
ਘਰ ਨੂੰ ਨਵਾਂ ਅਤੇ ਆਕਰਸ਼ਕ ਲੁੱਕ ਦੇਣ ਲਈ ਤੁਹਾਨੂੰ ਆਸਾਨ - ਜਿਹੇ ਟਿਪਸ ਦੱਸਾਂਗੇ
ਘਰ ਨੂੰ ਨਵਾਂ ਅਤੇ ਆਕਰਸ਼ਕ ਲੁੱਕ ਦੇਣ ਲਈ ਤੁਹਾਨੂੰ ਆਸਾਨ - ਜਿਹੇ ਟਿਪਸ ਦੱਸਾਂਗੇ, ਜਿਸ ਦੇ ਨਾਲ ਤੁਸੀਂ ਘਰ ਨੂੰ ਆਕਰਸ਼ਕ ਲੁਕ ਦੇਣ ਲਈ ਅਪਣਾ ਸਕਦੇ ਹੋ। ਡੈਕੋਰੇਸ਼ਨ ਵਿਚ ਵੀ ਮੌਡਰਨ ਅਤੇ ਟ੍ਰੈਡੀਸ਼ਨਲ ਇੰਟੀਰੀਅਰ ਨੂੰ ਮਿਕਸ ਨਾ ਕਰੋ। ਲਿਵਿੰਗ ਰੂਮ ਵਿਚ ਇਕ ਕੋਨੇ ਵਿਚ ਪੁਰਾਤਨ ਮੂਰਤੀ ਜਾਂ ਫਿਰ ਵਾਸ, ਤਾਜੇ ਫੁਲ, ਕੈਂਡਲਸ, ਬ੍ਰਾਈਟ ਕਲਰਡ ਕੁਸ਼ਨਸ ਨਾਲ ਸਜਾ ਸਕਦੇ ਹੋ।
Decorate Home
ਅਪਣੇ ਕਮਰਿਆਂ ਵਿਚ ਕੰਧਾਂ ਉਤੇ ਇਕ ਹੀ ਤਰ੍ਹਾਂ ਦੇ ਕਲਰਸ ਕਰਨ ਦੀ ਜਗ੍ਹਾ ਵੱਖ ਵੱਖ ਸ਼ੇਡਸ ਟਰਾਈ ਕਰੋ। ਇਨ੍ਹਾਂ ਨਾਲ ਕਮਰੇ ਦਾ ਲੁਕ ਇੱਕਦਮ ਅਟ੍ਰੈਕਟਿਵ ਹੋ ਜਾਂਦਾ ਹੈ। ਲੌਨ ਸਟਾਈਲ ਜੇਕਰ ਟੈਰਿਸ ਉਤੇ ਲੌਣ ਸਟਾਈਲ ਵਿਚ ਬਾਗ ਲਗਾਉਣਾ ਚਾਹੁੰਦੇ ਹੋ ਤਾਂ ਪਹਿਲਾਂ 5 - 6 ਇੰਚ ਦੀ ਮਿੱਟੀ ਦੀ ਤਹਿ ਹੋਣੀ ਚਾਹੀਦੀ ਹੈ, ਉਹ ਹਲਕੀ ਹੋਣੀ ਚਾਹੀਦੀ ਹੈ, ਉਸ 'ਚ ਰੇਤਾ ਅਤੇ ਖਾਦ ਦਾ ਮਿਸ਼ਰਣ ਜ਼ਿਆਦਾ ਹੋਣਾ ਚਾਹੀਦਾ ਹੈ।
Decorate Home
ਟੈਰਿਸ ਗਾਰਡਨ ਨੂੰ ਬੈਠਕ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਇਕ ਕੋਨੇ ਉਤੇ ਕਾਰਪੈਟ ਘਾਹ ਲਵਾ ਸਕਦੇ ਹੋ। ਟੈਰਿਸ ਉਤੇ ਛੋਟੇ ਫਲ - ਫੁੱਲ ਅਤੇ ਸਬਜ਼ੀਆਂ ਵਾਲੇ ਬੂਟੇ ਲਗਾ ਸਕਦੇ ਹੋ। ਵਾਲ ਪੇਪਰ ਲਈ ਸੈਲਫ ਟੈਕਸਚਰਡ ਵਾਲ ਪੇਪਰ ਦਾ ਯੂਜ਼ ਕਰੋ। ਲੌਬੀ ਦੀ ਕੰਧ ਉਤੇ ਸ਼ੀਸ਼ਾ ਜਾਂ ਕੋਈ ਐਂਟੀਕ ਪੇਂਟਿਗ ਲਗਾ ਸਕਦੇ ਹੋ। ਬ੍ਰਾਈਟ ਸ਼ੇਡਸ ਅਤੇ ਅਟ੍ਰੈਕਟਿਵ ਪਰਦਿਆਂ ਨਾਲ ਘਰ ਨੂੰ ਸਜਾਓ।