Advertisement
  ਜੀਵਨ ਜਾਚ   ਕਲਾ ਤੇ ਡਿਜ਼ਾਈਨ  29 Oct 2020  ਪੰਜਾਬੀ ਸੱਭਿਆਚਾਰ ਦੇ ਭੁੱਲੇ-ਵਿਸਰੇ ਗਹਿਣੇ

ਪੰਜਾਬੀ ਸੱਭਿਆਚਾਰ ਦੇ ਭੁੱਲੇ-ਵਿਸਰੇ ਗਹਿਣੇ

ਸਪੋਕਸਮੈਨ ਸਮਾਚਾਰ ਸੇਵਾ
Published Oct 29, 2020, 10:23 am IST
Updated Oct 29, 2020, 10:23 am IST
ਕਿਹਾ ਜਾਂਦਾ ਹੈ ਕਿ ਪੁਰਾਤਨ ਪੰਜਾਬ ਵਿੱਚ ਔਰਤਾਂ ਸੌ ਤੋਂ ਵੀ ਵੱਧ ਗਹਿਣੇ ਪਹਿਨ ਕੇ ਆਪਣੇ ਹੁਸਨ ਨੂੰ ਸ਼ਿੰਗਾਰਦੀਆਂ ਸਨ।
Punjabi Culture
 Punjabi Culture

ਚੰਡੀਗੜ੍ਹ- ਗਹਿਣਾ ਮਨੁੱਖੀ ਸ਼ਿੰਗਾਰ ਦਾ ਹਮੇਸ਼ਾਂ ਤੋਂ ਕੇਂਦਰ ਬਿੰਦੂ ਰਿਹਾ ਹੈ। ਪੰਜਾਬ ਵਿੱਚ ਹਰ ਧਰਮ, ਜਾਤ ਅਤੇ ਹਰ ਉਮਰ ਦੀਆਂ ਔਰਤਾਂ ਅਤੇ ਮਰਦ ਆਪਣੀ ਸਮਰੱਥਾ ਅਨੁਸਾਰ ਸੋਨੇ, ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਰਹੇ ਹਨ। ਪੁਰਾਤਨ ਪੰਜਾਬ ’ਚ ਔਰਤਾਂ ਸਿਰ ਤੋਂ ਪੈਰਾਂ ਤਕ ਗਹਿਣੇ ਪਹਿਨਦੀਆਂ ਸਨ। ਕਿਹਾ ਜਾਂਦਾ ਹੈ ਕਿ ਪੁਰਾਤਨ ਪੰਜਾਬ ਵਿੱਚ ਔਰਤਾਂ ਸੌ ਤੋਂ ਵੀ ਵੱਧ ਗਹਿਣੇ ਪਹਿਨ ਕੇ ਆਪਣੇ ਹੁਸਨ ਨੂੰ ਸ਼ਿੰਗਾਰਦੀਆਂ ਸਨ।

OrnamentsOrnaments

ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖ਼ੁਸ਼ਹਾਲੀ, ਪਿਆਰ-ਮੁਹੱਬਤ ਅਤੇ ਸੁਹਜ-ਤ੍ਰਿਪਤੀ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ। ਜਿਹੜੇ ਵੰਨ-ਸੁਵੰਨੇ ਸੋਨੇ-ਚਾਂਦੀ ਦੇ ਗਹਿਣੇ ਪੁਰਾਤਨ ਸਮੇਂ ’ਚ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਸਨ, ਉਨ੍ਹਾਂ ਦੀ ਥਾਂ ਹੁਣ ਬਣਾਵਟੀ ਗਹਿਣਿਆਂ ਨੇ ਲੈ ਲਈ ਹੈ। ਇਹ ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਾਹਿਤਕ ਪਿੜ ’ਚੋਂ ਲਗਪਗ ਮਨਫੀ ਹੀ ਹੋ ਗਏ ਹਨ।

ਨਵੀਂ ਪੀੜ੍ਹੀ ਤਾਂ ਇਨ੍ਹਾਂ ਗਹਿਣਿਆਂ ਤੋਂ ਅਨਜਾਣ ਹੀ ਹੈ। ਪੁਰਾਣੇ ਪੰਜਾਬ ’ਚ ਇਸਤਰੀਆਂ ਵੱਲੋਂ ਪਹਿਨੇ ਜਾਂਦੇ ਗਹਿਣਿਆਂ ਵਿੱਚ ਕਈ ਤਰ੍ਹਾਂ ਦੇ ਗਹਿਣੇ ਸ਼ਾਮਲ ਸਨ:

ਨੱਕ ਵਿੰਨ੍ਹ ਕੇ ਪਹਿਨੇ ਜਾਣ ਵਾਲੇ ਗਹਿਣੇ:

ਤੀਲੀ: ਮੁਟਿਆਰਾਂ ਨੱਕ ਵਿੱਚ ਤੀਲੀ ਬਹੁਤ ਹੀ ਚਾਅ ਨਾਲ ਪਹਿਨਦੀਆਂ ਸਨ। ਤੀਲੀ ਅਸਲ ਵਿੱਚ ਇੱਕ ਬਾਰੀਕ ਮੇਖ-ਨੁਮਾ ਗਹਿਣਾ ਹੁੰਦਾ ਸੀ, ਜਿਸ ਉੱਪਰ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ।

Nose pinsNose pins

ਲੌਂਗ: ਇਹ ਇੱਕ ਹੋਰ ਸੁੰਦਰ ਗਹਿਣਾ ਸੀ, ਜਿਸ ਦੇ ਗੁਆਚਣ ਦੇ ਡਰ ਨੂੰ ਪੰਜਾਬੀ ਲੋਕ ਗੀਤਾਂ ਵਿੱਚ ਕਲਮਬੰਦ ਕੀਤਾ ਗਿਆ ਹੈ।
ਚੀਰੇ ਵਾਲਿਆ ਵੇਖਦਾ ਆਈਂ ਵੇਮੇਰਾ ਲੌਂਗ ਗੁਆਚਾ
ਲੌਂਗ ਵਿਚਾਲੇ ਇੱਕ ਵੱਡਾ ਨਗ ਜੜ੍ਹਿਆ ਹੁੰਦਾ ਸੀ। ਇਸ ਨੂੰ ਆਲੇ-ਦੁਆਲਿਓਂ ਹੋਰ ਛੋਟੇ ਨਗਾਂ ਨੇ ਘੇਰਿਆ ਹੁੰਦਾ ਸੀ। ਤੀਲੀ ਅਤੇ ਲੌਂਗ ਵਿੱਚੋਂ ਵਧੇਰੇ ਸੁੰਦਰ ਕੌਣ ਹੈ ਇਸ ਦਾ ਫ਼ੈਸਲਾ ਕਰਨਾ ਬਹੁਤ ਕਠਿਨ ਜਾਪਦਾ ਸੀ। ਤਾਂਹੀਓਂ ਤਾਂ ਲੋਕ ਗੀਤਾਂ ਵਿੱਚ ਕਿਹਾ ਗਿਆ ਹੈ:
ਤੀਲੀ ਲੌਂਗ ਦਾ ਮੁਕੱਦਮਾ ਭਾਰੀਥਾਣੇਦਾਰਾ ਸੋਚ ਕੇ ਕਰੀਂ

Nose pinsNose pins

ਮੱਛਲੀ: ਮੱਛਲੀ ਨੱਕ ਦੀਆਂ ਦੋਵਾਂ ਨ੍ਹਾਸਾਂ ਦੇ ਵਿਚਕਾਰਲੀ ਹੱਡੀ ਵਿੱਚ ਪਹਿਨੀ ਜਾਂਦੀ ਸੀ।

ਨੱਥ: ਇਹ ਵਿੰਨ੍ਹੇ ਨੱਕ ਦੀ ਗਲੀ ਤੋਂ ਸ਼ੁਰੂ ਹੋ ਕੇ ਇੱਕ ਗੁਲਾਈ ਦੀ ਤਰ੍ਹਾਂ ਖੱਬੇ ਪਾਸੇ ਵਾਲਾਂ ਨਾਲ ਜੁੜ ਜਾਂਦੀ ਸੀ।
ਉਪਰੋਕਤ ਗਹਿਣਿਆਂ ਤੋਂ ਇਲਾਵਾ ਨੱਕ ਵਿੱਚ ਕੋਕਾ, ਬੁਲਾਕ, ਮੇਖ, ਬੇਸਰਾ ਅਤੇ ਨੁਕਰਾ ਆਦਿ ਗਹਿਣੇ ਪਹਿਨਣ ਦਾ ਰਿਵਾਜ ਸੀ।

ਨੱਥ
 

ਕੰਨ ਵਿੰਨ੍ਹ ਕੇ ਪਹਿਨੇ ਜਾਣ ਵਾਲੇ ਗਹਿਣੇ:-

ਪਿੱਪਲ ਪੱਤੀਆਂ: ਇਹ ਔਰਤਾਂ ਵਿੱਚ ਬਹੁਤ ਪ੍ਰਚੱਲਿਤ ਗਹਿਣਾ ਸੀ। ਇਸ ਨੂੰ ਪਹਿਨਣ ’ਚ ਉਹ ਬੜੀ ਸ਼ਾਨ ਸਮਝਦੀਆਂ ਸਨ। ਇਸ ਗਹਿਣੇ ਨਾਲ ਪਿੱਪਲ ਦੇ ਪੱਤਿਆਂ ਵਾਂਗ ਦੋ-ਤਿੰਨ ਪੱਤੇ ਜਿਹੇ ਲੱਗੇ ਹੁੰਦੇ ਸਨ। ਇਸ ਗਹਿਣੇ ਦੀ ਸੁੰਦਰਤਾ ਬਾਰੇ ਪੰਜਾਬੀ ਲੋਕ ਗੀਤਾਂ ਵਿੱਚ ਕਿਹਾ ਗਿਆ ਹੈ
ਆਹ ਲੈ ਨੱਤੀਆਂਕਰਾ ਲੈ ਪਿੱਪਲ ਪੱਤੀਆਂ,
ਕਿਸੇ ਨਾਲ ਗੱਲ ਨਾ ਕਰੀਂ

ਪਿੱਪਲ ਪੱਤੀਆਂ
Earrings 

ਤੁੰਗਲ: ਤੁੰਗਲ ਗੋਲ ਚੂੜੀਆਂ ਵਾਂਗ ਪਲੇਨ ਡੰਡੀਆਂ ਨੂੰ ਕਹਿੰਦੇ ਸਨ।

BanglesBangles

ਕੋਕਰੂ: ਕੋਕਰੂ ਕੰਨ ਦੀ ਗਲੀ ਦੇ ਬਾਹਰਲੇ ਵਧਵੇਂ ਭਾਗ ਵਿੱਚ ਪਹਿਨੇ ਜਾਂਦੇ ਸਨ। ਗਾਇਕ ਗੁਰਦਾਸ ਮਾਨ ਨੇ ਇਸ ਗਹਿਣੇ ਦੀ ਮਹੱਤਤਾ ਬਾਰੇ ਕਿੰਨੇ ਸੁੰਦਰ ਸ਼ਬਦਾਂ ਵਿੱਚ ਗਾਇਆ ਹੈ:
ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ  
ਕੰਨਾਂ ਚ ਕੋਕਰੂ ਤੇ ਵਾਲੀਆਂ ਵੀ ਗਈਆਂ
ਰੇਸ਼ਮੀ ਦੁਪੱਟੇਡੋਰੇ ਜਾਲੀਆਂ ਵੀ ਗਈਆਂ   
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ
ਚੱਲ ਪਏ ਵਿਦੇਸ਼ੀ ਬਾਣੇ ਓ ਕੀ ਬਣੂ ਦੁਨੀਆਂ ਦਾ

ਕੋਕਰੂ
Earrings 

ਬੂਜਲੀਆਂ: ਇਹ ਸਿਲਾਈ ਮਸ਼ੀਨ ਦੀ ਫਿਰਕੀ ਵਾਂਗ ਇੱਕ ਗਹਿਣਾ ਸੀ ਜੋ ਕੰਨਾਂ ’ਚ ਵੱਡੀਆਂ ਗਲੀਆਂ ਕਢਵਾ ਕੇ ਪਹਿਨੀਆਂ ਜਾਂਦੀਆਂ ਸਨ।
ਉਪਰੋਕਤ ਗਹਿਣਿਆਂ ਤੋਂ ਇਲਾਵਾ ਕੰਨਾਂ ਵਿੱਚ ਕਾਂਟੇ, ਢੇਡੂ, ਝੁਮਕੇ, ਡੰਡੀਆਂ, ਲੋਟਣ, ਬੂੰਦੇ, ਸੋਨ ਚਿੜੀਆਂ, ਟੌਪਸ, ਕੰਢੀ, ਝੁਮਕੇ, ਰੇਲਾਂ, ਮਾਮੇ ਮੁਰਕੀਆਂ ਅਤੇ ਬਹਾਦਰਨੀਆਂ ਆਦਿ ਗਹਿਣੇ ਪਹਿਨੇ ਜਾਂਦੇ ਸਨ।

ਬੁਜਲੀਆਂ
Punjabi Culture 

ਗਲੇ ਦੁਆਲੇ ਪਹਿਨੇ ਜਾਣ ਵਾਲੇ ਗਹਿਣੇ:

ਤੱਗਾਹਮੇਲਇਨਾਮ ਅਤੇ ਬੁਘਤੀਆਂ: ਗਲੇ ਵਿੱਚ ਧਾਗੇ ਨੂੰ ਮੇਲ ਕੇ ਇਸ ’ਚ ਜੇਕਰ ਪੌਂਡ ਪਾਏ ਜਾਣ ਤਾਂ ਇਹ ਤੱਗਾ ਕਹਾਉਂਦਾ ਸੀ। ਜੇਕਰ ਰੁਪਏ ਪਾਏ ਜਾਣ ਤਾਂ ਹਮੇਲ ਕਹਾਉਂਦਾ ਸੀ। ਜੇਕਰ ਸੋਨੇ ਦੇ ਪੈਸੇ ਹੋਣ ਤਾਂ ਬੁਘਤੀਆਂ ਅਤੇ ਜੇਕਰ ਤਿਕੋਣੇ ਤਵੀਤ ਹੋਣ ਤਾਂ ਇਨਾਮ ਕਹਾਉਂਦਾ ਸੀ।
ਸੌਕਣ ਮੋਹਰਾ: ਜਦੋਂ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਸੀ, ਉਸ ਤੋਂ ਬਾਅਦ ਉਸ ਦੀ ਦੂਸਰੀ ਪਤਨੀ ਨੂੰ ਇੱਕ ਹਾਰ ਬਣਵਾ ਕੇ ਦਿੱਤਾ ਜਾਂਦਾ ਸੀ, ਜਿਸ ਨੂੰ ਸੌਕਣ ਮੋਹਰਾ ਕਹਿੰਦੇ ਸਨ।

ਜੁਗਨੀ: ਜੁਗਨੀ ਵੀ ਗਲੇ ਦਾ ਇੱਕ ਮਹੱਤਵਪੂਰਨ ਗਹਿਣਾ ਸੀ। ਜੁਗਨੀ ਹਾਰ ਦੇ ਮੱਧ ਵਿੱਚ ਆ ਕੇ ਹੇਠਾਂ ਵੱਲ ਨੂੰ ਲਟਕਦੀ ਦਿਖਾਈ ਦਿੰਦੀ ਸੀ ਤੇ ਇਸ ਦੇ ਖੱਬੇ ਅਤੇ ਸੱਜੇ ਪਾਸੇ ਹਰੇ ਤੇ ਲਾਲ ਨਗ ਲੱਗੇ ਹੁੰਦੇ ਸਨ।
ਗਲੇ ਵਿੱਚ ਉਪਰੋਕਤ ਗਹਿਣਿਆਂ ਤੋਂ ਇਲਾਵਾ ਜ਼ੰਜੀਰੀ, ਚੌਂਕੀ, ਹੱਸ, ਰਾਣੀਹਾਰ, ਤਵੀਤ, ਮੱਖੀ, ਹੌਲਦਿਲੀ, ਚੁਟਾਲਾ, ਲੌਕਟ, ਪੈਂਡਲ, ਸਿੰਘ-ਤਵੀਤ, ਗੁਲੂਬੰਦ, ਤੰਦੀਰਾ, ਮਾਲਾ, ਨੌਂਰਤਨਾ ਸੈੱਟ ਆਦਿ ਗਹਿਣੇ ਮੁਟਿਆਰਾਂ ਦੇ ਹੁਸਨ ਦਾ ਸ਼ਿੰਗਾਰ ਸਨ।

ਜੁਗਨੀ
Taweet 

ਇਸਤਰੀਆਂ ਦੇ ਵਾਲਾਂ ਚ ਗੁੰਦੇ ਜਾਣ ਵਾਲੇ ਗਹਿਣੇ:
ਸੱਗੀ ਫੁੱਲ: ਔਰਤਾਂ ਆਪਣੇ ਵਾਲਾਂ ਨੂੰ ਸ਼ਿੰਗਾਰਨ ਲਈ ਸਿਰ ਉੱਪਰ ਸੱਗੀ ਤੇ ਫੁੱਲ ਸਜਾਉਂਦੀਆਂ ਸਨ। ਸਿਰ ਦੇ ਪਿਛਲੇ ਹਿੱਸੇ ਉੱਤੇ ਵਾਲਾਂ ਦੀਆਂ ਮੀਢੀਆਂ  ਕਰਕੇ ਖੱਬੇ ਅਤੇ ਸੱਜੇ ਪਾਸੇ ਦੋ ਫੁੱਲ ਲਗਾਏ ਜਾਂਦੇ ਸਨ ਅਤੇ ਇਨ੍ਹਾਂ ਫੁੱਲਾਂ ਦੇ ਐਨ ਵਿਚਕਾਰ ਸੱਗੀ ਲਗਾਈ ਜਾਂਦੀ ਸੀ।  ਕਈ ਔਰਤਾਂ ਸਗੀ ਅਤੇ ਫੁੱਲ ਸਿਰ ਦੇ ਅਗਲੇ ਹਿੱਸੇ ’ਤੇ ਵੀ ਲਗਾਉਂਦੀਆਂ ਸਨ।

Saggi PhullSaggi Phull

ਸ਼ਿੰਗਾਰ ਪੱਟੀ: ਸ਼ਿੰਗਾਰ ਪੱਟੀ ਮੱਥੇ ਤੋਂ ਦੋਵਾਂ ਕੰਨਾਂ ਵੱਲ ਨੂੰ ਕੁੱਬੇ ਘੁਮਾਓ ਦੇ ਰੂਪ ਵਿੱਚ ਲਟਕਦੀ ਦਿਖਾਈ ਦਿੰਦੀ ਸੀ।

ਸ਼ਿੰਗਾਰ ਪੱਟੀ
Punjabi Girls

ਟਿੱਕਾ: ਟਿੱਕਾ ਮੱਥੇ ਤੋਂ ਸ਼ੁਰੂ ਹੋ ਕੇ ਵਾਲਾਂ ਦੇ ਮੱਧ ’ਚ ਜਾ ਕੇ ਜੁੜ ਜਾਂਦਾ ਸੀ।

ਟਿੱਕਾ
Tikka

ਕਲਿੱਪ: ਇਹ ਸਿਰ ਦੇ ਪਿਛਲੇ ਹਿੱਸੇ ’ਚ ਵਾਲਾਂ ਵਿਚਲੇ ਚੀਰ ਦੇ ਖੱਬੇ ਅਤੇ ਸੱਜੇ ਪਾਸੇ ਲਗਾਏ ਜਾਂਦੇ ਸਨ। ਇਹ ਆਪਸ ਵਿੱਚ ਮੇਲੇ ਹੋਏ ਧਾਗੇ ਨਾਲ ਜੁੜੇ ਹੁੰਦੇ ਸਨ।

ਝੁੰਮਰ ਸੂਈ: ਇਹ ਵਾਲਾਂ ਵਿੱਚ ਟੇਢਾ ਚੀਰ ਕੱਢ ਕੇ ਖੱਬੇ ਭਰਵੱਟੇ ਦੇ ਐਨ ਉੱਪਰ ਆ ਟਿਕਦੀ ਸੀ।
ਉਪਰੋਕਤ ਗਹਿਣਿਆਂ ਤੋਂ ਇਲਾਵਾ ਬਘਿਆੜੀ, ਠੂੰਠੀਆਂ, ਦਾਉਣੀ, ਛੱਬਾ, ਚੌਂਕ, ਬੰਦ ਅਤੇ ਬੋਰਲਾ ਆਦਿ ਵਾਲਾਂ ਵਿੱਚ ਸਜਾਏ ਜਾਣ ਵਾਲੇ ਪ੍ਰਮੁੱਖ ਗਹਿਣੇ ਸਨ।

ਵੀਣੀ ਵਿੱਚ ਪਹਿਨੇ ਜਾਣ ਵਾਲ ਗਹਿਣੇ:
ਪਰੀਬੰਦ: ਇਹ ਬਾਹਾਂ ਦਾ ਇੱਕ ਬਹੁਤ ਹੀ ਮਸ਼ਹੂਰ ਗਹਿਣਾ ਸੀ। ਇਹ ਚੂੜੇ ਦੇ ਵਿਚਾਲੇ ਪਹਿਨਿਆਂ ਜਾਂਦਾ ਸੀ, ਜਿਸ ਨੂੰ ਛੋਟੇ-ਛੇਟੇ ਘੁੰਗਰੂਆਂ ਨਾਲ ਸਜਾਇਆ ਜਾਂਦਾ ਸੀ। ਇਹ ਘੁੰਗਰੂ ਬਾਂਹ ਹਿੱਲਦਿਆਂ ਹੀ ਆਪਣੀ ਛਣ-ਛਣ ਦਾ ਸ਼ੋਰ ਸ਼ੁਰੂ ਕਰ ਦਿੰਦੇ ਸਨ।

gold banglesBangles

ਗਜਰੇ: ਇਹ ਚੂੜੀਆਂ ਦੀ ਤਰ੍ਹਾਂ ਬਾਹਾਂ ਦੇ ਗਹਿਣੇ ਸਨ। ਇਨ੍ਹਾਂ ਵਿੱਚ ਗਲੀਆਂ ਹੁੰਦੀਆਂ ਸਨ, ਪਰ ਆਟਾ ਗੁੰਨਣ ਸਮੇਂ ਇਨ੍ਹਾਂ ਵਿੱਚ ਆਟਾ ਫਸ ਜਾਣ ਦੇ ਝੰਜਟੋਂ ਕਈ ਸਵਾਣੀਆਂ ਬਗੈਰ ਗਲੀਆਂ ਦੇ ਗਜਰੇ ਪਹਿਨਦੀਆਂ ਸਨ। ਇਨ੍ਹਾਂ ਨੂੰ ਘੜੀ ਵਾਂਗ ਚਾਬੀ ਲੱਗੀ ਹੁੰਦੀ ਸੀ। ਇਹ ਗਜਰੇ ਬਾਹਾਂ ’ਚ ਪਹਿਨਣ ਤੋਂ ਬਾਅਦ ਇਨ੍ਹਾਂ ਗਜਰਿਆਂ ਨੂੰ ਲੱਗੀ ਚਾਬੀ ਨਾਲ ਚੰਗੀ ਤਰ੍ਹਾਂ ਕਸ ਦਿੱਤਾ ਜਾਂਦਾ ਸੀ।
ਵੀਣੀ ਦੇ ਇਨ੍ਹਾਂ ਗਹਿਣਿਆਂ ਤੋਂ ਇਲਾਵਾ ਬਾਜੂਬੰਦ, ਗੋਖੜੂ, ਪਹੁੰਚੀ, ਕੰਗਣ ਅਤੇ ਕਲੀਰੇ ਆਦਿ ਪ੍ਰਮੁੱਖ ਗਹਿਣੇ ਸਨ ਜੋ ਔਰਤਾਂ ਦੀਆਂ ਵੀਣੀਆਂ ਦੇ ਸ਼ਿੰਗਾਰ ਸਨ।

ਉਂਗਲਾਂ ਚ ਪਹਿਨੇ ਜਾਣ ਵਾਲੇ ਗਹਿਣੇ: ਉਂਗਲਾਂ ਵਿੱਚ ਮੁੰਦਰੀ, ਛਾਪ, ਕਲੀਚੜੀ ਅਤੇ ਆਰਸੀ ਆਦਿ ਗਹਿਣੇ ਪਹਿਨੇ ਜਾਂਦੇ ਸਨ।

PhotoPhoto

ਪੈਰਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ: ਪੈਰਾਂ ਦੀਆਂ ਪੰਜ ਉਂਗਲਾਂ ਵਿੱਚ ਇੱਕੋ ਜਿਹੀਆਂ ਪੰਜ ਛਾਪਾਂ ਪਹਿਨੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪੰਜ-ਅੰਗਲਾਂ ਕਹਿੰਦੇ ਸਨ। ਇਨ੍ਹਾਂ ਤੋਂ ਇਲਾਵਾ ਪੰਜੇਬਾਂ, ਪਟੜੀਆਂ, ਲੱਛੇ, ਝਾਂਜਰਾਂ, ਬਾਂਕਾਂ ਅਤੇ ਬਿਛੂਏ ਆਦਿ ਪੈਰਾਂ ਦੀਆਂ ਉਂਗਲਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਸਨ।

ਮਰਦਾਂ ਦੇ ਗਹਿਣੇ: ਸ਼ੁਕੀਨ ਮੁੰਡੇ ਤੇ ਮਰਦ ਕੈਂਠਾ, ਸੋਨੇ ਦਾ ਕੜਾ, ਸੋਨੇ ਦੀ ਜ਼ੰਜੀਰੀ, ਨੱਤੀਆਂ ਅਤੇ ਕੰਨਾਂ ਵਿੱਚ ਵਾਲੇ ਆਦਿ ਗਹਿਣੇ ਪਹਿਨਦੇ ਸਨ। ਬੱਚੇ ਸਗਲੇ ਪੌਂਟੇ ਪਹਿਨਦੇ ਸਨ।
ਉਪਰੋਕਤ ਬੇਸ਼ੁਮਾਰ ਸੋਨੇ-ਚਾਂਦੀ ਦੇ ਪੁਰਾਤਨ ਲੋਕ ਗਹਿਣਿਆਂ ਦੀ ਥਾਂ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਟੋਨ-ਮੈਟਲ, ਤਾਂਬਾ, ਲੋਹਾ, ਪਿੱਤਲ, ਅਤੇ ਏ.ਡੀ. (ਅਮਰੀਕਨ ਡਾਇਮੰਡ) ਆਦਿ ਨੇ ਲੈ ਲਈ ਹੈ।

Advertisement
Advertisement
Advertisement