ਘਰ ਮਹਿਕਾਓ ਤਣਾਅ ਮਿਟਾਓ 
Published : Dec 14, 2018, 5:48 pm IST
Updated : Dec 14, 2018, 5:48 pm IST
SHARE ARTICLE
Home Freshener
Home Freshener

ਅੱਜ ਹਰ ਕੋਈ ਪ੍ਰਦੂਸ਼ਣ ਰਹਿਤ ਮਾਹੌਲ ਚਾਹੁੰਦਾ ਹੈ, ਜਿੱਥੇ ਉਹ ਅਪਣੀ ਦਿਨ ਭਰ ਦੀ ਥਕਾਣ ਮਿਟਾ ਸਕਣ। ਅਜਿਹੇ ਵਿਚ ਸੁਗੰਧ ਜਿੱਥੇ ਰਿਸ਼ਤਿਆਂ ਵਿਚ ਮਧੁਰਤਾ ਲਿਆ ਕੇ ਨਵੀਂ ...

ਅੱਜ ਹਰ ਕੋਈ ਪ੍ਰਦੂਸ਼ਣ ਰਹਿਤ ਮਾਹੌਲ ਚਾਹੁੰਦਾ ਹੈ, ਜਿੱਥੇ ਉਹ ਅਪਣੀ ਦਿਨ ਭਰ ਦੀ ਥਕਾਣ ਮਿਟਾ ਸਕਣ। ਅਜਿਹੇ ਵਿਚ ਸੁਗੰਧ ਜਿੱਥੇ ਰਿਸ਼ਤਿਆਂ ਵਿਚ ਮਧੁਰਤਾ ਲਿਆ ਕੇ ਨਵੀਂ ਤਾਜ਼ਗੀ ਭਰਦੀ ਹੈ, ਉਥੇ ਹੀ ਘਰ ਦੇ ਮਾਹੌਲ ਨੂੰ ਵੀ ਸਾਫ਼ ਅਤੇ ਸ਼ੁੱਧ ਕਰਦੀ ਹੈ। ਅਜਿਹੇ ਘਰ ਵਿਚ ਪਰਵੇਸ਼  ਕਰਦੇ ਹੀ ਤੁਸੀਂ ਸੁਖ-ਸ਼ਾਂਤੀ ਮਹਿਸੂਸ ਕਰਦੇ ਹੋ। ਤੁਹਾਡੀ ਦਿਨ ਭਰ ਦੀ ਥਕਾਣ ਕੁੱਝ ਹੀ ਪਲਾਂ ਵਿਚ ਦੂਰ ਹੋ ਜਾਂਦੀ ਹੈ। 

AgarbattiAgarbatti

ਅਗਰਬੱਤੀ - ਅਗਰਬੱਤੀ ਇਕ ਵਧੀਆ ਹੋਮ ਫਰੈਗਰੈਂਸ ਹੈ ਜਿਸ ਦਾ ਸ਼ੁਰੂ ਤੋਂ ਇਸਤੇਮਾਲ ਹੁੰਦਾ ਆ ਰਿਹਾ ਹੈ। ਕਈ ਤਰ੍ਹਾਂ ਦੀ ਖੁਸ਼ਬੂਦਾਰ ਲਕੜੀਆਂ, ਜੜੀ ਬੂਟੀਆਂ, ਗਰਮਮਸਾਲਾ, ਜੈਸਮੀਨ, ਸੰਡਲਵੁਡ, ਗੁਲਾਬ, ਦੇਵਦਾਰ ਆਦਿ ਕੁਦਰਤੀ ਚੀਜ਼ਾਂ ਨਾਲ ਅਗਰਬੱਤੀਆਂ ਤਿਆਰ ਕੀਤੀ ਜਾਂਦੀ ਹੈ। ਕੁੱਝ ਅਗਰਬੱਤੀਆਂ ਡਾਇਰੈਕਟ ਜਲਦੀਆਂ ਹੁੰਦੀਆਂ ਹਨ ਤਾਂ ਕੁੱਝ ਇਨਡਾਇਰੈਕਟ ਜਲਦੀਆਂ ਹਨ। 

Indirect Burn AggarbattiIndirect Burn Aggarbatti

ਡਾਇਰੈਕਟ ਬਰਨ ਅਗਰਬੱਤੀ :  ਇਹ ਸਟਿਕ ਫੌਰਮ ਵਿਚ ਹੁੰਦੀ ਹੈ ਅਤੇ ਇਸ ਨੂੰ ਸਿੱਧੇ ਜਲਾਇਆ ਜਾਂਦਾ ਹੈ। ਇਹ ਹੌਲੀ ਹੌਲੀ ਸੁਲਗ ਕੇ ਘਰ ਦੇ ਕੋਨੇ ਕੋਨੇ ਨੂੰ ਮਹਿਕਾਉਂਦੀ ਹੈ। 
ਇਨਡਾਇਰੈਕਟ ਬਰਨ ਅਗਰਬੱਤੀ - ਇਸ ਵਿਚ ਫਰੈਗਰੈਂਸ ਮੈਟੀਰੀਅਲ ਕਿਸੇ ਮੈਟਲ ਦੀ ਹੌਟ ਪਲੇਟ ਜਾਂ ਅੱਗ 'ਤੇ ਰੱਖਿਆ ਜਾਂਦਾ ਹੈ। ਇਹ ਮੈਟੀਰੀਅਲ ਫੌਰਮ ਵਿਚ ਹੁੰਦੀ ਹੈ, ਜੋ ਖੁਸ਼ਬੂ ਨਾਲ ਪੂਰੇ ਘਰ ਨੂੰ ਮਹਿਕਾਉਂਦੀ ਹੈ।  

Fragrance PotpourriFragrance Potpourri

ਫਰੈਗਰੈਂਸ ਪੋਟਪੌਰੀ - ਇਸ ਵਿਚ ਕੁਦਰਤੀ ਖੁਸ਼ਬੂਦਾਰ ਸੁੱਕੇ ਬੂਟਿਆਂ ਦੇ ਭਾਗ ਅਤੇ ਹੋਰ ਫਰੈਗਰੈਂਸ ਸਮਗਰੀ ਨੂੰ ਮਿੱਟੀ, ਲੱਕੜੀ ਜਾਂ ਸਿਰੈਮਿਕ ਦੇ ਬਣੇ ਡੈਕੋਰੇਟਿਵ ਬਾਉਲ ਜਾਂ ਫਿਰ ਬਰੀਕ ਕੱਪੜੇ ਦੇ ਥੈਲੇ ਵਿਚ ਰੱਖਿਆ ਜਾਂਦਾ ਹੈ। ਤੁਸੀਂ ਮਿੱਟੀ ਜਾਂ ਸੇਰੈਮਿਕ ਪੌਟ ਵਿਚ ਪਾਣੀ ਭਰ ਕੇ ਤਾਜੇ ਗੁਲਾਬ ਦੀਆਂ ਪੰਖੁੜੀਆਂ ਪਾ ਦਿਓ ਅਤੇ ਫਿਰ ਉਸ ਨੂੰ ਘਰ ਦੇ ਦਰਵਾਜੇ ਜਾਂ ਖਿੜਕੀ 'ਤੇ ਟੰਗ ਦਿਓ। ਹਵਾ ਦੇ ਨਾਲ ਇਸ ਦੀ ਮਹਿਕ ਪੂਰੇ ਘਰ ਵਿਚ ਫੈਲਦੀ ਰਹੇਗੀ।  

Candle WormsCandle Worms

ਮੋਮਬੱਤੀ ਕੀੜੇ - ਇਹ ਮੋਮ ਨੂੰ ਗਰਮ ਕਰਦਾ ਹੈ ਅਤੇ ਇਸ ਤੋਂ ਖੁਰੇ ਮੋਮ ਤੋਂ ਨਿਕਲਣ ਵਾਲੀ ਖੁਸ਼ਬੂ ਨਾਲ ਲੰਬੇ ਸਮੇਂ ਤੱਕ ਘਰ ਮਹਿਕਦਾ ਰਹਿੰਦਾ ਹੈ। ਕੁੱਝ ਪ੍ਰੋਡਕਟਸ 100% ਕੁਦਰਤੀ ਖੁਸ਼ਬੂਦਾਰ ਤੇਲ ਨਾਲ ਬਣੇ ਹੁੰਦੇ ਹਨ ਜੋ ਪੂਰੇ ਘਰ ਨੂੰ ਮਹਿਕਾਉਂਦੇ ਹਨ। ਪੂਰੀ ਤਰ੍ਹਾਂ ਕੁਦਰਤੀ ਹੋਣ ਦੇ ਕਾਰਨ ਇਹ ਇਕੋਫਰੈਂਡਲੀ ਵੀ ਹੁੰਦੇ ਹਨ।  

Air FreshenerAir Freshener

ਏਅਰ ਫਰੈਸ਼ਨਰ- ਇਹ ਛੋਟੇ ਕੇਨਾਂ ਵਿਚ ਉਪਲੱਬਧ ਹੁੰਦੇ ਹਨ। ਤੁਸੀਂ ਇਸ ਏਅਰ ਫਰੈਸ਼ਨਰ ਨੂੰ ਦੀਵਾਰ 'ਤੇ ਲਗਾ ਸਕਦੇ ਹੋ। ਫਿਰ ਇਕ ਬਟਨ ਨੂੰ ਪੁਸ਼ ਕਰਕੇ ਘਰ ਨੂੰ ਮਹਿਕਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement