ਰੈਂਬੋ ਥੀਮ ਨਾਲ ਘਰ ਨੂੰ ਦਿਓ ਸ਼ਾਨਦਾਰ ਲੁਕ 
Published : Jul 9, 2018, 1:06 pm IST
Updated : Jul 9, 2018, 1:06 pm IST
SHARE ARTICLE
rambo theme
rambo theme

ਘਰ ਜਿਥੇ ਅਸੀਂ ਸੁਕੂਨ ਨਾਲ ਰਹਿੰਦੇ  ਹਾਂ। ਘਰ ਹਰ ਇਨਸਾਨ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਓਸੇ ਤਰ੍ਹਾਂ ਰੰਗਾਂ ਦਾ ਵੀ ਬਹੁਤ ਮਹਤੱਵ ਹੁੰਦਾ ...

ਘਰ ਜਿਥੇ ਅਸੀਂ ਸੁਕੂਨ ਨਾਲ ਰਹਿੰਦੇ  ਹਾਂ। ਘਰ ਹਰ ਇਨਸਾਨ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਓਸੇ ਤਰ੍ਹਾਂ ਰੰਗਾਂ ਦਾ ਵੀ ਬਹੁਤ ਮਹਤੱਵ ਹੁੰਦਾ ਹੈ। ਰੰਗ ਸਾਡੀ ਜ਼ਿੰਦਗੀ ਨੂੰ ਖੁਸ਼ਨੁਮਾ ਬਣਾਉਂਦੇ ਹਨ। ਸੱਭ ਦਾ ਸੁਪਨਾ ਹੁੰਦਾ ਹੈ ਕੇ ਘਰ ਨੂੰ ਬਹੁਤ ਖੂਬਸੂਰਤ ਬਨਾਇਆ ਜਾਵੇ, ਅੱਜ ਅਸੀਂ ਤੁਹਾਨੂੰ ਇਕ ਨਵਾਂ ਤਰੀਕਾ ਦੱਸਾਂਗੇ ਘਰ ਨੂੰ ਸਜਾਉਣ ਦਾ।

rambo themerambo theme

ਘਰ ਨੂੰ ਚਾਰ - ਚੰਨ ਲਗਾਉਣ ਅਤੇ ਦੀਵਾਰਾਂ ਨੂੰ ਸਜਾਉਣ ਲਈ ਲੋਕ ਪਤਾ ਨਹੀਂ ਕੀ -ਕੀ ਆਇਡਿਆਜ ਅਪਣਾਉਂਦੇ ਹਨ ਪਰ ਇਸ ਸਭ ਵਿਚ ਪੈਸਾ ਵੀ ਖੂਬ ਖਰਚ ਹੁੰਦਾ ਹੈ, ਜੋ ਸਧਾਰਣ ਇਨਸਾਨ ਦੇ ਬਸ ਦੀ ਗੱਲ ਨਹੀਂ ਪਰ ਅਪਣਾ ਘਰ ਸਜਾਉਣ ਦਾ ਸੁਫ਼ਨਾ ਸਾਰੇ ਰੱਖਦੇ ਹਨ। ਜੇਕਰ ਤੁਸੀ ਵੀ ਆਪਣੇ ਘਰ ਨੂੰ ਕੁੱਝ ਡਿਫਰੈਂਟ ਅਤੇ ਯੂਨਿਕ ਲੁਕ ਦੇਣਾ ਚਾਹੁੰਦੇ ਹੋ ਅਤੇ ਬਜਟ ਵੀ ਢਿੱਲਾ ਨਹੀਂ ਕਰਣਾ ਚਾਹੁੰਦੇ ਹੋ ਤਾਂ ਇਹ ਤਰੀਕਾ ਸਭ ਤੋਂ ਬੈਸਟ ਹੈ।

rambo themerambo theme

ਉਂਜ ਤਾਂ ਘਰ ਨੂੰ ਸਜਾਉਣ ਲਈ ਕਾਫ਼ੀ ਥੀਮ ਹਨ, ਜਿਨ੍ਹਾਂ ਨੂੰ ਲੋਕ ਖੂਬ ਫਾਲੋ ਵੀ ਕਰ ਰਹੇ ਹਨ। ਉਨ੍ਹਾਂ ਥੀਮ ਵਿਚੋਂ ਇਕ ਹੈ ਰੈਂਬੋ ਹੋਮ ਡੈਕੋਰੇਸ਼ਨ ਆਇਡੀਆ। ਜਿੱਥੇ ਅਸਮਾਨ ਸਤਰੰਗੀ ਪੀਂਘ ਦੀ ਰੰਗ - ਬਿਰੰਗੀ ਤਰੰਗਾਂ ਨਾਲ ਸਜਾਇਆ ਘਰ ਕਾਫ਼ੀ ਖੂਬਸੂਰਤ ਲੱਗਦਾ ਹੈ, ਘਰ ਵਿਚ ਇਸ ਰੰਗਾਂ ਦਾ ਦ੍ਰਿਸ਼ ਬਹੁਤ ਸੋਹਣਾ ਲਗਦਾ ਹੈ। ਉਥੇ ਹੀ ਤੁਸੀ ਆਪਣੇ ਘਰ ਨੂੰ ਰੈਂਬੋ ਡੈਕੋਰੇਸ਼ਨ ਆਇਡੀਆ ਦੇ ਨਾਲ ਕਲਰ ਫੁਲ ਲੁਕ ਦੇ ਸੱਕਦੇ ਹੋ, ਜਿਸ ਦੇ ਨਾਲ ਘਰ ਖਿਲਾ - ਖਿਲਾ ਨਜ਼ਰ ਆਵੇਗਾ।

rambo themerambo theme

ਆਓ ਜੀ ਅੱਜ ਅਸੀ ਤੁਹਾਨੂੰ ਘਰ ਵਿਚ ਰੈਂਬੋ ਡੈਕੋਰੇਸ਼ਨ ਦੇ ਕੁੱਝ ਟਿਪਸ ਦੱਸਾਂਗੇ, ਜਿਨ੍ਹਾਂ ਨੂੰ ਤੁਸੀ ਵੀ ਟਰਾਈ ਕਰ ਸੱਕਦੇ ਹੋ ਅਤੇ ਆਪਣੇ ਘਰ ਨੂੰ ਕਲਰਫੁਲ ਲੁਕ ਦੇ ਸੱਕਦੇ ਹੋ। ਇਨੀ ਦਿਨੀਂ ਦੀਵਾਰਾਂ ਨੂੰ ਸਜਾਉਣ ਨੂੰ ਕਾਫ਼ੀ ਤਵੱਜੋ ਦਿੱਤੀ ਜਾ ਰਹੀ ਹੈ, ਜੋ ਪੂਰ ਘਰ ਦੇ ਲੁਕ ਨੂੰ ਬਦਲ ਕੇ ਰੱਖ ਦਿੰਦੇ ਹਨ।

rambo themerambo theme

ਤੁਸੀ ਰੈਂਬੋ ਥੀਮ ਨਾਲ ਆਪਣੇ ਘਰ ਦੀਆਂ ਦੀਵਾਰਾਂ ਨੂੰ ਖੂਬਸੂਰਤ ਲੁਕ ਦੇ ਸੱਕਦੇ ਹੋ। ਏਨਾ ਹੀ ਨਹੀਂ, ਜੇਕਰ ਘਰ ਵਿਚ ਕੋਈ ਬਰਥ ਡੇ ਪਾਰਟੀ ਰੱਖੀ ਹੈ ਤਾਂ ਤੁਸੀ ਰੈਂਬੋ ਥੀਮ ਫਾਲੋ ਕਰ ਸੱਕਦੇ ਹੋ।

rambo themerambo theme

ਰੈਂਬੋ ਸਟਾਈਲ ਕੇਕ ਦੇ ਨਾਲ ਡੈਕੋਰੇਸ਼ਨ ਵੀ ਇਸ ਥੀਮ ਵਿਚ ਕਰੋ। ਇਸ ਨਾਲ ਪਾਰਟੀ ਦਾ ਮਾਹੌਲ ਵੀ ਖਿਲਾ - ਖਿਲਾ ਰਹੇਗਾ। ਖਾਸ ਕਰ ਬੱਚੇ ਦੀ ਬਰਥ ਡੇ ਪਾਰਟੀ ਲਈ ਇਹ ਤਰੀਕਾ ਸਭ ਤੋਂ ਅੱਛਾ ਹੈ। ਬਿਨਾਂ ਕਾਰਪੇਟ ਜਾਂ ਮੈਟ ਦੇ ਵੀ ਲੀਵਿੰਗ ਅਤੇ ਬੈਡ ਰੂਮ ਅੱਛਾ ਨਹੀਂ ਲੱਗਦਾ ਹੈ। ਤੁਸੀਂ ਅਪਣੇ ਘਰ ਵਿਚ ਰੈਂਬੋ ਪ੍ਰਿੰਟੇਡ ਮੈਟ ਵਿਛਾਓ ਅਤੇ ਰੂਮ ਨੂੰ ਕਲਰਫੁਲ ਲੁਕ ਦਿਓ।

rambo themerambo theme

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement