ਇਹਨਾਂ ਤਰੀਕਿਆਂ ਨਾਲ ਬਣੀ ਰਹੇਗੀ ਫੁੱਲਾਂ ਦੀ ਤਾਜ਼ਗੀ
Published : Jan 16, 2023, 5:30 pm IST
Updated : Jan 16, 2023, 5:30 pm IST
SHARE ARTICLE
These methods will keep the freshness of the flowers
These methods will keep the freshness of the flowers

ਘਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਅਕਸਰ ਹੀ ਲੋਕ ਫੁੱਲਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਨੂੰ ਫੁੱਲਦਾਨ ਵਿਚ ਲਗਾ ਕੇ ਘਰ ਦੀ ਰੋਣਕ ਵਧਾਉਂਦੇ ਹਨ ਪਰ ਪੌਦੇ ਤੋ...

 

ਘਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਅਕਸਰ ਹੀ ਲੋਕ ਫੁੱਲਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਨੂੰ ਫੁੱਲਦਾਨ ਵਿਚ ਲਗਾ ਕੇ ਘਰ ਦੀ ਰੋਣਕ ਵਧਾਉਂਦੇ ਹਨ ਪਰ ਪੌਦੇ ਤੋਂ ਹੱਟਣ ਤੋਂ ਬਾਅਦ ਇਹਨਾਂ ਫੁੱਲਾਂ ਨੂੰ ਜ਼ਿਆਦਾ ਦਿਨ ਤੱਕ ਤਰੋਤਾਜ਼ਾ ਰੱਖ ਪਾਉਣਾ ਮੁਸ਼ਕਲ ਹੁੰਦਾ ਹੈ ਅਤੇ ਅਜਿਹੇ ਵਿਚ ਇਹ ਫੁੱਲ ਜਲਦੀ ਹੀ ਕੁਮਲਾਉਣਾ ਜਾਂਦੇ ਹਨ। ਫੁਲ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਵਰਤੇ ਜਾਂਦੇ ਹਨ। ਕਿਸੇ ਖੁਸ਼ੀ ਦੇ ਮੌਕੇ 'ਤੇ ਜਾਂ ਫਿਰ ਕਿਸੇ ਵਿਆਹ ਦੇ ਸਮਾਗਮ 'ਤੇ।

ਫੁਲਾਂ ਨੂੰ ਘਰ ਦੀ ਸਜਾਵਟ ਵਿਚ ਵਰਤੇ ਜਾਂਦੇ ਹਨ। ਬਿਨਾਂ ਫੁਲਾਂ ਦੇ ਹਰ ਸਮਾਗਮ ਅਤੇ ਹਰ ਸਮਾਰੋਹ ਬਹੁਤ ਹੀ ਅਧੁਰਾ ਰਹਿ ਜਾਂਦਾ ਹੈ। ਇਸ ਲਈ ਅਜ ਤੁਹਾਨੂੰ ਅਸੀਂ ਫੁਲਾਂ ਨੂੰ ਜ਼ਿਆਦਾ ਦੇਰ ਲਈ ਤਰੋ ਤਾਜ਼ਾ ਅਤੇ ਫ੍ਰੈਸ਼ ਰਖਣ ਦੇ ਕੁਝ ਸੁਝਾਅ ਦੱਸ ਰਹੇ ਹਾਂ। ਜੇਕਰ ਤੁਹਾਨੂੰ ਵੀ ਫੁੱਲਾਂ ਨਾਲ ਘਰ ਨੂੰ ਸਜਾਉਣ ਦਾ ਸ਼ੌਕ ਹੈ ਤਾਂ ਜਾਣੋ ਫੁੱਲਾਂ ਦੀ ਤਾਜ਼ਗੀ ਬਣਾਏ ਰੱਖਣ ਦੇ ਇਹ ਟਿਪਸ।

ਫੁੱਲਾਂ ਨੂੰ ਤਾਂਬੇ ਦੇ ਭਾਂਡੇ ਵਿਚ ਰੱਖਣ ਨਾਲ ਉਹ ਜ਼ਿਆਦਾ ਦਿਨ ਤੱਕ ਚਲਦੇ ਹਨ। ਜੇਕਰ ਤੁਸੀਂ ਵੀ ਅਜਿਹਾ ਹੀ ਕਰੋਗੇ ਤਾਂ ਫੁਲਾਂ ਨੂੰ ਤਾਜ਼ਾ ਰਖਣ ਲਈ ਵਧੀਆ ਵਿਕਲਪ ਹੈ। ਰਿਹਾਇਸ਼ ਦਾ ਪਾਣੀ ਹਰ - ਰੋਜ਼ ਬਦਲਦੇ ਰਹੇ। ਫਲੋਰਿਸਟ ਦੀ ਰਾਏ ਲੈ ਕੇ ਹੀ ਪਾਣੀ ਵਿਚ ਫੁੱਲਾਂ ਦੇ ਨੇਚਰ ਦੇ ਹਿਸਾਬ ਨਾਲ ਫਲਾਵਰ ਫੂਡ ਮਿਲਾਓ। ਇਹ ਫੂਡ ਦਰਅਸਲ ਫੁੱਲਾਂ ਦੀ ਲਾਈਫ਼ ਨੂੰ ਵਧਾਉਂਦਾ ਹੈ। 

ਗੁਲਾਬ ਦੇ ਫੁੱਲਾਂ ਨੂੰ ਖਿਡਾਉਣ ਲਈ ਤੁਸੀਂ ਗੁਲਾਬ ਦੀਆਂ ਕਲੀਆਂ ਨੂੰ ਫੁੱਲਦਾਨ ਵਿਚ ਲਗਾਉਣ ਤੋਂ ਪਹਿਲਾਂ ਇਹਨਾਂ 'ਤੇ ਹਲਕਾ ਜਿਹਾ ਹੇਅਰ ਸਪ੍ਰੇ ਕਰੋ। ਅਜਿਹਾ ਕਰਨ ਨਾਲ ਫੁੱਲ ਹੌਲੀ - ਹੌਲੀ ਨਾਲ ਖਿੜ ਜਾਂਦੇ ਹੋ। ਫੁੱਲਦਾਨ ਜਾਂ ਰਿਹਾਇਸ਼ ਵਿਚ ਤਾਂਬੇ ਦਾ ਸਿੱਕਾ ਜਾਂ ਫਿਰ ਐਸਪ੍ਰਿਨ ਦੀ ਗੋਲੀ ਪਾਉਣ ਨਾਲ ਵੀ ਫੁੱਲ ਦੀ ਤਾਜ਼ਗੀ ਬਣੀ ਰਹਿੰਦੀ ਹੈ। ਫੁੱਲਾਂ ਦਾ ਤਾਜ਼ਾ ਰੱਖਣ ਲਈ ਤੁਸੀਂ ਅਪਣੇ ਫਿਸ਼ ਟੈਂਕ ਦਾ ਪਾਣੀ ਵੀ ਇਸਤੇਮਾਲ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement