾਂ ਦੀ ਕਢਾਈ ਹੁੰਦੀ ਹੈ, ਜੋ ਚੁੰਨੀ, ਦੁਪੱਟਿਆਂ, ਰੁਮਾਲਾਂ, ਚਾਦਰਾਂ ਉਤੇ ਹੱਥਾਂ ਨਾਲ ਕੀਤੀ ਜਾਂਦੀ ਹੈ। ਇਹ ਔਰਤ ਦਾ ਘੁੰਡ, ਸਿਰ ਕੱਜਣ, ਰੀਝਾਂ ਦਾ ਸ਼ਿੰਗਾਰ, ਮਨ ਦੇ ਵਲਵਲਿਆਂ, ਸਿਰਜਣ ਸ਼ਕਤੀ ਦਾ ਪ੍ਰਤੀਕ ਤੇ ਸ਼ਰਮ ਹਯਾ ਦਾ ਪਰਦਾ ਹੈ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ ਅਤੇ ਕਢਾਈ ਲਈ ਵਰਤਿਆਂ ਜਾਂਦਾ ਸੀ, ਪਰ ਬਾਅਦ ਵਿਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਸ਼ਿਲਪ ਕਲਾ ਵਿਚ ਇਸ ਦਾ ਅਹਿਮ ਸਥਾਨ ਹੈ। 

 

Phulkari Phulkari

ਫੁਲਕਾਰੀ ਕੱਢਣ ਲਈ ਇਕ ਮੋਟੀ ਸੂਈ, ਖੱਦਰ ਦਾ ਕਪੜਾ ਜਾਂ ਰੰਗ ਬਿਰੰਗਾ ਧਾਗਾ ਹੁੰਦਾ ਸੀ। ਪੁਰਾਣੇ ਸਮੇਂ ਵਿਚ ਧੀਆਂ-ਧਿਆਣੀਆਂ ਨੂੰ ਹੋਸ਼ ਸੰਭਾਲਦੇ ਹੀ ਜਵਾਨੀ ਦੀ ਦਹਿਲੀਜ਼ ਤਕ ਪੁੱਜਦਿਆਂ ਚੌਕੇ ਚੁੱਲ੍ਹੇ ਦੇ ਕੰਮ ਦੇ ਨਾਲ-ਨਾਲ ਕੱਢਣ, ਬੁਣਨ, ਕੱਤਣ ਨਾਲ ਕੋਈ ਨਾ ਕੋਈ ਹੋਰ ਮੀਨਾਕਾਰੀ ਸਿਖਾ ਦਿਤੀ ਜਾਂਦੀ ਸੀ ਜੋ ਉਸ ਦੀਆਂ ਦਾਜ ਦੀਆਂ ਕੁੱਝ ਵਸਤਾਂ ਲਈ ਕੰਮ ਆਉਂਦੀਆਂ ਸਨ। ਹੌਲੀ-ਹੌਲੀ ਸਲਾਈ, ਕਢਾਈ, ਕੱਤਣ, ਕੱਢਣ, ਬੁੰਨ੍ਹਣ ਵਿਚ ਕੁੜੀਆਂ ਇਕ ਦੂਸਰੀ ਦੀ ਦੇਖਾ ਦੇਖੀ ਮੁਹਾਰਤ ਹਾਸਲ ਕਰ ਲੈਂਦੀਆਂ ਸਨ। ਨਾਲੇ ਫੁਲਕਾਰੀ ਕੱਢੀ ਜਾਂਦੀਆਂ ਸਨ ਤੇ ਅਪਣੇ ਦਿਲ ਦੀਆਂ ਗੱਲਾਂ ਇਕ ਦੂਸਰੀ ਨਾਲ ਕਰ ਗੁਬਾਰ ਕੱਢ ਲੈਂਦੀਆਂ ਸਨ। ਇਹ ਉਨ੍ਹਾਂ ਦੀ ਕਲਾ ਕੁਸ਼ਲਤਾ ਦਾ ਪ੍ਰਮਾਣ ਹੁੰਦਾ ਸੀ ਜਿਸ ਵਾਸਤੇ ਉਨ੍ਹਾਂ ਨੂੰ ਫ਼ਖ਼ਰ ਮਹਿਸੂਸ ਹੁੰਦਾ ਸੀ।

 

Phulkari Phulkari

ਅਪਣੇ ਵਲੋਂ ਤਿਆਰ ਕੀਤੀ ਫੁਲਕਾਰੀ ਬਾਰੇ ਸਹੁਰੇ ਘਰ ਤੋਂ ਵਡਿਆਈ ਸੁਣ ਕੁੜੀਆਂ ਅਪਣੇ ਆਪ ਤੇ ਫ਼ਖ਼ਰ ਮਹਿਸੂਸ ਕਰਦੀਆਂ ਸਨ। ਬੜੇ ਚਾਅ ਤੇ ਮੀਨਾਕਾਰੀ ਨਾਲ ਵੰਨ ਸੁਵੰਨੀਆ ਵੰਨਗੀਆ, ਵੰਨ ਸੁਵੰਨੇ ਰੰਗ ਦੇ ਧਾਗਿਆਂ ਨਾਲ ਫੁੱਲ, ਪੰਛੀ, ਹਿਰਨ ਪਾ ਚਾਦਰ, ਰੁਮਾਲ, ਫੁਲਕਾਰੀ ਨੂੰ ਤਿਆਰ ਕਰਦੀਆਂ ਸਨ, ਜੋ ਪਿਆਰ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਸਨ। ਇਸ ਦਾ ਪ੍ਰਯੋਗ ਵਿਆਹ, ਸ਼ਾਦੀਆਂ, ਤਿਉਹਾਰਾਂ ਤੇ ਸਮਾਗਮਾਂ ਦੇ ਮੌਕੇ ’ਤੇ ਕੀਤਾ ਜਾਂਦਾ ਸੀ।  ਲੋਕ ਦਾਜ ਵਿਚ ਧੀਆਂ ਨੂੰ ਫੁਲਕਾਰੀ ਦਿੰਦੀਆਂ ਸਨ ਜੋ ਨਾਨੀਆਂ, ਦਾਦੀਆਂ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਚਲਦਾ ਸੀ। ਵਿਆਹ ਦੇ ਮੋਕੇ ਕੁੜੀਆਂ ਸਿਰ ਤੇ ਫੁਲਕਾਰੀ ਲੈਂਦੀਆਂ ਸਨ, ਜੋ ਉਸ ਦੇ ਹੁਸਨ ਨੂੰ ਚਾਰ ਚੰਨ ਲਗਾ ਦਿੰਦੀ ਸੀ। ਫੁਲਕਾਰੀ ਨਾਲ ਸਬੰਧਤ ਅਨੇਕਾਂ ਲੋਕ ਗੀਤ ਗਾਂਏ ਜਾਂਦੇ ਸੀ, ਜੋ ਸਾਡੇ ਸਭਿਆਚਾਰ ਦਾ ਪ੍ਰਤੀਕ ਹੁੰਦੇ ਸੀ। ਗੀਤਕਾਰਾਂ ਨੇ ਅਜੇ ਵੀ ਗੀਤਾ ਰਾਹੀਂ ਫੁਲਕਾਰੀ ਨੂੰ ਸਾਂਭਿਆਂ ਹੋਇਆ ਹੈ।

 

 

PhulkariPhulkari

 

ਵੀਰ ਮੇਰੇ ਨੇ ਕੁੜਤੀ ਭੇਜੀ ਭਾਬੋ ਨੇ ਫੁਲਕਾਰੀ,
ਨੀ ਜੁੱਗ ਜੁੱਗ ਜੀਅ ਭਾਬੋ,
ਲੱਗੇ ਵੀਰ ਤੋਂ ਪਿਆਰੀ।
ਮੈਨੂੰ ਤਾਂ ਕਹਿੰਦਾ ਕੱਢਣ ਨਹੀਂ ਜਾਣਦੀ,
ਵੇ ਮੈਂ ਕੱਢ ਲਈ ਫੁਲਕਾਰੀ,
ਜਦੋਂ ਮੈਂ ਉਤੇ ਲਈ, ਤੈਂ ਹੂੰਗਰ ਕਿਉਂ ਮਾਰੀ।

ਉਨ੍ਹਾਂ ਸਮਿਆਂ ਵਿਚ ਕਿਤੇ ਬਜ਼ੁਰਗ, ਦਾਦੀਆਂ, ਔਰਤਾਂ ਫੁਲਕਾਰੀ ਲਈ ਨਜ਼ਰ ਆਉਂਦੀਆਂ ਕਿਤੇ ਅਪਣੇ ਸਾਈਂ ਲਈ ਭੱਤਾ ਚੁਕੀ ਜਾਂਦੀ ਮੁਟਿਆਰ ਦੀ ਫੁਲਕਾਰੀ ਵਾਜਾਂ ਮਾਰਦੀ। 
ਅੱਗੇ ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ,
ਹਵਾ ਵਿਚ ਤੁਰਦੀ ਫਿਰੇ ਮੇਰੀ ਤਿੱਤਰਾਂ ਵਾਲੀ ਫੁਲਕਾਰੀ।
ਫੁਲਕਾਰੀ ਬਣਾਉਣ ਦੀਆਂ ਅਨੇਕ ਕਿਸਮਾਂ ਹਨ ਜਿਨ੍ਹਾਂ ਵਿਚ ਮੁੱਖ ਬਾਗ਼ ਬੜੀ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਹੈ। ਇਸ ਦੀ ਕਢਾਈ ਸੰਘਣੀ ਤੇ ਪੱਟ ਦੇ ਧਾਗੇ ਨਾਲ ਤਿਆਰ ਕੀਤੀ ਜਾਂਦੀ ਹੈ। ਲਾਲ ਜਾਂ ਗੂੜ੍ਹੇ ਵਾਲ ਖੱਦਰ ਦੀ ਫੁਲਕਾਰੀ ਨੂੰ ਚੋਪ ਕਹਿੰਦੇ ਹਨ। ਕੰਨੀਆਂ ਤੋਂ ਕਢਾਈ ਕੱਢੀ ਜਾਂਦੀ ਹੈ। ਇਹ ਨਾਨਕਿਆਂ ਵਲੋਂ ਕੁੜੀ ਨੂੰ ਦਿਤੀ ਜਾਂਦੀ ਹੈ। ਸੁਭਰ ਵੀ ਲਾਲ ਸੰਗਨਾਂ ਦਾ ਕਪੜਾ ਹੁੰਦਾ ਹੈ, ਜਿਸ ਦੇ ਚਾਰੇ ਕੋਨੇ ਕੱਢੇ ਜਾਂਦੇ ਹਨ, ਲਾਲ ਜਾਂ ਗੂੜੇ੍ਹ ਲਾਲ ਖੱਦਰ ਦੀ ਫੁਲਕਾਰੀ ਨੂੰ ਸਾਲੂ ਵੀ ਕਹਿੰਦੇ ਹਨ। ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਤੇ ਪੀਲੇ ਤੇ ਲਾਲ ਰੇਸ਼ਮ ਦੀ ਕਢਾਈ ਕੀਤੀ ਜਾਦੀ ਹੈ, ਇਸ ਨੂੰ ਨੀਲ ਕੰਠ ਕਿਹਾ ਜਾਂਦਾ ਹੈ। ਘੁੰਗਟਬਾਟ ਫੁਲਕਾਰੀ ਵਿਚ ਸਿਰ ਵਾਲੇ ਪਾਸੇ ਉਪਰ ਤਿਕੋਣੀ ਗੋਟੇ ਦੀ ਕਢਾਈ ਕੀਤੀ ਜਾਂਦੀ ਹੈ, ਜੋ ਹੁਣ ਦੇ ਜ਼ਮਾਨੇ ਨੇ ਕਾਫ਼ੀ ਤਰੱਕੀ ਕਰ ਲਈ ਹੈ, ਲੋਕਾਂ ਕੋਲ ਹੁਣ ਫੁਲਕਾਰੀ ਕੱਢਣ ਦਾ ਵਿਹਲ ਨਹੀਂ ਹੈ ਤੇ ਨਾ ਹੀ ਰੁਚੀ ਹੈ।

PhulkariPhulkari

ਇਹ ਕਲਾ ਕਿਰਤੀਆਂ ਅਲੋਪ ਹੋ ਗਈਆਂ ਹਨ। ਇਨ੍ਹਾਂ ਦੀ ਥਾਂ ਮਸ਼ੀਨਰੀ ਨਾਲ ਬਣੀਆ ਸਾਲ, ਚਾਦਰਾਂ ਆ ਗਈਆਂ ਹਨ, ਜੋ ਫੁਲਕਾਰੀ ਇਕ ਅਜਾਇਬ ਘਰ ਵਿਆਹ, ਸ਼ਾਦੀਆਂ, ਸਭਿਆਚਾਰ ਪ੍ਰੋਗਰਾਮ, ਗੀਤਾਂ ਵਿਚ ਸਿਮਟ ਕੇ ਬੁਝਾਰਤ ਬਣ ਕੇ ਰਹਿ ਗਈ ਹੈ, ਲੋੜ ਹੈ ਅਪਣੇ ਵਿਰਸੇ, ਕਲਾ ਕਿਰਤੀਆਂ ਨੂੰ ਸਾਂਭਣ ਦੀ ਜਿਸ ਤੋਂ ਨਵੀਂ ਪੀੜ੍ਹੀ ਬਿਲਕੁਲ ਅਨਜਾਣ ਹੈ।
-ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸ਼ਨ, 9878609221

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement