
By (Ekankshi Singh): ਪੰਜਾਬੀ ਸਭਿਆਚਾਰ ਸੰਸਾਰ ਦੇ ਇਤਿਹਾਸ ਦਾ ਸਭ ਤੋਂ ਪੁਰਾਣਾ ਤੇ ਅਮੀਰ ਸਭਿਆਚਾਰ ਹੈ।ਫਿਰ ਚਾਹੇ ਗੱਲ ਕਰੀਏ ਲੋਕ ਨਾਚਾਂ ਦੀ ,ਕਲਾ ਦੀ, ਪੰਜਾਬੀ ਖਾਣੇ ਦੀ ਜਾਂ ਪੰਜਾਬੀ ਪਹਿਰਾਵੇ ਦੀ। ਪੰਜਾਬੀ ਪਹਿਰਾਵਾ ਵੇਖਣ ਚ’ ਜਿੰਨਾਂ ਦਿਲ ਖਿੱਚਵਾਂ ਅਤੇ ਆਕਰਸ਼ਕਫ਼ਨਬਸਪ; ਹੈ ਉਹਨਾਂ ਹੀ ਅਰਾਮਦਾਇਕ ਵੀ। ਸ਼ਾਇਦ ਇਸ ਲਈ ਬਾਲੀਵੁੱਡ ਦੀਆਂ ਅਦਾਕਾਰਾਂ ਵੀ ਇਸ ਪੰਜਾਬੀ ਪਹਿਰਾਵੇ ਨੂੰ ਕਾਫੀ ਪਸੰਦ ਕਰਦੀਆਂ ਹਨ।
ਇਹੀ ਨਹੀਂ ਇਸ ਪੰਜਾਬੀ ਲਿਬਾਸ ਨੂੰ ਹੋਰ ਅਮੀਰੀ ਨਾਲ ਨਵਾਜ਼ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਚ’ ‘ਧਾਗੇ ਕ੍ਰਿਏਸ਼ਨਜ਼’ ਨੇ ਕੋਈ ਕਮੀ ਨਹੀਂ ਛੱਡੀ। ਜੀ ਹਾਂ ਮੈਂ ਗੱਲ ਕਰ ਰਹੀ ਹਾਂ ਨਿਮਰਤ ਕਾਹਲੋਂ ਦੀ ,ਜੋ ਕਿ ‘ਧਾਗੇ ਕ੍ਰਿਏਸ਼ਨਜ਼’ ਨੂੰ ਜਨਮ ਦੇਣ ਵਾਲੀ ਹਨ।ਨਿਮਰਤ ਕਾਹਲੋਂ ਚੰਡੀਗੜ੍ਹ ਦੀ ਰਹਿਣ ਵਾਲੀ ਹਨ ਤੇ ਬ੍ਰੈਂਡ "ਧਾਗੇ ਕ੍ਰਿਏਸ਼ਨ" ਦੀ ਡਿਜ਼ਾਇਨਰ ਤੇ ਮਾਲਕਣ ਹਨ। ਇਹ ਫੈਸ਼ਨ ਸਟੁਡਿਉ ਸੱਚਮੁਚ ਹੀ ਬੜਾ ਸ਼ਾਨਦਾਰ ਤੇ ਅਨੌਖਾ ਹੈ।
ਇਹ ਪੰਜਾਬੀ ਪੁਰਾਤਨ ਪੌਸ਼ਾਕਾਂ ਤੇ ਨਵੇਂ ਸਟਾਇਲ ਦੇ ਰਵਾਇਤੀ ਖਜ਼ਾਨੇ ਦੀ ਪੇਸ਼ਕਾਰੀ ਕਰਦਾ ਹੈ। ਇਸਦੇ ਨਾਲ ਹੀ ਕੁਝ ਸ਼ਾਨਦਾਰ ਕਲਾ ਗਹਿਣੇ ਵੀ ਇੱਥੇ ਰੱਖੇ ਗਏ ਹਨ ਜੋ ਕਿ ਦਰਸ਼ਕਾਂ ਦੀ ਖਿੱਚ ਦਾ ਵੱਡਾ ਕਾਰਨ ਹਨ। ਪਿਛਲੇ ਪੰਜ ਸਾਲਾਂ ਤੋਂ ਨਿਮਰਤ ਕਾਹਲੋਂ ਆਪਣੇ ਸਮੇਂ ਦੀਆਂ ਵਿਭਿੰਨਤਾਵਾਂ ਤੇ ਰੂਪਾਂ ਰਾਹੀਂ ਪੰਜਾਬੀ ਪੁਸ਼ਾਕ ਦੀ ਯਾਤਰਾ ਤੇ’ ਖੋਜ ਕਰ ਰਹੀ ਸੀ।
ਆਪਣੇ ਖੋਜ ਕਾਰਜ ਦੌਰਾਨ ਨਿਮਰਤ ਨੇ ਵੱਖ-ਵੱਖ ਸਥਾਨਾਂ ਦੀ ਯਾਤਰਾ ਕੀਤੀ ਤੇ ਵਿਚਾਰ ਇਕੱਠੇ ਕਰਕੇ ਹਰ ਡਿਜ਼ਾਇਨ ਤੇ ਬਾਰੀਕੀ ਨਾਲ ਕੰਮ ਕੀਤਾ ਤੇ ਪੰਜਾਬੀ ਸਭਿਚਾਰ ਦੀ ਅਮੀਰੀ ਨੂੰ ਪੇਸ਼ ਕੀਤਾ ਤੇ ਪੰਜਾਬੀ ਮਾੱਡਲ ਤੇ ਅਦਾਕਾਰਾ ਸੋਨੀਆ ਮਾਨ ਇਸ ‘ਧਾਗੇ ਕ੍ਰਿਏਸ਼ਨਜ਼’ ਦੀ ਬ੍ਰੈਂਡ ਅੰਬੈੱਸਡਰ ਹਨ।
ਸਿਰਫ ਡਿਜ਼ਾਈਨਰ ਕਪੜੇ ਹੀ ਨਹੀਂ , ਇਸਦੇ ਨਾਲ ਬੇਹਤਰੀਨ ਡੀਜ਼ਾਇਨ ਦੇ ਗਹਿਨੇ ਵੀ ਇਸ ਸੰਗ੍ਰਹਿ ਵਿੱਚ ਸ਼ਾਮਿਲ ਹਨ। ਸੋ ਹੁਣ ਵੇਖਣ ਵਾਲਾ ਇਹ ਹੋਵੇਗਾ ਕਿ ਅੱਜਕੱਲ ਹਰ ਕੋਈ ਵੈਸਟਰਨ ਕਲਚਰ ਨੂੰ ਜਿੱਥੇ ਜ਼ਿਆਦਾ ਪਸੰਦ ਕਰ ਰਹੇ ਹਨ, ਕਿ ਉਹ ਨਿਮਰਤ ਵੱਲੋਂ ਡਿਜ਼ਾਇਨ ਕੀਤੇ ਗਏ ਪੰਜਾਬੀ ਪੌਸ਼ਾਕਾਂ ਨੂੰ ਵੀ ਉਹਨਾਂ ਹੀ ਪਸੰਦ ਕਰਨਗੇ ਜਾਂ ਨਹੀਂ। ਕਿਉਂਕਿ ਨਿਮਰਤ ਵੱਲੋਂ ਬਣਾਏ ਗਏ ਡਿਜ਼ਾਇਨ ਕਾਫੀ ਨਵੇਕਲੇ ਤੇ ਆਕਰਸ਼ਕ ਹਨ ਜੋ ਟ੍ਰਡੀਸ਼ਨਲ ਪੈਟਰਨ ਨੂੰ ਮੋਡਰਨ ਸਵੈਗ ਦਿੰਦੇ ਹਨ।
ਹੋਰ ਤਾਂ ਹੋਰ ਪੰਜਾਬੀ ਮਾਡਲਜ਼ ਦੀ ਵੀ ਇਹ ਪਹਿਲੀ ਪਸੰਦ ਬਣੇ ਹੋਏ ਹਨ। ਜਿੰਨਾਂ ਵਿੱਚੋਂ ਹਿੰਮਾਸ਼ੀ ਖੁਰਾਨਾ, ਅਮਨ ਹੁੰਦਲ, ਡਿਸਕ ਜੋਕੀ ਵਰਨਿਕਾ ਕੁੰਡੂ ,ਭਾਰਤੀ ਸ਼ੂਟਰ ਅਵਨੀਤ ਕੌਰ ਸਿੱਧੂ ਤੇ ਅੰਸ਼ੂ ਸਾਹਨੀ ਵਰਗੀਆਂ ਹੋਰ ਵੀ ਕਈ ਅਦਾਕਾਰਾਂ ‘ਧਾਗੇ ਕ੍ਰਿਏਸ਼ਨਜ਼’ਨੂੰ ਪ੍ਰਮੋਟ ਕਰ ਰਹੀਆਂ ਹਨ।