ਚਿਹਰੇ ਦੀ ਸੁੰਦਰਤਾ ਲਈ ਇਸ ਤਰ੍ਹਾਂ ਵਰਤੋ ਆਲੂ
Published : Apr 1, 2020, 7:07 pm IST
Updated : Apr 1, 2020, 7:07 pm IST
SHARE ARTICLE
Photo
Photo

ਚਿਹਰੇ ਦੀ ਖੂਬਸੁਰਤੀ ਵਧਾਉਣ ਲਈ ਆਲੂ ਨੂੰ ਬਹੁਤ ਲ਼ਾਭਕਾਰੀ ਮੰਨਿਆ ਜਾਂਦਾ ਹੈ।

ਨਵੀਂ ਦਿੱਲੀ: ਆਲੂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਚਿਹਰੇ ਦੀ ਖੂਬਸੁਰਤੀ ਵਧਾਉਣ ਲਈ ਵੀ ਆਲੂ ਨੂੰ ਬਹੁਤ ਲ਼ਾਭਕਾਰੀ ਮੰਨਿਆ ਜਾਂਦਾ ਹੈ। ਚਿਹਰੇ ਦੇ ਦਾਗ-ਧੱਬੇ ਹਟਾਉਣ ਅਤੇ ਅੱਖਾਂ ਦੇ ਡਾਕਰ ਸਰਕਲ ਘੱਟ ਕਰਨ ਲਈ ਆਲੂ ਦੀ ਵਰਤੋਂ ਕਾਫੀ ਸਮੇਂ ਤੋਂ ਕੀਤੀ ਜਾਂਦੀ ਹੈ । ਆਲੂ ਦਾ ਰਸ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਅੱਖਾਂ ਦੀ ਸੋਜ ਘੱਟ ਹੁੰਦੀ ਹੈ।

Potato Face PacksPotato Face Packs

ਆਲੂ ਅਤੇ ਆਂਡੇ ਦਾ ਫੇਸਪੈਕ
ਆਲੂ ਅਤੇ ਆਂਡੇ ਦਾ ਫੇਸਪੈਕ ਲਗਾਉਣ ਨਾਲ ਚਿਹਰੇ ਦੇ ਪੋਰਸ ਟਾਈਟ ਹੁੰਦੇ ਹਨ। ਅੱਧੇ ਆਲੂ ਦੇ ਰਸ ‘ਚ ਇਕ ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚੰਗਾ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਨੂੰ ਚਿਹਰੇ ਅਤੇ ਗਰਦਨ ‘ਤੇ ਲਗਭਗ 20 ਮਿੰਟ ਲਈ ਛੱਡ ਦਿਓ। ਬਾਅਦ ‘ਚ ਸਾਦੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਤੁਹਾਨੂੰ ਤੁਰੰਕ ਫਰਕ ਨਜ਼ਰ ਆਵੇਗਾ।

Potato Facial MaskPotato Facial Mask

ਹਲਦੀ ਅਤੇ ਆਲੂ ਦਾ ਫੇਸਪੈਕ
ਆਲੂ ਅਤੇ ਹਲਦੀ ਦੇ ਫੇਸਪੈਕ ਦੀ ਨਿਯਮਿਤ ਵਰਤੋਂ ਨਾਲ ਚਮੜੀ ਦਾ ਰੰਗ ਸਾਫ ਹੋਣ ਲੱਗਦਾ ਹੈ। ਅੱਧੇ ਆਲੂ ਨੂੰ ਕੱਦੂਕਸ ਕਰਕੇ ਇਸ ‘ਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ‘ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ। ਬਾਅਦ ‘ਚ ਚਿਹਰਾ ਪਾਣੀ ਨਾਲ ਸਾਫ ਕਰ ਲਓ। ਇਸ ਫੇਸਪੈਕ ਨੂੰ ਹਫਤੇ ‘ਚ ਇਕ ਵਾਰ ਲਗਾਓ।

PotatoPotato

ਆਲੂ ਅਤੇ ਮੁਲਤਾਨੀ ਮਿੱਟੀ ਦਾ ਫੇਸਪੈਕ
ਇਹ ਫੇਸਪੈਕ ਤੁਹਾਡੀ ਚਮੜੀ ‘ਚ ਨਿਖਾਰ ਲਿਆਉਣ ਦੇ ਨਾਲ ਕਿੱਲਾਂ ਵਾਲੀ ਚਮੜੀ ਦੀ ਸੋਜ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੈ। ਇਸ ਫੇਸਪੈਕ ਨੂੰ ਬਣਾਉਣ ਲਈ ਬਿਨ੍ਹਾਂ ਛਿੱਲੇ ਆਲੂ ਦਾ ਪੇਸਟ ਬਣਾ ਲਓ ਅਤੇ ਉਸ ‘ਚ 3 ਤੋਂ 4 ਚਮਚ ਮੁਲਤਾਨੀ ਮਿੱਟੀ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਤਿਆਰ ਕਰੋ।

Potato Face PacksPotato Face Packs

ਆਲੂ ਅਤੇ ਦੁੱਧ ਨਾਲ ਬਣਿਆ ਫੇਸਪੈਕ
ਅੱਧੇ ਆਲੂ ਨੂੰ ਛਿੱਲ ਕੇ ਉਸ ਦਾ ਰਸ ਕੱਢ ਲਓ ਅਤੇ ਇਸ ‘ਚ ਦੋ ਚਮਚ ਕੱਚਾ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਰੂੰ ਦੀ ਮਦਦ ਨਾਲ ਚਿਹਰੇ ਅਤੇ ਗਰਦਨ ‘ਤੇ ਲਗਾਓ। ਫਿਰ 20 ਮਿੰਟ ਤੋਂ ਬਾਅਦ ਇਸ ਨੂੰ ਧੋ ਲਓ। ਹਫਤੇ ‘ਚ ਤਿੰਨ ਵਾਰ ਇਸ ਨੂੰ ਲਗਾਉਣ ਨਾਲ ਚਿਹਰੇ ‘ਤੇ ਫਰਕ ਸਾਫ ਨਜ਼ਰ ਆਵੇਗਾ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement