
ਟੇਪ ਦੇ ਨਾਲ ਵੀ ਆਪਣੇ ਫੋਨ ਕਵਰ ਨੂੰ ਨਵਾਂ ਮੇਕ ਓਵਰ ਦੇ ਸਕਦੇ ਹੋ
ਮਾਡਰਨ ਸਮੇਂ ਵਿਚ ਮੋਬਾਇਲ ਫੋਨ ਤਾਂ ਹਰ ਕਿਸੇ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਚੁੱਕਿਆ ਹੈ। ਪਰ ਲੋਕ ਇਸ ਦੀ ਸੰਭਾਲ ਨੂੰ ਲੈ ਕੇ ਵੀ ਕਾਫ਼ੀ ਚੇਤੰਨ ਰਹਿੰਦੇ ਹਨ। ਰਹਿਣ ਵੀ ਕਿਉਂ ਨਾ , ਇਨ੍ਹੇ ਪੈਸੇ ਲਗਾ ਕੇ ਖਰੀਦੀ ਗਈ ਚੀਜ਼ ਕੌਣ ਖ਼ਰਾਬ ਹੁੰਦੇ ਵੇਖ ਸਕਦਾ ਹੈ।
File
ਆਪਣੇ ਮੋਬਾਇਲ ਨੂੰ ਨਵਾਂ ਮੇਕ ਓਵਰ ਦੇਣ ਲਈ ਅਸੀ ਲੋਕ ਹਰ ਲੰਬੇ ਸਮੇਂ ਤੋਂ ਬਾਅਦ ਮੋਬਾਇਲ ਬੇਕ ਕਵਰ ਚੇਂਜ ਕਰਦੇ ਹਾਂ। ਮਹਿੰਗਾਈ ਦੇ ਸਮੇਂ ਵਿਚ ਸਿੰਪਲ ਜਿਹਾ ਕਵਰ ਵੀ ਕਾਫ਼ੀ ਮਹਿੰਗਾ ਮਿਲਦਾ ਹੈ, ਜਿਸ ਵਿਚ ਪੈਸਾ ਵੀ ਖੂਬ ਖਰਚ ਹੁੰਦਾ ਹੈ। ਜੇਕਰ ਤੁਸੀ ਵੀ ਆਪਣੇ ਮੋਬਾਇਲ ਫੋਨ ਦਾ ਕਵਰ ਚੇਂਜ ਕਰਦੇ ਰਹਿੰਦੇ ਹੋ ਤਾਂ ਇਸ ਵਾਰ ਘਰ ਵਿਚ ਆਪਣੇ ਆਪ ਹੀ ਕਵਰ ਬਣਾਓ, ਤਾਂਕਿ ਤੁਹਾਨੂੰ ਬਿਨਾਂ ਕੋਈ ਖਰਚ ਕੀਤੇ ਮਨਚਾਹਾ ਮੋਬਾਇਲ ਕਵਰ ਮਿਲ ਸਕੇ।
File
ਆਓ ਜੀ ਅੱਜ ਅਸੀ ਤੁਹਾਨੂੰ ਫੋਨ ਕਵਰ ਦੇ ਡਿਜਾਇਨ ਬਣਾਉਣਾ ਸਿਖਾਉਂਦੇ ਹਾਂ, ਜਿਨ੍ਹਾਂ ਨੂੰ ਤੁਸੀ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਨੌਟੀਕਲ ਐਂਕਰ ਦੇ ਨਾਲ ਆਪਣੇ ਫੋਨ ਨੂੰ ਨਵਾਂ ਲੁਕ ਦਿਓ। ਤੁਸੀ ਸ਼ਾਇਨੀ ਪੇਪਰ ਨੂੰ ਨੋਟੀਕਲ ਐਂਕਰ ਸ਼ੇਪ ਵਿਚ ਕੱਟ ਕੇ ਆਪਣੇ ਮੋਬਾਇਲ ਕਵਰ ਉੱਤੇ ਚਿਪਕਾ ਸਕਦੇ ਹੋ। ਤੁਸੀ ਫੋਟੋ ਕੋਲਾਜ ਨੂੰ ਆਪਣੀ ਫੋਟੋ ਦੇ ਪਿੱਛੇ ਗਲੂ ਲਗਾ ਕੇ ਉਸ ਨੂੰ ਕਵਰ ਉੱਤੇ ਚਿਪਕਾ ਸਕਦੇ ਹੋ। ਇਸ ਨਾਲ ਤੁਹਾਡੇ ਮੋਬਾਇਲ ਫੋਨ ਨੂੰ ਨਵਾਂ ਲੁਕ ਮਿਲੇਗਾ।
File
ਜੇਕਰ ਤੁਸੀ ਗਲਿਟਰ ਵਾਲਾ ਮੋਬਾਇਲ ਕਵਰ ਬਣਾਉਣਾ ਚਾਹੁੰਦੇ ਹੈ ਤਾਂ ਆਪਣੇ ਸਿੰਪਲ ਕਵਰ ਉੱਤੇ ਗਲੂ ਵਾਲੀ ਗਲਿਟਰ ਪਾਓ ਅਤੇ ਉਸ ਨੂੰ ਸੁੱਕਣ ਲਈ ਰੱਖ ਦਿਓ। ਵਾਸ਼ੀ ਟੇਪ ਦੇ ਨਾਲ ਵੀ ਆਪਣੇ ਫੋਨ ਕਵਰ ਨੂੰ ਨਵਾਂ ਮੇਕ ਓਵਰ ਦੇ ਸਕਦੇ ਹੋ। ਆਪਣੇ ਕਵਰ ਉੱਤੇ ਵੱਖ - ਵੱਖ ਅੰਦਾਜ ਦੇ ਨਾਲ ਟੇਪ ਚਿਪਕਾਓ।
File
ਖਾਸ ਕਰ ਕੁੜੀਆਂ ਆਪਣੇ ਫੋਨ 'ਤੇ ਪਰਲ ਫ਼ੋਨ ਕਵਰ ਨੂੰ ਇਸੇ ਤਰ੍ਹਾਂ ਦੇ ਕਵਰਸ ਨਾਲ ਨਵਾਂ ਮੇਕ ਓਵਰ ਦੇਣਾ ਪੰਸਦ ਕਰਦੀਆਂ ਹਨ ਤਾਂ ਕਿਉਂ ਨਾ ਇਸ ਵਾਰ ਆਪਣੇ ਆਪ ਪਰਲਸ ਦੇ ਨਾਲ ਆਪਣੇ ਕਵਰ ਨੂੰ ਸਟਾਇਲਿਸ਼ ਲੁਕ ਦਿਤਾ ਜਾਵੇ। ਤੁਸੀ ਮਾਰਕੀਟ ਵਿਚ ਮਿਲਣ ਵਾਲੇ ਵੱਖ - ਵੱਖ ਪਰਲਸ ਅਤੇ ਬੀਡਸ ਦੇ ਨਾਲ ਫੋਨ ਕਵਰ ਨੂੰ ਖੂਬਸੂਰਤ ਵਿਖਾ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।