
ਆਉ ਜਾਣਦੇ ਹਾਂ ਕਿਵੇਂ ਸਾਧਾਰਣ ਜਿਹੇ ਦਿਖਣ ਵਾਲੇ ਸ਼ੀਸ਼ੇ ਨਾਲ ਅਸੀ ਅਪਣੇ ਘਰ ਦੀ ਖ਼ੂਬਸੁੂਰਤੀ ਨੂੰ ਚਾਰ ਚੰਨ ਲਾ ਸਕਦੇ ਹਾਂ।
ਸਾਧਾਰਣ ਦਿਖਣ ਵਾਲੇ ਸ਼ੀਸ਼ੇ ਵਿਚ ਵੀ ਗ਼ਜ਼ਬ ਦੀ ਖਿੱਚ ਹੁੰਦੀ ਹੈ। ਘਰ ਨੂੰ ਖ਼ੂਬਸੂਰਤ ਬਣਾਉਣ ਵਿਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਸ਼ਰਤੇ ਕਿ ਇਨ੍ਹਾਂ ਨੂੰ ਸਹੀ ਥਾਂ ਅਤੇ ਤਰੀਕੇ ਨਾਲ ਲਗਾਇਆ ਜਾਵੇ। ਜੇ ਸ਼ੀਸ਼ੇ ਨੂੰ ਕਮਰੇ ਵਿਚ ਸਹੀ ਥਾਂ ’ਤੇ ਰਖਿਆ ਜਾਵੇ ਤਾਂ ਕਮਰੇ ਦੀ ਖ਼ੂਬਸੂਰਤੀ ਕਈ ਗੁਣਾਂ ਵੱਧ ਜਾਂਦੀ ਹੈ। ਆਉ ਜਾਣਦੇ ਹਾਂ ਕਿਵੇਂ ਸਾਧਾਰਣ ਜਿਹੇ ਦਿਖਣ ਵਾਲੇ ਸ਼ੀਸ਼ੇ ਨਾਲ ਅਸੀ ਅਪਣੇ ਘਰ ਦੀ ਖ਼ੂਬਸੁੂਰਤੀ ਨੂੰ ਚਾਰ ਚੰਨ ਲਾ ਸਕਦੇ ਹਾਂ।
Mirror at home
- ਸ਼ੀਸ਼ੇ ਨੂੰ ਕਮਰੇ ਦੀ ਸਾਹਮਣੇ ਵਾਲੀ ਕੰਧ ’ਤੇ ਲਗਾਉ। ਇਸ ਨਾਲ ਕਮਰਾ ਜ਼ਿਆਦਾ ਵੱਡਾ ਤੇ ਸੁੰਦਰ ਦਿਖੇਗਾ।
- ਜੇ ਤੁਸੀ ਫ਼ਰੇਮ ਕੀਤੇ ਸ਼ੀਸ਼ੇ ਖ਼ਰੀਦ ਰਹੇ ਹੋ ਤਾਂ ਖ਼ਰੀਦਣ ਤੋਂ ਪਹਿਲਾਂ ਇਸ ਗੱਲ ਦਾ ਖ਼ਿਆਲ ਰੱਖੋ ਕਿ ਉਹ ਤੁਹਾਡੇ ਘਰ ਦੇ ਅੰਦਰਲੇ ਫ਼ਰਨੀਚਰ ਦੇ ਹਿਸਾਬ ਨਾਲ ਹੋਵੇ। ਲਕੜੀ ਵਿਚ ਮੜ੍ਹੇ ਹੋਏ ਸ਼ੀਸ਼ੇ ਕਲਾਸਿਕ ਦਿੱਖ ਦਿੰਦੇ ਹਨ ਤੇ ਆਇਤਾਕਾਰ ਵਿਚ ਮੜ੍ਹੇ ਹੋਏ ਸ਼ੀਸ਼ੇ ਘਰ ਨੂੰ ਮਾਡਰਨ ਦਿੱਖ ਦਿੰਦੇ ਹਨ।
decorate your home with mirror
- ਜੇਕਰ ਤੁਹਾਡੇ ਕਮਰੇ ਵਿਚ ਅਲਮਾਰੀ ਹੈ, ਜਿਸ ’ਤੇ ਕੱਚ ਦੇ ਬਣੇ ਸਮਾਨ ਦੀ ਸਜਾਵਟ ਹੈ ਤਾਂ ਉਸ ਦੇ ਪਿਛਲੇ ਪਾਸੇ ਸ਼ੀਸ਼ਾ ਲਗਾਉ। ਇਸ ਨਾਲ ਕਮਰੇ ਦੀ ਸੁੰਦਰਤਾ ਵੱਧ ਜਾਵੇਗੀ।
- ਸ਼ੀਸ਼ੇ ਨੂੰ ਕਦੇ ਵੀ ਸੌਣ ਵਾਲੇ ਪਲੰਘ ਦੇ ਸਾਹਮਣੇ ਨਾ ਰਖੋ।
Mirror
- ਜੇਕਰ ਤੁਹਾਡੇ ਕਮਰੇ ਦਾ ਆਕਾਰ ਛੋਟਾ ਹੈ ਤਾਂ ਉਸ ਵਿਚ ਵੱਡੇ ਆਕਾਰ ਦੇ ਸ਼ੀਸ਼ੇ ਲਗਾਉ। ਇਸ ਨਾਲ ਕਮਰਾ ਵੱਡਾ ਨਜ਼ਰ ਆਵੇਗਾ।
- ਡਾਈਨਿੰਗ ਹਾਲ ਵਿਚ ਸ਼ੀਸ਼ਾ ਕੰਧ ਦੇ ਬਿਲਕੁਲ ਸਾਹਮਣੇ ਲਗਾਉ। ਇਸ ਨਾਲ ਕਮਰੇ ਵਿਚ ਰੌਸ਼ਨੀ ਕਾਫ਼ੀ ਵਧ ਜਾਵੇਗੀ।
- ਕਦੇ ਵੀ ਦੋ ਸ਼ੀਸ਼ਿਆਂ ਨੂੰ ਆਹਮੋ ਸਾਹਮਣੇ ਨਾ ਲਗਾਉ। ਇਸ ਨਾਲ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
Mirror
- ਕਮਰੇ ਨੂੰ ਤਾਜ਼ਗੀ ਭਰੀ ਦਿੱਖ ਦੇਣ ਲਈ ਸ਼ੀਸ਼ੇ ਦੇ ਸਾਹਮਣੇ ਕੋਈ ਫੁੱਲਾਂ ਦਾ ਪੌਦਾ ਜਾਂ ਫੁੱਲਦਾਨ ਰੱਖੋ। ਸ਼ੀਸ਼ੇ ਵਿਚ ਇਹ ਦੇਖਣ ’ਤੇ ਦੁਗਣੇ ਨਜ਼ਰ ਆਉਣਗੇ ਅਤੇ ਤੁਹਾਡਾ ਕਮਰਾ ਤਾਜ਼ਗੀ ਭਰਿਆ ਨਜ਼ਰ ਆਵੇਗਾ।