ਘਰਾਂ ਦੇ ਵਿਹੜਿਆਂ ਵਿਚੋਂ ਘੜੇ ਦੀ ਸਰਦਾਰੀ ਹੋਈ ਖ਼ਤਮ
Published : Jun 17, 2022, 1:06 pm IST
Updated : Jun 17, 2022, 1:06 pm IST
SHARE ARTICLE
Water pot
Water pot

ਘੜੇ ਦੀ ਮੌਜੂਦਗੀ ਸਾਡੇ ਘਰਾਂ- ਵਿਹੜਿਆਂ ਤੇ ਰਸੋਈਆਂ ਵਿਚੋਂ ਘੱਟ ਜਾਣ ਕਰ ਕੇ ਅੱਜ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਮਨੁੱਖ ਨੂੰ ਘੇਰ ਲਿਆ ਹੈ

 

 ਮੁਹਾਲੀ : ਘੜਾ ਸਾਡੇ ਅਮੀਰ ਪੰਜਾਬੀ ਵਿਰਸੇ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ। ਘੜਾ ਅਪਣੇ ਠੰਢੇ ਅਤੇ ਸਿਹਤਮੰਦ ਪਾਣੀ , ਭਾਈਚਾਰਕ ਸਾਂਝ , ਖ਼ੁਸ਼ੀ-ਗ਼ਮੀ ਦੇ ਸੰਗੀ-ਸਾਥੀ ਅਤੇ ਲੋਕ ਸਾਜ਼ ਵਜੋਂ ਪੰਜਾਬੀਆਂ ਦੇ ਦਿਲਾਂ ਵਿਚ ਵਿਸ਼ਾਲ ਅਤੇ ਅਮਿੱਟ ਥਾਂ ਬਣਾਈ ਬੈਠਾ ਹੈ। ਘੜੇ ਦੇ ਪਾਣੀ ਦੀ ਸਿਫ਼ਤ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੇ ਸੰਤੋਖਮਈ ਠੰਢੇ ਪਾਣੀ ਦੀ ਰੀਸ ਮਹਿੰਗੇ ਤੋਂ ਮਹਿੰਗੇ ਅਤੇ ਵਧੀਆ ਤੋਂ ਵਧੀਆ ਫ਼ਰਿੱਜ , ਵਾਟਰ ਕੂਲਰ ਜਾਂ ਹੋਰ ਸਾਧਨ ਕਦੇ ਵੀ ਨਹੀਂ ਕਰ ਸਕਦੇ। ਘੜਾ ਘਰ ਦੀ ਸ਼ਾਨ, ਤਿ੍ਰਪਤੀ, ਠੰਢਕ ਅਤੇ ਸੰਤੋਖ ਦੀ ਨਿਸ਼ਾਨੀ ਰਿਹਾ ਹੈ। 

 

water potwater pot

 

ਮੁਟਿਆਰਾਂ ਖੂਹਾਂ ਤੋਂ ਪਾਣੀ ਲਿਆਉਣ ਸਮੇਂ ਘੜੇ ਦੀ ਵਰਤੋਂ ਕਰਦੀਆਂ ਸਨ ਅਤੇ ਹਾਸੇ-ਹਾਸੇ ਵਿਚ ਪਾਣੀ ਦੇ ਭਰੇ ਦੋ-ਦੋ ਘੜੇ ਸਿਰ ਉਤੇ ਚੁਕ ਲੈਂਦੀਆਂ ਸਨ। ਕਈ ਵਾਰ ਗਿੱਧਿਆਂ ਆਦਿ ਵਿਚ ਵੀ ਘੜੇ ਦੀ ਵਰਤੋਂ ਹੁੰਦੀ ਸੀ। ਸਾਜ਼ ਦੇ ਤੌਰ ’ਤੇ ਵੀ ਘੜਾ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਖ਼ੁਸ਼ੀ ਸਮੇਂ ਗੀਤ ਗਾਉਣ ਵੇਲੇ ਘੜੇ ਦੀ ਸਰਦਾਰੀ ਆਮ ਹੀ ਸੀ ਅਤੇ ਗ਼ਮੀ ਸਮੇਂ ਘੜਾ ਭੰਨਣਾ ਵੀ ਸਾਡੇ ਸਭਿਆਚਾਰ ਦਾ ਹਿੱਸਾ ਰਿਹਾ। ਘੜੇ ਉਤੇ ਰੰਗ-ਬਿਰੰਗੀ ਕਲਾਕਾਰੀ ਅਤੇ ਚਿੱਤਰਕਾਰੀ ਵੀ ਕੀਤੀ ਜਾਂਦੀ ਹੁੰਦੀ ਸੀ। ਘੜੇ ਦੇ ਪਾਣੀ ਵਿਚ ਮੌਜੂਦ ਸਿਹਤਮੰਦ ਤੱਤ ਹੋਰ ਦੂਜੇ ਪਾਣੀਆਂ ਵਿਚ ਨਹੀਂ ਮਿਲਦੇ। ਪੁਰਾਤਨ ਲੋਕ ਰਾਤ ਨੂੰ ਘੜੇ ਵਿਚ ਰੱਖੇ ਪਾਣੀ ਨੂੰ ਸਵੇਰੇ-ਸੁਵੱਖਤੇ ਉਠ ਕੇ ਪੀਂਦੇ ਸਨ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿੰਦੇ ਸਨ।

