ਟੀ ਬੈਗਸ ਨੂੰ ਇਨ੍ਹਾਂ ਕੰਮਾਂ ਲਈ ਵੀ ਵਰਤੋਂ
Published : Jan 29, 2019, 6:21 pm IST
Updated : Jan 29, 2019, 6:22 pm IST
SHARE ARTICLE
Tea Bags
Tea Bags

ਚਾਹ ਦੀ ਚੁਸਕੀ ਤੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਕੁਝ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਉਸ ਨੂੰ ਪੀਤੇ ਬਿਨਾ ਬਿਸਤਰ ਤੋਂ ਉੱਠਦੇ ...

ਚਾਹ ਦੀ ਚੁਸਕੀ ਤੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਕੁਝ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਉਸ ਨੂੰ ਪੀਤੇ ਬਿਨਾ ਬਿਸਤਰ ਤੋਂ ਉੱਠਦੇ ਤਕ ਨਹੀਂ ਹਨ। ਦਿਨ ‘ਚ 5 ਤੋਂ 6 ਵਾਰ ਚਾਹ ਪੀਣਾ ਤਾਂ ਆਮ ਹੈ। ਚਾਹ ਬਣਾਉਣ ਲਈ ਕਈ ਲੋਕ ਟੀ ਬੈਗਸ ਦੀ ਵਰਤੋਂ ਕਰਦੇ ਹਨ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਬੈਗਸ ਇਕ ਵਾਰ ਚਾਹ ਬਣਾਉਣ ਦੇ ਬਾਅਦ ਬਰਬਾਦ ਹੋ ਜਾਂਦੇ ਹਨ ਪਰ ਅਜਿਹਾ ਨਹੀਂ ਹੈ।

Tea BagsTea Bags

ਤੁਸੀਂ ਵਰਤੇ ਗਏ ਟੀ ਬੈਗਸ ਨੂੰ ਦੁਬਾਰਾ ਘਰ ਦੇ ਕੰਮਾਂ ਲਈ ਵਰਤੋਂ ‘ਚ ਲਿਆ ਸਕਦੇ ਹੋ। ਰੋਜ਼ਾਨਾ ਫਰਿੱਜ਼ ਦੀ ਸਫਾਈ ਨਾ ਕਰਨ ਨਾਲ ਉਸ ‘ਚੋਂ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਟੀ ਬੈਗਸ ਬਹੁਤ ਹੈਲਪਫੁੱਲ ਹੈ। ਵਰਤੋਂ ਕੀਤੇ ਗਏ ਟੀ ਬੈਗਸ ਨੂੰ ਫਰਿੱਜ਼ ‘ਚ ਰੱਖ ਦਿਓ। ਅਜਿਹਾ ਕਰਨ ਨਾਲ ਹੌਲੀ-ਹੌਲੀ ਬਦਬੂ ਦੂਰ ਹੋ ਜਾਵੇਗੀ। ਗ੍ਰੀਨ ਟੀ ਜਾਂ ਫਿਰ ਪੇਪਰਮਿੰਟ ਵਰਗੇ ਟੀ ਬੈਗਸ ਨਾਲ ਤੁਸੀਂ ਕੁਦਰਤੀ ਤਰੀਕਿਆਂ ਨਾਲ ਮਾਊਥਵਾਸ਼ ਬਣਾ ਸਕਦੇ ਹੋ।

Tea BagsTea Bags

ਮਾਊਥਵਾਸ਼ ਬਣਾਉਣ ਲਈ ਟੀ ਬੈਗਸ ਨੂੰ ਗਰਮ ਪਾਣੀ ‘ਚ ਭਿਓਂ ਕੇ ਠੰਡਾ ਹੋਣ ਲਈ ਰੱਖ ਦਿਓ। ਤੁਹਾਡਾ ਮਾਊਥਵਾਸ਼ ਤਿਆਰ ਹੈ। ਕੱਚ ਦੇ ਸ਼ੀਸ਼ੇ ‘ਤੇ ਪਏ ਦਾਗ-ਧੱਬਿਆਂ ਨੂੰ ਵੀ ਟੀ ਬੈਗਸ ਨਾਲ ਦੂਰ ਕੀਤਾ ਜਾ ਸਕਦਾ ਹੈ। ਵਰਤੋਂ ‘ਚ ਲਿਆਉਂਦੇ ਗਏ ਬੈਗਸ ਨੂੰ ਖਿੜਕੀਆਂ ਜਾਂ ਡ੍ਰੈਸਿੰਗ ਟੇਬਲ ਨੂੰ ਸ਼ੀਸ਼ੇ ‘ਤੇ ਹਲਕੇ ਹੱਥਾਂ ਨਾਲ ਰਗੜੋ। ਅਜਿਹਾ ਕਰਨ ਨਾਲ ਸ਼ੀਸ਼ੇ ਬਿਲਕੁਲ ਨਵੇਂ ਦਿੱਸਣ ਲੱਗ ਜਾਣਗੇ। ਚੂਹੇ ਘਰ ‘ਚ ਗੰਦਗੀ ਫੈਲਾਉਣ ਨਾਲ ਹੀ ਸਾਮਾਨ ਵੀ ਖਰਾਬ ਕਰਦੇ ਹਨ।

Tea BagsTea Bags

ਉਨ੍ਹਾਂ ਨੂੰ ਭਜਾਉਣ ਲਈ ਅਸੀਂ ਕੀ ਕੁਝ ਨਹੀਂ ਕਰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਟੀ ਬੈਗਸ ਨਾਲ ਚੂਹਿਆਂ ਨੂੰ ਆਸਾਨੀ ਨਾਲ ਘਰ ਤੋਂ ਭਜਾਇਆ ਜਾ ਸਕਦਾ ਹੈ। ਟੀ ਬੈਗਸ ‘ਚ ਪੇਪਰਮਿੰਟ ਆਇਲ ਦੀਆਂ ਕੁੱਝ ਬੂੰਦਾਂ ਪਾ ਦਿਓ। ਇਸ ਨਾਲ ਚੂਹੇ, ਮੱਕੜੀ ਅਤੇ ਕੀੜੀਆਂ ਸਭ ਤੋਂ ਛੁਟਕਾਰਾ ਮਿਲ ਜਾਂਦਾ ਹੈ। ਲੱਕੜ ਦੇ ਫਰਨੀਚਰ ਅਤੇ ਫਰਸ਼ ਨੂੰ ਚਮਕਾਉਣ ਲਈ ਟੀ ਬੈਗਸ ਨੂੰ ਪਾਣੀ ‘ਚ ਉਬਾਲ ਲਓ ਅਤੇ ਫਿਰ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ ‘ਤੇ ਟੀ ਬੈਗਸ ਵਾਲੇ ਪਾਣੀ ‘ਚ ਨਰਮ ਕੱਪੜਾ ਡੁਬੋ ਕੇ ਫਰਨੀਚਰ ਅਤੇ ਫਰਸ਼ ਦੀ ਸਫਾਈ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement