Auto Refresh

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਨਹੁੰਆਂ ਦੀ ਖ਼ੂਬਸੂਰਤੀ ਤੋਂ ਇਲਾਵਾ ਹੋਰ ਵੀ ਕਈ ਕੰਮ ਆਉਂਦੀ ਹੈ ਨੇਲ ਪਾਲਿਸ਼

Published Nov 19, 2020, 3:26 pm IST | Updated Nov 19, 2020, 3:26 pm IST

ਨਹੁੰਆਂ ਦੀ ਖ਼ੂਬਸੂਰਤੀ ਵਧਾਉਣ ਤੋਂ ਇਲਾਵਾ ਨੇਲ ਪਾਲਿਸ਼ ਹੋਰ ਵੀ ਕਈ ਕੰਮਾਂ ਵਿਚ ਸਹਾਇਕ ਹੋ ਸਕਦੀ ਹੈ।

Nail polish
Nail polish

ਨੇਲ ਪਾਲਿਸ਼ ਦਾ ਇਸਤੇਮਾਲ ਕੁੜੀਆਂ ਨਹੁੰਆਂ ਦੀ ਖ਼ੂਬਸੂਰਤੀ ਵਧਾਉਣ ਲਈ ਕਰਦੀਆਂ ਹਨ। ਇਹ ਸਾਡੀਆਂ ਉਂਗਲੀਆਂ ਦੀ ਵੀ ਸ਼ੋਭਾ ਵਧਾਉਂਦੀ ਹੈ। ਨਹੁੰਆਂ ਦੀ ਖ਼ੂਬਸੂਰਤੀ ਵਧਾਉਣ ਤੋਂ ਇਲਾਵਾ ਨੇਲ ਪਾਲਿਸ਼ ਹੋਰ ਵੀ ਕਈ ਕੰਮਾਂ ਵਿਚ ਸਹਾਇਕ ਹੋ ਸਕਦੀ ਹੈ।

Nail PolishNail Polish

ਜੇਕਰ ਤੁਹਾਡੇ ਘਰ ਦੀਆਂ, ਦਰਾਜ਼ ਜਾਂ ਅਲਮਾਰੀ ਦੀਆਂ ਸਾਰੀਆਂ ਚਾਬੀਆਂ ਵੇਖਣ ਵਿਚ ਇਕੋ ਜਿਹੀਆਂ ਲਗਦੀਆਂ ਹਨ ਤਾਂ ਹਰ ਚਾਬੀ ਦੀ ਵੱਖ-ਵੱਖ ਰੰਗ ਨੇਲ ਪੇਂਟ ਨਾਲ ਨਿਸ਼ਾਨਦੇਹੀ ਕਰਨ ਨਾਲ ਕੰਮ ਆਸਾਨ ਹੋ ਜਾਵੇਗਾ। ਧਨੀਆ ਪਾਊਡਰ, ਜ਼ੀਰਾ ਪਾਊਡਰ ਅਤੇ ਪੀਸਿਆ ਗਰਮ ਮਸਾਲਾ ਵੀ ਵੇਖਣ ਵਿਚ ਇਕੋ ਜਹੇ ਲਗਦੇ ਹਨ। ਡੱਬੀ ਜਾਂ ਸ਼ੀਸ਼ੀ 'ਤੇ ਇਨ੍ਹਾਂ ਦੇ ਨਾਂ ਲਿਖਣ ਤੋਂ ਬਾਅਦ ਉਨ੍ਹਾਂ 'ਤੇ ਪਾਰਦਰਸ਼ੀ ਨੇਲ ਪੇਂਟ ਲਾ ਦਿਉ ਤਾਕਿ ਉਨ੍ਹਾਂ ਦੇ ਨਾਂ ਸੁਰੱਖਿਅਤ ਰਹਿਣ।

Nail PolishNail Polish

ਜਦੋਂ ਤੁਹਾਨੂੰ ਲਿਫ਼ਾਫ਼ਾ ਚਿਪਕਾਉਣ ਦੀ ਜ਼ਰੂਰਤ ਪਵੇ ਅਤੇ ਗੂੰਦ ਨਾ ਮਿਲੇ ਤਾਂ ਲਿਫ਼ਾਫ਼ੇ ਦੇ ਕਿਨਾਰਿਆਂ 'ਤੇ ਨੇਲ ਪੇਂਟ ਲਾਉਣ ਨਾਲ ਕੰਮ ਹੋ ਜਾਵੇਗਾ। ਸੂਈ ਵਿਚ ਧਾਗਾ ਪਾਉਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਧਾਗੇ ਦੇ ਸਿਰੇ ਨੂੰ ਨੇਲ ਪੇਂਟ ਵਿਚ ਮਾੜਾ ਜਿਹਾ ਡੁਬੋ ਦਿਉ, ਇਸ ਨਾਲ ਧਾਗਾ ਸਖ਼ਤ ਹੋ ਜਾਵੇਗਾ ਅਤੇ ਆਸਾਨੀ ਨਾਲ ਸੂਈ ਵਿਚ ਚਲਾ ਜਾਵੇਗਾ।

Nail PolishNail Polish

ਜੇਕਰ ਤੁਹਾਡੀ ਕਿਸੇ ਪੋਸ਼ਾਕ ਵਿਚ ਛੋਟੀ ਜਹੀ ਮੋਰੀ ਹੋ ਜਾਵੇ ਤਾਂ ਪਾਰਦਰਸ਼ੀ ਨੇਲ ਪੇਂਟ ਨੂੰ ਪਾਟੇ ਹਿੱਸੇ ਦੇ ਕਿਨਾਰਿਆਂ 'ਤੇ ਲਾਉ। ਇਸ ਨਾਲ ਉਹ ਮੋਰੀ ਹੋਰ ਵੱਡੀ ਨਹੀਂ ਹੋਵੇਗੀ। ਜੇਕਰ ਤੁਹਾਡੇ ਟੂਲ ਬਾਕਸ ਦੇ ਪੇਚ ਅਕਸਰ ਢਿੱਲੇ ਹੋ ਜਾਂਦੇ ਹਨ ਤਾਂ ਪੇਚ ਨੂੰ ਕੱਸਣ ਤੋਂ ਬਾਅਦ ਉਨ੍ਹਾਂ 'ਤੇ ਨੇਲ ਪੇਂਟ ਦੀ ਤਹਿ ਲਾਉ। ਉਹ ਕਦੇ ਨਹੀਂ ਡਿੱਗਣਗੇ। ਬੈਲਟ ਦੇ ਬਕਲ 'ਤੇ ਪਾਰਦਰਸ਼ੀ ਨੇਲ ਪੇਂਟ ਦੀ ਤਹਿ ਲਾਉਣ ਨਾਲ ਉਹ ਬਦਰੰਗ ਨਹੀਂ ਹੋਵੇਗਾ।

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

ਵੱਡੇ ਇਕੱਠ ‘ਚ ਬੱਬਰ ਸ਼ੇਰ ਵਾਂਗੂੰ ਗਰਜਿਆ Lakha Sidhana

16 Sep 2021 7:33 PM
ਕਰਨ ਔਜਲਾ ਨੂੰ ਮਨੀਸ਼ਾ ਗੁਲਾਟੀ ਨੇ ਜਾਰੀ ਕੀਤਾ ਨੋਟਿਸ

ਕਰਨ ਔਜਲਾ ਨੂੰ ਮਨੀਸ਼ਾ ਗੁਲਾਟੀ ਨੇ ਜਾਰੀ ਕੀਤਾ ਨੋਟਿਸ

ਨਵਜੋਤ ਸਿੱਧੂ ਦੀ ਚੰਡੀਗੜ੍ਹ ਦੀ ਧਰਤੀ ਤੋਂ ਵੱਡਾ ਧਮਾਕਾ,

ਨਵਜੋਤ ਸਿੱਧੂ ਦੀ ਚੰਡੀਗੜ੍ਹ ਦੀ ਧਰਤੀ ਤੋਂ ਵੱਡਾ ਧਮਾਕਾ,

ਜੈਪੁਰ ‘ਚ Kisan Sansad ਲਈ ਇਕੱਠੇ ਹੋਏ ਵੱਡੀ ਗਿਣਤੀ ‘ਚ ਕਿਸਾਨ

ਜੈਪੁਰ ‘ਚ Kisan Sansad ਲਈ ਇਕੱਠੇ ਹੋਏ ਵੱਡੀ ਗਿਣਤੀ ‘ਚ ਕਿਸਾਨ

Advertisement