ਜਿਊਲਰੀ ਦੀ ਚਮਕ ਨੂੰ ਬਰਕਰਾਰ ਰੱਖਣ ਦੇ ਟਿਪਸ
Published : Jun 17, 2019, 1:39 pm IST
Updated : Jun 17, 2019, 1:39 pm IST
SHARE ARTICLE
Tips for Maintaining The Jewelry's Glow
Tips for Maintaining The Jewelry's Glow

ਗਰਮੀਆਂ 'ਚ ਇਸ ਨਾਲ ਬਣੀ ਜਿਊਲਰੀ ਪਹਿਣਨ ਤੋਂ ਬਚੇ ਕਿਉਂਕਿ ਪਸੀਨੇ ਦੇ ਸੰਪਰਕ 'ਚ ਆਉਣ ਨਾਲ ਮੋਤੀ ਦੀ ਚਮਕ ਘੱਟ ਹੋ ਸਕਦੀ ਹੈ

ਜਿਊਲਰੀ ਪਹਿਣਨ ਦਾ ਸ਼ੌਂਕ ਤਾਂ ਸਾਰੇ ਹੀ ਰੱਖਦੇ ਹਨ। ਇਸ ਲਈ ਲੋਕ ਮਹਿੰਗੀ-ਮਹਿੰਗੀ ਜਿਊਲਰੀ 'ਤੇ ਮਿਹਨਤ ਦੀ ਕਮਾਈ ਨੂੰ ਖਰਚ ਕਰ ਦਿੰਦੇ ਹਨ। ਮਹਿੰਗੇ ਗਹਿਣੇ ਹੋਣ ਜਾਂ ਫੈਸ਼ਨ ਜਿਊਲਰੀ, ਜੇ ਇਨ੍ਹਾਂ ਨੂੰ ਜ਼ਿਆਦਾ ਸਮੇਂ ਤਕ ਵਰਤੋਂ 'ਚ ਲਿਆਉਣਾ ਹੈ ਤਾਂ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜੇ ਤੁਸੀਂ ਵੀ ਜਿਊਲਰੀ ਰੱਖਣ ਅਤੇ ਪਹਿਣਨ ਦੇ ਸ਼ੌਕੀਨ ਹੋ ਤਾਂ ਪਹਿਲਾਂ ਉਸ ਦੀ ਦੇਖਭਾਲ ਦੇ ਟਿਪਸ ਜਾਣ ਲਓ ਤਾਂ ਕਿ ਉਨ੍ਹਾਂ ਦੀ ਚਮਕ ਅਤੇ ਉਨ੍ਹਾਂ 'ਚ ਨਵਾਂਪਨ ਲੰਬੇ ਸਮੇਂ ਤਕ ਰਹਿ ਸਕੇ ਅਤੇ ਤੁਹਾਨੂੰ ਜ਼ਿਆਦਾ ਪੈਸੇ ਵੀ ਖਰਚ ਕਰਨ ਦੀ ਜ਼ਰੂਰਤ ਨਾ ਪਵੇ।

Tips for Maintaining The Jewelry's GlowTips for Maintaining The Jewelry's Glow

ਜਿਊਲਰੀ 'ਤੇ ਕਦੇ ਵੀ ਪਰਫਿਊਮ ਦੀ ਸਪ੍ਰੇ ਨਾ ਕਰੋ। ਕੁੰਦਨ ਦੇ ਗਹਿਣਿਆਂ ਨੂੰ ਹਮੇਸ਼ਾ ਸਪੰਜ ਜਾਂ ਕਾਟਨ ਨਾਲ ਪਲਾਸਟਿਕ ਦੇ ਬਕਸੇ 'ਚ ਰੱਖੋ ਕਿਉਂਕਿ ਇਸ ਨਾਲ ਸਟੋਨ ਦਾ ਰੰਗ ਕਾਲਾ ਨਹੀਂ ਪਵੇਗਾ ਅਤੇ ਗਹਿਣਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਸੰਪਰਕ ਨਹੀਂ ਕਰੇਗਾ। ਪੰਨਾ ਰਤਨ ਕਾਫੀ ਨਰਮ ਸਟੋਨ ਹੈ। ਜੇ ਉਨ੍ਹਾਂ ਨੂੰ ਸਾਫ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਹਲਕਾ ਜਿਹਾ ਵਾਸ਼ਿੰਗ ਪਾਊਡਰ ਪਾ ਕੇ ਡੁੱਬੋ ਕੇ ਧੋ ਲਓ।

Tips for Maintaining The Jewelry's GlowTips for Maintaining The Jewelry's Glow

ਬਸਰਾ (ਅਸਲੀ) ਮੋਤੀ ਹਮੇਸ਼ਾ ਇਕ ਮਲਮਲ ਦੇ ਕੱਪੜਿਆਂ 'ਚ ਲਪੇਟ ਕੇ ਰੱਖੋ। ਗਰਮੀਆਂ 'ਚ ਇਸ ਨਾਲ ਬਣੀ ਜਿਊਲਰੀ ਪਹਿਣਨ ਤੋਂ ਬਚੇ ਕਿਉਂਕਿ ਪਸੀਨੇ ਦੇ ਸੰਪਰਕ 'ਚ ਆਉਣ ਨਾਲ ਮੋਤੀ ਦੀ ਚਮਕ ਘੱਟ ਹੋ ਸਕਦੀ ਹੈ। ਹੀਰੇ ਨੂੰ ਛੱਡ ਕੇ ਹੋਰ ਜਿਊਲਰੀ ਨੂੰ ਸਾਬਣ ਅਤੇ ਪਾਣੀ ਨਾਲ ਸਾਫ ਨਾ ਕਰੋ। ਤੁਸੀਂ ਆਪਣੇ ਗਹਿਣਿਆ 'ਤੇ ਲੱਗੇ ਦਾਗ ਮਿਟਾਉਣ ਲਈ ਇਰੇਜ਼ਰ ਦੀ ਵਰਤੋਂ ਕਰ ਸਕਦੇ ਹੋ।

Tips for Maintaining The Jewelry's GlowTips for Maintaining The Jewelry's Glow

ਆਪਣੇ ਗਹਿਣਿਆ ਨੂੰ ਰੋਜ਼ਾਨਾ ਸਾਫ ਕਰੋ ਤਾਂ ਕਿ ਇਸ ਨਾਲ ਗਹਿਣੇ ਹਮੇਸ਼ਾ ਸਾਫ, ਚਮਕਦੇ ਅਤੇ ਨਵੇਂ ਬਣੇ ਰਹਿਣ ਪਰ ਧਿਆਨ ਰੱਖੋ ਕਿ ਵੱਖ-ਵੱਖ ਜਿਊਲਰੀ ਨੂੰ ਸਾਫ ਕਰਨ ਦਾ ਤਰੀਕਾ ਵੀ ਇਕੋ ਜਿਹਾ ਨਹੀਂ ਹੁੰਦਾ। ਸੋਨਾ ਨਰਮ ਧਾਤੁ ਹੈ ਜਿਸ ਨੂੰ ਆਸਾਨੀ ਨਾਲ ਖਰੋਚ ਲੱਗ ਜਾਂਦੀ ਹੈ। ਆਪਣੇ ਸੋਨੇ ਦੇ ਗਹਿਣਿਆਂ ਨੂੰ ਖਰੋਚ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਪੋਲਿਸ਼ਿੰਗ ਅਤੇ ਰੱਖ-ਰਖਾਵ ਲਈ ਉਨ੍ਹਾਂ ਨੂੰ ਸਮੇਂ -ਸਮੇਂ 'ਤੇ ਜਿਊਲਰ ਦੇ ਕੋਲ ਲੈ ਕੇ ਜਾਓ। ਖਾਣਾ ਪਕਾਉਂਦੇ ਸਮੇਂ ਜਿਮਿੰਗ, ਸਵੀਮਿੰਗ ਜਾਂ ਘਰ ਦਾ ਕੋਈ ਵੀ ਕੰਮ ਕਰਦੇ ਸਮੇਂ ਗਹਿਣੇ ਪਹਿਣਨ ਤੋਂ ਬਚੋ।
 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement