
ਘਰ ਵਿਚ ਪਈ ਹਰ ਚੀਜ ਕੁਝ ਸਮੇਂ ਲਈ ਵਰਤੋਂ ਵਿਚ ਰਹਿੰਦੀ ਹੈ ਉਸ ਤੋਂ ਬਾਅਦ ਇਹ ਤੁਹਾਡੇ ਲਈ ਬੇਕਾਰ ਹੋ ਜਾਂਦੀ ਹੈ
ਘਰ ਵਿਚ ਪਈ ਹਰ ਚੀਜ ਕੁਝ ਸਮੇਂ ਲਈ ਵਰਤੋਂ ਵਿਚ ਰਹਿੰਦੀ ਹੈ ਉਸ ਤੋਂ ਬਾਅਦ ਇਹ ਤੁਹਾਡੇ ਲਈ ਬੇਕਾਰ ਹੋ ਜਾਂਦੀ ਹੈ। ਉੱਥੇ ਹੀ ਕੁਝ ਚੀਜ਼ਾਂ ਡਿੱਗ ਕੇ ਟੁੱਟ ਜਾਂਦੀਆਂ ਹਨ, ਫਿਰ ਅਸੀਂ ਉਨ੍ਹਾਂ ਨੂੰ ਸੁੱਟ ਦਿੰਦੇ ਹਾਂ। ਪਰ ਅਜਿਹੀਆਂ ਬੇਕਾਰ ਚੀਜ਼ਾਂ 'ਤੇ ਥੋੜੀ ਜਿਹੀ ਰਚਨਾਤਮਕਤਾ ਦਿਖਾ ਕੇ, ਤੁਸੀਂ ਤਿਉਹਾਰਾਂ ਦੇ ਮੌਸਮ ਲਈ ਆਪਣੇ ਘਰ ਨੂੰ ਬਹੁਤ ਵਧੀਆ ਢੰਗ ਨਾਲ ਸਜਾ ਸਕਦੇ ਹੋ। ਇਸ ਵਿਚ ਤੁਹਾਡਾ ਖਰਚਾ ਵੀ ਜ਼ਿਆਦਾ ਨਹੀਂ ਹੁੰਦਾ। ਨਾਲ ਹੀ ਬੇਕਾਰ ਚੀਜ਼ ਦਾ ਜੀਵਨ ਸਮਾਂ ਵੀ ਵਧੇਗਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਦੁਬਾਰਾ ਵਰਤੋਂ ਕਿਵੇਂ ਕਰ ਸਕਦੇ ਹੋ....
File
ਬੱਲਬ- ਜਦੋਂ ਬੱਲਬ ਫਿਊਜ ਜਾਂਦਾ ਹੈ, ਤਾਂ ਬਹੁਤ ਸਾਰੇ ਲੋਕ ਇਸ ਨੂੰ ਲਾਹੇਵੰਦ ਨਹੀਂ ਸਮਝਦੇ, ਪਰ ਤੁਸੀਂ ਇਸ ਨੂੰ Oil Lamp ਵਜੋਂ ਵਰਤ ਸਕਦੇ ਹੋ। ਸਿਰਫ ਇਹ ਹੀ ਨਹੀਂ, ਤੁਸੀਂ ਇਸ ਨੂੰ ਘਰ ਦੇ ਬਾਹਰ ਜਾਂ ਘਰ ਦੇ ਕਿਸੇ ਵੀ ਕੋਨੇ ਵਿਚ ਇਕ ਹੈਂਗਿੰਗ ਪਲਾਂਟਰ ਦੇ ਰੂਪ ਵਿਚ ਲਟਕ ਸਕਦੇ ਹੋ। ਇਹ ਘਰ ਨੂੰ ਇਕ ਨਵੀਂ ਦਿੱਖ ਦੇਵੇਗਾ।
File
ਪਲਾਸਟਿਕ ਦੀ ਬੋਤਲ- ਜਦੋਂ ਘਰ ਵਿਚ ਪਈ ਪਲਾਸਟਿਕ ਦੀ ਬੋਤਲ ਪੁਰਾਣੀ ਹੋ ਜਾਂਦੀ ਹੈ, ਤਾਂ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ। ਅਜਿਹੀ ਸਥਿਤੀ ਵਿਚ, ਤੁਸੀਂ ਉਨ੍ਹਾਂ ਨੂੰ ਸੁੱਟਣ ਦੀ ਬਜਾਏ ਘਰ ਦੇ ਕੰਮ ਵਿਚ ਵਰਤ ਸਕਦੇ ਹੋ। ਇਨ੍ਹਾਂ ਬੋਤਲਾਂ ਨੂੰ ਰੰਗ ਕਰਕੇ ਇਕ ਵਧੀਆ ਢੰਗ ਨਾਲ ਰਖ ਕੇ ਤੁਸੀਂ ਇਸ ਵਿਚ ਪਲਾਂਟ ਵੀ ਲੱਗਾ ਸਕਦੇ ਹੋ। ਅਤੇ ਇਨ੍ਹਾਂ ਨੂੰ ਕੱਟ ਕੇ ਡੈਕੋਰੇਟ ਕਰ ਕੇ ਸਮਾਨ ਰਖਣ ਲਈ ਵਰਤ ਸਕਦੇ ਹੋ।
File
ਟੂਥ ਬਰੱਸ਼- ਸਿਹਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਆਦਾਤਰ ਔਰਤਾਂ 3 ਮਹੀਨਿਆਂ ਬਾਅਦ ਟੁੱਥ ਬਰੱਸ਼ ਨੂੰ ਬਦਲ ਲੈਂਦੀਆਂ ਹਨ। ਇਨ੍ਹਾਂ ਟੂਥ ਬਰੱਸ਼ਾਂ ਨੂੰ ਸੁੱਟਣ ਦੀ ਬਜਾਏ, ਤੁਸੀਂ ਇਨ੍ਹਾਂ ਦੀ ਵਰਤੋਂ ਘਰ ਦੀ ਸਫਾਈ ਜਿਵੇਂ ਕਿ ਕੀਬੋਰਡ, ਗਹਿਣਿਆਂ, ਟੇਬਲ ਕਾਰਨਰ ਆਦਿ ਵਿਚ ਕਰ ਸਕਦੇ ਹੋ।
File
ਅਖਬਾਰ- ਘਰ ਵਿਚ ਅਖਬਾਰਾਂ ਦੀ ਮੰਗ ਸਿਰਫ ਸਵੇਰੇ ਹੁੰਦੀ ਹੈ। ਪੜ੍ਹਨ ਤੋਂ ਬਾਅਦ, ਅਖਬਾਰ ਨੂੰ ਪੁਰਾਣਾ ਮੰਨਿਆ ਜਾਂਦਾ ਹੈ ਅਤੇ ਰਿਦੀ ਵਿਚ ਸੁੱਟ ਦਿੱਤਾ ਜਾਂਦਾ ਹੈ, ਪਰ ਤੁਸੀਂ ਇਨ੍ਹਾਂ ਨੂੰ ਸ਼ੀਸ਼ੇ ਸਾਫ਼ ਕਰਨ ਲਈ ਵਰਤ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਦੀ ਵਰਤੋਂ ਤੋਹਫ਼ਿਆਂ ਨੂੰ ਪੈਕ ਕਰਨ ਲਈ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਤੋਹਫੇ ਨੂੰ ਵੱਖ ਵੱਖ ਸਜਾਵਟੀ ਚੀਜ਼ਾਂ ਨਾਲ ਡੈਕੋਰੇਟ ਕਰ ਸਕਦੇ ਹੋ।
File
ਅੰਡੇ ਦਾ ਡੱਬਾ- ਜਦੋਂ ਅੰਡਾ ਘਰ ਲਿਆਇਆ ਜਾਂਦਾ ਹੈ, ਤਾਂ ਇਸ ਦੀ ਵਰਤੋਂ ਕਰਨ ਤੋਂ ਬਾਅਦ ਇਸ ਦੀ ਟਰੇ ਦੀ ਕੋਈ ਵਰਤੋਂ ਨਹੀਂ ਹੁੰਦੀ। ਤੁਸੀਂ ਇਸ ਟਰੇ ਨੂੰ ਰੰਗ ਕਰ ਕੇ ਰੁੱਖ ‘ਤੇ ਧਾਗੇ ਵਿਚ ਬੰਦ ਕੇ ਲਟਕਾ ਸਕਦੇ ਹੋ। ਇਸ ਵਿਚ ਤੁਸੀਂ ਪੰਛੀਆਂ ਲਈ ਭੋਜਨ ਰੱਖ ਸਕਦੇ ਹੋ। ਸਿਰਫ ਇਹ ਹੀ ਨਹੀਂ ਇਸ ਨੂੰ ਕੱਟ ਕੇ ਬਹੁਤ ਸੁੰਦਰ ਫੁੱਲ ਜਾਂ ਪੇਂਟ ਕਰ ਕੇ ਕੰਧਾਂ ‘ਤੇ ਲਟਕਾਉਣ ਲਈ ਵਰਤ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।