 

water potwater pot

ਘੜਾ ਹਰ ਰੁੱਤ ਵਿਚ ਹਰ ਥਾਂ ਸਾਡੇ ਲਈ ਸ਼ੁਧ ਪਾਣੀ ਮੁਹਈਆ ਕਰਵਾਉਂਦਾ ਰਿਹਾ ਹੈ।  ਘੜੇ ਦੀ ਮੌਜੂਦਗੀ ਸਾਡੇ ਘਰਾਂ- ਵਿਹੜਿਆਂ ਤੇ ਰਸੋਈਆਂ ਵਿਚੋਂ ਘੱਟ ਜਾਣ ਕਰ ਕੇ ਅੱਜ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਮਨੁੱਖ ਨੂੰ ਘੇਰ ਲਿਆ ਹੈ ਅਤੇ ਨਾਲ ਹੀ ਘੜੇ ਬਣਾਉਣ ਤੇ ਘਰ- ਘਰ ਹੋਕੇ ਦੇ ਕੇ ਘੜੇ ਵੇਚਣ ਦਾ ਕਿੱਤਾ ਅਤੇ ਪਛਾਣ ਵੀ ਮਿਟਦੀ ਜਾ ਰਹੀ ਹੈ। ਸਾਡੇ ਸਭਿਆਚਾਰਕ ਗੀਤਾਂ ਅਤੇ ਲੋਕ ਗੀਤਾਂ ਵਿਚ ਘੜੇ ਦਾ ਜ਼ਿਕਰ ਆਮ ਹੀ ਮਿਲਦਾ ਹੈ। ਸੋਹਣੀ ਮਹੀਂਵਾਲ ਦੀ ਅਮਰ ਕਹਾਣੀ ਵੀ ਘੜੇ ’ਤੇ ਹੀ ਆਧਾਰਤ ਹੈ।

Clay Water PotClay Water Pot

ਘੜੇ ਨੇ ਸਾਡੇ ਦੁੱਖਾਂ-ਸੁੱਖਾਂ, ਆਪਸੀ ਸਾਂਝ, ਸਭਿਆਚਾਰਕ ਅਤੇ ਤੰਦਰੁਸਤੀ ਪੱਖੋਂ ਸਾਡੇ ਦਿਲੋਂ-ਦਿਮਾਗ਼ ’ਤੇ ਰਾਜ ਕੀਤਾ ਅਤੇ ਸਾਡੀਆਂ ਯਾਦਾਂ ਦਾ ਹਿੱਸਾ ਰਿਹਾ। ਸ਼ਹਿਰੀਕਰਨ, ਆਧੁਨਿਕਤਾ ਦੀ ਹੋੜ ਅਤੇ ਸਭਿਆਚਾਰਕ ਜਾਗਰੂਕਤਾ ਦੀ ਘਾਟ ਸਦਕਾ ਅੱਜ ਸਾਡੀਆਂ ਰਸੋਈਆਂ, ਘਰਾਂ ਅਤੇ ਵਿਹੜਿਆਂ ਵਿਚੋਂ ਘੜੇ ਦੀ ਹੋਂਦ ਅਤੇ ਸਰਦਾਰੀ ਖ਼ਤਮ ਹੀ ਹੋ ਰਹੀ ਹੈ,ਪਰ ਜਿਹੜੇ ਸੁਭਾਗੇ ਬੰਦਿਆਂ ਨੇ ਘੜੇ ਦੇ ਸੰਗ ਜੀਵਨ ਦਾ ਕੁੱਝ ਸਮਾਂ ਬਤੀਤ ਕੀਤਾ ਹੋਇਆ ਹੋਵੇਗਾ, ਉਨ੍ਹਾਂ ਵਡਭਾਗਿਆਂ ਅਤੇ ਖ਼ੁਸ਼ਕਿਸਮਤ ਪੰਜਾਬੀਆਂ ਨੂੰ ਕਦੇ ਤਾਂ ਘੜੇ ਦੀ ਯਾਦ ਜ਼ਰੂਰ ਆਉਂਦੀ ਹੋਵੇਗੀ ਅਤੇ ਕਿਤੇ ਨਾ ਕਿਤੇ ਉਨ੍ਹਾਂ ਦੇ ਦਿਲੋਂ-ਦਿਮਾਗ਼ ਵਿਚ ਘੜੇ ਲਈ ਜ਼ਰੂਰ ਥਾਂ,ਪਿਆਰ, ਸਤਿਕਾਰ ਤੇ ਭਾਵਨਾਵਾਂ ਹੋਣਗੀਆਂ।
-ਮਾਸਟਰ ਸੰਜੀਵ ਧਰਮਾਣੀ, ਸ੍ਰੀ ਅਨੰਦਪੁਰ ਸਾਹਿਬ
9478561356  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

08 Dec 2024 3:10 PM

ਕਿਸਾਨਾਂ ਦੀਆਂ ਅੱਖਾਂ 'ਚ ਪੁਲਿਸ ਮਾਰ ਰਹੀ Spray, Spray ਤੋਂ ਬਾਅਦ ਕਿਸਾਨਾਂ ਤੇ ਸੁੱਟੇ Tear Gas ਦੇ ਗੋਲੇ

08 Dec 2024 3:07 PM

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM
Advertisement