ਇਸ ਤਰ੍ਹਾਂ ਨਾਲ ਸਜਾਓ ਘਰ ਦੀ ਬਾਲਕਨੀ
Published : Jun 25, 2019, 1:44 pm IST
Updated : Jun 25, 2019, 1:44 pm IST
SHARE ARTICLE
Decorated Your Balcony Like This
Decorated Your Balcony Like This

ਜਦੋਂ ਵੀ ਅਸੀਂ ਕਿਸੇ ਘਰ ਦੇ ਸਾਹਮਣੇ ਤੋਂ ਗੁਜਰਦੇ ਹਾਂ ਤਾਂ ਸਭ ਤੋਂ ਪਹਿਲਾਂ ਨਜ਼ਰ ਉਸ ਘਰ ਦੇ ਮੁੱਖ ਦੀਵਾਰ ਅਤੇ ਫਿਰ ਉਸ ਦੀ ਬਾਲਕਨੀ 'ਤੇ ਜਾਂਦੀ ਹੈ। ਅਜਿਹੇ ਵਿਚ ....

ਜਦੋਂ ਵੀ ਅਸੀਂ ਕਿਸੇ ਘਰ ਦੇ ਸਾਹਮਣੇ ਤੋਂ ਗੁਜਰਦੇ ਹਾਂ ਤਾਂ ਸਭ ਤੋਂ ਪਹਿਲਾਂ ਨਜ਼ਰ ਉਸ ਘਰ ਦੇ ਮੁੱਖ ਦੀਵਾਰ ਅਤੇ ਫਿਰ ਉਸ ਦੀ ਬਾਲਕਨੀ 'ਤੇ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਹਾਡੀ ਬਾਲਕਨੀ ਖੂਬਸੂਰਤ ਹੈ, ਤਾਂ ਉਹ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਇੰਨਾ ਹੀ ਨਹੀਂ, ਸਵੇਰੇ ਉੱਠ ਕੇ ਜਦੋਂ ਤੁਸੀਂ ਆਪਣੀ ਬਾਲਕਨੀ ਵਿਚ ਆਉਂਦੇ ਹੋ ਤਾਂ ਇਸ ਨਾਲ ਤੁਹਾਡਾ ਮਨ ਵੀ ਇਕ ਦਮ ਰੀਫਰੈਸ਼ ਹੋ ਜਾਂਦਾ ਹੈ। ਬਾਲਕਨੀ ਛੋਟੀ ਹੋਵੇ ਜਾਂ ਵੱਡੀ, ਉਸ ਨੂੰ ਤੁਸੀਂ ਅਪਣੇ ਬਜਟ ਨਾਲ ਵਧੀਆ ਸਜਾ ਸਕਦੇ ਹੋ। ਬਸ ਇਸ ਦੇ ਲਈ ਤੁਹਾਨੂੰ ਛੋਟੇ-ਛੋਟੇ ਟਿਪਸ ਅਪਨਾਉਣ ਦੀ ਜ਼ਰੂਰਤ ਹੈ।

Decorated Your Balcony Like ThisDecorated Your Balcony Like This

ਆਓ ਜੀ ਜਾਣਦੇ ਹਾਂ ਬਾਲਕਨੀ ਨੂੰ ਸੋਹਣਾ ਬਣਾਉਣ ਦੇ ਕੁੱਝ ਟਿਪਸ ਅਤੇ ਟਰਿਕਸ ਦੇ ਬਾਰੇ ਵਿਚ ਤੁਸੀਂ ਬਾਲਕਨੀ ਨੂੰ ਜਿਨ੍ਹਾਂ ਕੁਦਰਤੀ ਦਿਖ ਦੇਵੋਗੇ, ਉਹ ਓਨੀ ਹੀ ਖੂਬਸੂਰਤ ਦਿਖੇਗੀ। ਜੇਕਰ ਤੁਹਾਡੀ ਬਾਲਕਨੀ ਵੱਡੀ ਹੈ ਅਤੇ ਤੁਸੀਂ ਉੱਥੇ ਕੁਰਸੀ ਜਾਂ ਫਰਨੀਚਰ ਰੱਖ ਸਕਦੇ ਹੋ, ਕੋਸ਼ਿਸ਼ ਕਰੋ ਕਿ ਉਹ ਵੀ ਨੇਚੁਰਲ ਮੈਟੀਰੀਅਲ ਤੋਂ ਬਣਿਆ ਹੋਵੇ। ਇਸ ਤੋਂ ਇਲਾਵਾ ਬਾਲਕਨੀ ਵਿਚ ਇਸਤੇਮਾਲ ਹੋਣ ਵਾਲੇ ਸਜਾਵਟੀ ਸਮਾਨ ਨੂੰ ਵੀ ਕੁਦਰਤੀ ਦਿਖ ਦੇਣੀ ਚਾਹੀਦੀ ਹੈ। ਬਾਲਕਨੀ ਵਿਚ ਮੌਜੂਦ ਰੇਲਿੰਗ ਦੀ ਮਦਦ ਨਾਲ ਵੀ ਬਾਲਕਨੀ ਦੀ ਖ਼ੂਬਸੂਰਤੀ ਨੂੰ ਨਿਖਾਰਿਆ ਜਾ ਸਕਦਾ ਹੈ।

Decorated Your Balcony Like ThisDecorated Your Balcony Like This

ਤੁਸੀਂ ਅਪਣੀ ਬਾਲਕਨੀ ਦੀ ਰੇਲਿੰਗ ਵਿਚ ਛੋਟੇ−ਵੱਡੇ ਪੋਟ ਲਗਾ ਕੇ ਉਸ ਵਿਚ ਤਰ੍ਹਾਂ−ਤਰ੍ਹਾਂ ਦੇ ਬੂਟੇ ਲਗਾ ਸਕਦੇ ਹੋ। ਜੇਕਰ ਤੁਸੀਂ ਪੋਟ ਬਾਹਰ ਦੀ ਤਰਫ਼ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੀ ਬਾਲਕਨੀ ਦੀ ਜਗ੍ਹਾ ਬੱਚ ਜਾਵੇਗੀ।  ਬਾਲਕਨੀ ਦੀ ਸ਼ੋਭਾ ਵਿਚ ਚਾਰ ਚੰਨ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਉਸ ਵਿਚ ਵੱਖਰੇ ਰੰਗਾਂ ਨੂੰ ਇਕੱਠੇ ਕਰਣਾ। ਇਸ ਨੂੰ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਬਾਲਕਨੀ ਵਿਚ ਸੱਤ ਪੋਟ ਲਗਾਏ ਹਨ ਤਾਂ ਤੁਸੀਂ ਉਸ ਨੂੰ ਇੰਦਰਧਨੁਸ਼ ਦੇ ਸੱਤੋਂ ਰੰਗਾਂ ਨਾਲ ਪੇਂਟ ਕਰੋ। ਇਹ ਦੇਖਣ ਵਿਚ ਬਹੁਤ ਹੀ ਖ਼ੂਬਸੂਰਤ ਲੱਗਦਾ ਹੈ।

Decorated Your Balcony Like ThisDecorated Your Balcony Like This

ਠੀਕ ਇਸ ਪ੍ਰਕਾਰ ਤੁਸੀਂ ਵਨਥੀਮ ਆਈਡੀਆ ਵੀ ਆਪਣਾ ਸਕਦੇ ਹੋ। ਇਸ ਦੇ ਲਈ ਤੁਸੀਂ ਇਕ ਹੀ ਰੰਗ ਤੋਂ ਅਲੱਗ ਸ਼ੇਡਸ ਨਾਲ ਅਪਣੇ ਪੋਟ ਨੂੰ ਪੇਂਟ ਕਰੋ। ਨਾਲ ਹੀ ਬਾਲਕਨੀ ਵਿਚ ਮੌਜੂਦ ਹੋਰ ਚੀਜ਼ਾਂ ਨੂੰ ਵੀ ਉਸੀ ਰੰਗ ਦੀਆਂ ਰੱਖੋ। ਤੁਹਾਡੇ ਦੁਆਰਾ ਖਰੀਦਿਆ ਗਿਆ ਸਾਮਾਨ ਤੁਹਾਡੀ ਬਾਲਕਨੀ ਥੀਮ ਨਾਲ ਮੇਲ ਖਾਂਦਾ ਹੋਵੇ। ਪਹਿਲਾਂ ਬਾਲਕਨੀ ਦਾ ਆਕਾਰ ਜ਼ਰੂਰ ਦੇਖੋ। ਇਸ ਨਾਲ ਤੁਹਾਨੂੰ ਠੀਕ ਸਾਮਾਨ ਖਰੀਦਣ ਵਿਚ ਆਸਾਨੀ ਹੋਵੇਗੀ।

Decorated Your Balcony Like ThisDecorated Your Balcony Like This

ਜੇਕਰ ਤੁਹਾਡੀ ਬਾਲਕਨੀ ਛੋਟੀ ਹੈ ਤਾਂ ਤੁਸੀਂ ਅਜਿਹੇ ਸਾਮਾਨ ਨੂੰ ਖਰੀਦੋ, ਜੋ ਦੇਖਣ ਵਿਚ ਖੂਬਸੂਰਤ ਤਾਂ ਹੋਵੇ, ਨਾਲ ਹੀ ਤੁਹਾਡੀ ਬਾਲਕਨੀ ਦੀ ਜਗ੍ਹਾ ਨੂੰ ਬਚਾਏ। ਜੇਕਰ ਤੁਹਾਨੂੰ ਬਾਹਰ ਬੈਠ ਕੇ ਕੰਪਿਊਟਰ ਉਤੇ ਕੰਮ ਕਰਣਾ ਜਾਂ ਚਾਹ ਦੀਆਂ ਚੁਸਕੀਆਂ ਲੈਣਾ ਪਸੰਦ ਹੈ ਤਾਂ ਅੱਜ ਕੱਲ੍ਹ ਮਾਰਕੀਟ ਵਿਚ ਅਜਿਹੇ ਟੇਬਲ ਮੌਜੂਦ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਰੇਲਿੰਗ ਉਤੇ ਅਟੈਚ ਕਰ ਸਕਦੇ ਹੋ। ਇਹ ਦੇਖਣ ਵਿਚ ਤਾਂ ਚੰਗੇ ਲੱਗਦੇ ਹੀ ਹਨ, ਨਾਲ ਹੀ ਤੁਹਾਡੀ ਬਾਲਕਨੀ ਦੀ ਜਗ੍ਹਾ ਵੀ ਬਚਾਉਂਦੇ ਹਨ।  
 

SHARE ARTICLE

ਏਜੰਸੀ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement