ਪੁਰਾਤਨ ਪੰਜਾਬੀ ਕਲਾ ਹੈ ਫੁਲਕਾਰੀ
Published : Oct 30, 2020, 9:33 am IST
Updated : Oct 30, 2020, 9:33 am IST
SHARE ARTICLE
Phulkari
Phulkari

ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ

ਫੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸ਼ੀਦਾਕਾਰੀ ਲਈ ਵਰਤਿਆ ਜਾਂਦਾ ਹੈ। ਇਸ ਦੇ ਸ਼ਾਬਦਕ ਅਰਥ ਹਨ- ਫੁੱਲ ਕਢਣੇ। ਇਹ ਇਕ ਅਜਿਹੀ ਲੋਕ ਕਲਾ ਹੈ ਜਿਸ ਨੂੰ ਪੰਜਾਬੀ ਮੁਟਿਆਰਾਂ ਨੇ ਅਪਣੀ ਅਣਥੱਕ ਮਿਹਨਤ ਅਤੇ ਅਨੋਖੀ ਲਗਨ ਨਾਲ ਨਿਖਾਰਿਆ ਹੈ। ਇਹ ਉਹ ਸੁੱਚੀ ਅਤੇ ਸੱਚੀ ਲੋਕ-ਕਲਾ ਹੈ ਜਿਸ ਦੇ ਇਕ ਇਕ ਧਾਗੇ ਵਿਚ ਪੰਜਾਬਣਾਂ ਨੇ ਅਪਣੀਆਂ ਭਾਵਨਾਵਾਂ ਨੂੰ ਪ੍ਰੋਇਆ ਹੈ। ਫੁਲਕਾਰੀ ਕੱਢਣ ਸਮੇਂ ਰੰਗਾਂ ਦੀ ਚੋਣ ਵੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ। ਪੰਜਾਬਣਾਂ ਵਿਚ ਰੰਗਾਂ ਨੂੰ ਮਿਲਾਉਣ ਦੀ ਕੁਦਰਤੀ ਕਲਾਤਮਕ ਸੂਝ ਹੁੰਦੀ ਹੈ।

PhulkariPhulkari

ਫੁਲਕਾਰੀ ਕੱਢਣ ਸਮੇਂ ਧਾਗਾ ਵਧੀਆ ਰੇਸ਼ਮ ਦਾ ਹੁੰਦਾ ਹੈ ਅਤੇ ਕਪੜਾ ਖੱਦਰ ਦਾ ਵਰਤਿਆ ਜਾਂਦਾ ਹੈ। ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ। ਵਣਜਾਰਾ ਬੇਦੀ ਦਾ ਕਹਿਣਾ ਹੈ ਕਿ ਫੁਲਕਾਰੀ ਪੰਜਾਂ ਦਰਿਆਵਾਂ ਦੇ ਮੁੜ੍ਹਕੇ ਦੀ ਮਹਿਕ ਹੀ ਨਹੀਂ, ਉਨ੍ਹਾਂ ਦੇ ਨਿਜੀ ਤੇ ਰੰਗੀਲੇ ਸੁਭਾਅ ਦੀ ਛਾਪ ਵੀ ਹੈ। ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ। ਜਦੋਂ ਉਹ ਫੁਲਕਾਰੀ ਕਢਦੀਆਂ ਹਨ ਤਾਂ ਗੀਤਾਂ ਦੇ ਮਿੱਠੇ ਮਿੱਠੇ ਬੋਲ ਵੀ ਉਚਾਰਦੀਆਂ ਹਨ।

PhulkariPhulkari

ਇੰਜ ਜਾਪਦਾ ਹੈ ਕਿ ਇਨ੍ਹਾਂ ਗੀਤਾਂ ਦੇ ਮਿੱਠੇ ਬੋਲਾਂ ਨਾਲ ਫੁੱਲ-ਬੂਟਿਆਂ ਵਿਚ ਵੀ ਸਦੀਵੀ ਜਾਨ ਪੈ ਜਾਂਦੀ ਹੈ। ਇਨ੍ਹਾਂ ਵਿਚ ਅਨੇਕ ਪ੍ਰਕਾਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਮੁਟਿਆਰਾਂ ਫੁਲਕਾਰੀ ਕੱਢਣ ਸਮੇਂ ਪ੍ਰਗਟਾਉਂਦੀਆਂ ਹਨ। ਜਿਵੇਂ ਕਿ:ਫੁਲਕਾਰੀ ਮੇਰੀ ਰੇਸ਼ਮੀ, ਰੰਗ ਢੁਕਾਏ ਠੀਕ, ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ। ਫੁਲਕਾਰੀ ਦੇ ਨਾਲ ਨਾਲ ਰੁਮਾਲਾਂ 'ਤੇ ਵੀ ਅਜਿਹੀ ਕਢਾਈ ਕੱਢੀ ਜਾਂਦੀ ਹੈ। ਬੇਬੇ ਨਾਨਕੀ ਦੇ ਹੱਥਾਂ ਨਾਲ ਕਢਿਆ ਰੁਮਾਲ ਡੇਰਾ ਬਾਬਾ ਨਾਨਕ ਵਿਚ ਸੰਭਾਲਿਆ ਪਿਆ ਹੈ ਜੋ ਅਜਿਹੀ ਕਲਾ ਦਾ ਉੱਤਮ ਨਮੂਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM

ਕਾਂਗਰਸ ਦੀ ਦੂਜੀ ਲਿਸਟ ਤੋਂ ਪਹਿਲਾਂ ਇੱਕ ਹੋਰ ਵੱਡਾ ਲੀਡਰ ਬਾਗ਼ੀ ਕਾਂਗਰਸ ਦੇ ਸਾਬਕਾ ਪ੍ਰਧਾਨ ਮੁੜ ਨਾਰਾਜ਼

22 Apr 2024 3:23 PM

GURMEET SINGH KHUDDIAN EXCLUSIVE INTERVIEW - ਬੱਕਰੀ ਤੇ ਕੁੱਕੜੀ ਦੇ ਮੁਆਵਜੇ ਬਾਰੇ ਪਹਿਲੀ ਵਾਰ ਬੋਲੇ ..

22 Apr 2024 2:58 PM

Amritsar News: ਕਿਸਾਨਾਂ ਉੱਤੇ ਇੱਟਾਂ ਰੋੜੇ ਮਾਰਨੇ BJP ਆਗੂਆਂ ਨੂੰ ਪਏ ਮਹਿੰਗੇ, ਹੁਣ ਹੋ ਗਈ FIR, ਮਾਮਲੇ ਦੀ ਹੋਵੇਗੀ

22 Apr 2024 2:49 PM
Advertisement