
ਜਾਣੋ ਫਰਨੀਚਰ ਦੀ ਸਾਂਭ ਦੇ ਤਰੀਕੇ
ਮੀਨਾਕਾਰੀ ਵਾਲੇ ਫਰਨੀਚਰ ਨੂੰ ਸਾਫ਼ ਕਰਨ ਲਈ ਪੁਰਾਣੇ ਟੁੱਥ ਬੁਰਸ਼ਾਂ ਦੀ ਵਰਤੋਂ ਕਰੋ। ਜਿਥੇ ਹੱਥ ਆਸਾਨੀ ਨਾਲ ਨਹੀਂ ਪਹੁੰਚਦਾ, ਟੁੱਥ ਬੁਰਸ਼ ਉਥੇ ਤੱਕ ਪਹੁੰਚ ਕੇ ਸਫਾਈ ਕਰ ਦੇਣਗੇ।
ਸਨਮਾਇਕਾ ਫਰਨੀਚਰ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਕੇ ਪੂੰਝ ਲਓ। ਸਨਮਾਇਕਾ ਚਮਕ ਜਾਵੇਗਾ। ਜ਼ਿਆਦਾ ਮੈਲਾ ਹੋਣ 'ਤੇ ਥੋੜ੍ਹਾ ਵਾਸ਼ਿੰਗ ਪਾਊਡਰ ਕੱਪੜੇ 'ਤੇ ਲਗਾ ਕੇ ਰਗੜਨ ਨਾਲ ਮੈਲ ਅਤੇ ਦਾਗ ਸਾਫ਼ ਹੋ ਜਾਂਦੇ ਹਨ।
ਲੱਕੜੀ ਦੇ ਫਰਨੀਚਰ ਨੂੰ ਗਿੱਲੇ ਕੱਪੜੇ ਨਾਲ ਸਾਫ਼ ਨਾ ਕਰੋ। ਲੱਕੜੀ ਖਰਾਬ ਹੋ ਜਾਂਦੀ ਹੈ। ਲੱਕੜੀ ਦੇ ਫਰਨੀਚਰ ਨੂੰ ਸਾਫ਼ ਕਰਨ ਲਈ ਥੋੜ੍ਹੇ ਜਿਹੇ ਸਰ੍ਹੋਂ ਦੇ ਤੇਲ ਵਿਚ ਮਿੱਟੀ ਦਾ ਤੇਲ ਮਿਲਾ ਕੇ ਸਾਫ਼ ਕਰੋ। ਲੱਕੜੀ ਦਾ ਫਰਨੀਚਰ ਚਮਕ ਜਾਵੇਗਾ।
ਲੱਕੜੀ ਅਤੇ ਕੇਨ ਵਾਲੇ ਫਰਨੀਚਰ 'ਤੇ ਸਮੇਂ-ਸਮੇਂ 'ਤੇ ਪਾਲਿਸ਼ ਕਰਵਾਓ ਜਾਂ ਪਾਣੀ ਵਿਚ ਤਿੰਨ ਚਮਚ ਅਲਸੀ ਦਾ ਤੇਲ ਅਤੇ ਇਕ ਚਮਚ ਤਾਰਪੀਨ ਦਾ ਤੇਲ ਮਿਲਾ ਕੇ ਗਰਮ ਕਰੋ। ਫਿਰ ਕੱਪੜੇ 'ਤੇ ਥੋੜ੍ਹਾ ਜਿਹਾ ਮਿਸ਼ਰਣ ਲਗਾ ਕੇ ਸਾਫ਼ ਕਰੋ। ਫਰਨੀਚਰ ਨਵਾਂ ਲੱਗਣ ਲੱਗੇਗਾ।
ਪਲਾਸਟਿਕ ਦੇ ਫਰਨੀਚਰ ਨੂੰ ਕੋਸੇ ਸਾਬਣ ਦੇ ਘੋਲ ਵਿਚ ਕੱਪੜੇ ਨੂੰ ਭਿਉਂ ਕੇ ਰਗੜੋ। ਫਿਰ ਸਾਫ਼ ਪਾਣੀ ਨਾਲ ਧੋ ਦਿਓ। ਧਿਆਨ ਰੱਖੋ ਕਿ ਪਲਾਸਟਿਕ ਦੇ ਫਰਨੀਚਰ ਨੂੰ ਧੁੱਪ ਵਿਚ ਜ਼ਿਆਦਾ ਸਮਾਂ ਨਾ ਰੱਖੋ। ਇਸ ਦਾ ਰੰਗ ਖਰਾਬ ਹੋ ਜਾਵੇਗਾ ਅਤੇ ਪਲਾਸਟਿਕ ਛੇਤੀ ਕ੍ਰੈਕ ਵੀ ਹੋ ਜਾਵੇਗਾ।
ਰੈਕਸੀਨ ਲੱਗੇ ਫਰਨੀਚਰ ਨੂੰ ਵੀ ਹਲਕੇ ਜਿਹੇ ਗਰਮ ਪਾਣੀ ਨਾਲ ਸਾਫ਼ ਕਰੋ।
ਚਮੜਾ ਲੱਗੇ ਫਰਨੀਚਰ ਵਿਚ ਗਰਮੀ ਨਾਲ ਦਰਾੜਾਂ ਪੈਣ ਲੱਗ ਜਾਂਦੀਆਂ ਹਨ। ਅਜਿਹੇ ਵਿਚ ਦੋ ਭਾਗ ਅਲਸੀ ਦਾ ਤੇਲ ਅਤੇ ਇਕ ਭਾਗ ਸਿਰਕਾ ਮਿਲਾ ਕੇ ਮੁਲਾਇਮ ਕੱਪੜੇ ਨਾਲ ਰਗੜੋ।
ਲੋਹੇ ਦੇ ਫਰਨੀਚਰ 'ਤੇ ਲੱਗੇ ਜ਼ੰਗ ਨੂੰ ਤੇਜ਼ਾਬ ਦੇ ਘੋਲ ਨਾਲ ਸਾਫ਼ ਕਰੋ। ਫਿਰ ਹਲਕਾ ਜਿਹਾ ਸਰ੍ਹੋਂ ਦਾ ਤੇਲ ਲਗਾਓ।
ਪਲੰਘ ਅਤੇ ਸੋਫਿਆਂ ਦੇ ਗੱਦੇ, ਕੁਸ਼ਨ ਨੂੰ ਧੁੱਪ ਲਗਵਾਓ ਤਾਂ ਕਿ ਫਰਨੀਚਰ ਨੂੰ ਤਾਜ਼ੀ ਹਵਾ ਮਿਲ ਸਕੇ।