
ਉਂਜ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਵੈਰਾਇਟੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ......
ਉਂਜ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਵੈਰਾਇਟੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ ਪੰਸਦ ਦੀ ਕੋਈ ਵੀ ਜੁੱਤੀ ਨਹੀਂ ਮਿਲਦੀ। ਲੜਕੀਆਂ ਜਾਂ ਔਰਤਾਂ ਕਿਸੇ ਵੀ ਪਾਰਟੀ ਜਾਂ ਫੰਕਸ਼ਨ ਵਿਚ ਜਾਣ ਲਈ ਇੰਡੀਅਨ ਕੱਪੜੇ ਪਹਿਨਣਾ ਜ਼ਿਆਦਾ ਪਸੰਦ ਕਰਦੀਆ ਹਨ।
ਉਹ ਹਮੇਸ਼ਾ ਇਸ ਗੱਲ ਨੂੰ ਲੈ ਕੇ ਉਲਝਨ ਵਿਚ ਰਹਿੰਦੀਆਂ ਹਨ ਕਿ ਆਪਣੇ ਆਉਟਫਿਟਸ ਦੇ ਨਾਲ ਕਿਹੜਾ ਫੁਟਵੀਅਰ ਪਹਿਨਿਆ ਜਾਵੇ। ਅੱਜ ਕੱਲ੍ਹ ਵਿਆਹਾਂ, ਫੰਕਸ਼ਨਾਂ ਵਿਚ ਵੀ ਆਏ ਮਹਿਮਾਨ ਨਾ ਕੇਵਲ ਡਰੈਸ ਸਗੋਂ ਫੁਟਵੀਅਰ ਉਤੇ ਵੀ ਖ਼ਾਸ ਧਿਆਨ ਦਿੰਦੇ ਹਨ।
punjabi juttiਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਫੁਟਵੀਅਰਸ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਇੰਡੀਅਨ ਲੁਕ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹਨ। ਜਿਸ ਨਾਲ ਤੁਸੀਂ ਅਪਣੀ ਟਰੈਂਡੀ ਲੁਕ ਪੂਰੀ ਕਰ ਸਕਦੇ ਹੋ। ਕੋਲਹਾਪੁਰੀ ਚੱਪਲ ਨੂੰ ਤੁਸੀਂ ਸਾੜ੍ਹੀ ਸੂਟ ਜਾਂ ਕਿਸੇ ਵੀ ਇੰਡੀਅਨ ਡਰੈਸ ਦੇ ਨਾਲ ਪਹਿਨ ਸਕਦੇ ਹੋ।
kolhapuri juttiਇਹ ਤੁਹਾਡੀ ਕਿਸੇ ਵੀ ਇੰਡੀਅਨ ਡਰੈਸ ਦੇ ਲੁਕ ਵਿਚ ਚਾਰ ਚੰਨ ਲਗਾ ਸਕਦਾ ਹੈ। ਅੱਜ ਕੱਲ੍ਹ ਜ਼ਿਆਦਾਤਰ ਕੁੜੀਆਂ ਇੰਡੀਅਨ ਅਤੇ ਵੈਸਟਰਨ ਡਰੈਸ ਦੇ ਨਾਲ ਲੋਫ਼ਰਸ ਪਹਿਨਣਾ ਪਸੰਦ ਕਰ ਰਹੀਆਂ ਹਨ। ਲੋਫ਼ਰਸ ਤੁਹਾਨੂੰ ਸਟਾਈਲਿਸ਼ ਅਤੇ ਵੱਖਰਾ ਲੁਕ ਦਿੰਦੇ ਹਨ।
sandalsਜੇਕਰ ਤੁਹਾਨੂੰ ਕਿਸੇ ਪਾਰਟੀ ਜਾਂ ਫੰਕਸ਼ਨ ਵਿਚ ਜਾਣਾ ਹੈ ਤਾਂ ਹਾਈ ਹੀਲਸ ਪਹਿਨੋ। ਹਾਈ ਹੀਲਸ ਪਹਿਨਣ ਨਾਲ ਤੁਹਾਨੂੰ ਸਟਾਈਲਿਸ਼ ਅਤੇ ਸ਼ਾਨਦਾਰ ਲੁਕ ਮਿਲੇਗਾ। ਅੱਜ ਕੱਲ੍ਹ ਕੁੜੀਆਂ ਦੇ ਨਾਲ ਨਾਲ ਬਾਲੀਵੁਡ ਅਭਿਨੇਤਰੀਆਂ ਵਿਚ ਵੀ ਪੰਜਾਬੀ ਜੁੱਤੀ ਦਾ ਟ੍ਰੇਂਡ ਬਹੁਤ ਚੱਲ ਰਿਹਾ ਹੈ। ਪੰਜਾਬੀ ਜੁੱਤੀ ਤੁਹਾਡੀ ਕਿਸੇ ਵੀ ਇੰਡੀਅਨ ਆਉਟਫਿਟ ਨੂੰ ਖੂਬਸੂਰਤ ਬਣਾ ਸਕਦੀ ਹੈ।