
ਘਰਾਂ ਨੂੰ ਸਜਾਉਣ ਦੇ ਨਾਲ - ਨਾਲ ਬਾਲਕਨੀ ਨੂੰ ਸਜਾਉਣਾ ਵੀ ਇਕ ਜ਼ਰੂਰੀ ਹਿੱਸਾ ਹੈ। ਬਾਲਕਨੀ ਨੂੰ ਸਵਾਰਨਾ ਵੀ ਇਕ ਕਲਾ ਹੈ। ਜੋ ਸਾਰਿਆਂ ਨੂੰ ਪਤਾ ਨਹੀਂ ਹੁੰਦਾ। ...
ਘਰਾਂ ਨੂੰ ਸਜਾਉਣ ਦੇ ਨਾਲ - ਨਾਲ ਬਾਲਕਨੀ ਨੂੰ ਸਜਾਉਣਾ ਵੀ ਇਕ ਜ਼ਰੂਰੀ ਹਿੱਸਾ ਹੈ। ਬਾਲਕਨੀ ਨੂੰ ਸਵਾਰਨਾ ਵੀ ਇਕ ਕਲਾ ਹੈ। ਜੋ ਸਾਰਿਆਂ ਨੂੰ ਪਤਾ ਨਹੀਂ ਹੁੰਦਾ। ਆਓ ਜੀ ਅੱਜ ਅਸੀਂ ਤੁਹਾਂਨੂੰ ਬਾਲਕਨੀ ਸਜਾਉਣ ਦੇ ਕੁੱਝ ਚੰਗੇ ਵਿਚਾਰ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਬਾਲਕਨੀ ਨੂੰ ਸਜਾ ਸਕਦੇ ਹੋ।
Decorate your balcony
ਇਸ ਦੇ ਲਈ ਤੁਹਾਨੂੰ ਜ਼ਿਆਦਾ ਖਰਚ ਵੀ ਨਹੀਂ ਕਰਨਾ ਪਵੇਗਾ। ਤੁਸੀਂ ਅਪਣੇ ਵੀਕੈਂਡ ਜਾਂ ਫਿਰ ਛੁੱਟੀਆਂ ਵਿਚ ਇਸ ਕੰਮ ਨੂੰ ਅਪਣੇ ਆਪ ਕਰ ਸਕਦੇ ਹੋ ਜਾਂ ਫਿਰ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁਰਸੀ, ਛੋਟੀ ਟੇਬਲ, ਗਮਲੇ, ਲਾਇਟਸ ਅਤੇ ਡੈਕੋਰੇਸ਼ਨ ਦੇ ਕੁੱਝ ਸਮਾਨਾਂ ਦੀ ਲੋੜ ਹੋਵੋਗੇ। ਇਹ ਸੱਭ ਸਮਾਨ ਤੁਹਾਨੂੰ ਆਲੇ ਦੁਆਲੇ ਦੀ ਮਾਰਕੀਟ ਤੋਂ ਅਸਾਨੀ ਨਾਲ ਮਿਲ ਜਾਵੇਗਾ। ਜੇਕਰ ਮਾਰਕੀਟ ਵਿਚ ਨਾ ਮਿਲੇ ਤਾਂ ਫਿਰ ਇਹ ਆਨਲਾਈਨ ਆਰਡਰ ਵੀ ਕਰ ਸਕਦੇ ਹੋ।
Decorate your balcon
ਇਸ ਸਮਾਨ ਨੂੰ ਠੀਕ ਜਗ੍ਹਾ ਉਤੇ ਲਗਾ ਕੇ ਇਸ ਛੋਟੇ ਜਿਹੇ ਸਪੇਸ ਨੂੰ ਬੈਸਟ ਕਾਰਨਰ ਬਣਾਉਣ ਲਈ ਅਪਣੀ ਕ੍ਰੀਏਟਿਵਿਟੀ ਦਿਖਾਓ। ਜਾਂ ਫਿਰ ਕਿਸੇ ਇੰਟੀਰਿਅਰ ਡਿਜ਼ਾਈਨਰ ਨੂੰ ਵੀ ਇਸ ਕੰਮ ਲਈ ਹਾਇਰ ਕਰ ਸਕਦੇ ਹੋ।