ਮੇਕਅੱਪ ਨਾਲ ਨਿਖਰਨ ਦਾ ਸਹੀ ਢੰਗ
Published : Nov 6, 2018, 12:17 pm IST
Updated : Nov 6, 2018, 12:17 pm IST
SHARE ARTICLE
Makeup
Makeup

ਮੇਕਅੱਪ ਦਾ ਮਤਲਬ ਕੁੱਝ ਪਦਾਰਥਾਂ ਨਾਲ ਚਿਹਰੇ ਦੀ ਦਿਖ ਨਿਖਾਰਨਾ ਹੀ ਨਹੀਂ ਹੈ ਬਲਕਿ ਇਹ, ਪਦਾਰਥ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ...

ਮੇਕਅਪ ਦਾ ਮਤਲਬ ਕੁੱਝ ਪਦਾਰਥਾਂ ਨਾਲ ਚਿਹਰੇ ਦੀ ਦਿਖ ਨਿਖਾਰਨਾ ਹੀ ਨਹੀਂ ਹੈ ਬਲਕਿ ਇਹ, ਪਦਾਰਥ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਚਮੜੀ ਦੀ ਦੇਖਭਾਲ ਦਾ ਇਕ ਪੂਰਾ ਢੰਗ ਵੀ ਹੈ ਜਿਸ ਨਾਲ ਤੁਹਾਨੂੰ ਅਸਲੀ ਨਿਖਾਰ ਮਿਲੇਗਾ। ਇਕ ਖ਼ੂਬਸੂਰਤ ਚਿਹਰਾ, ਬਹੁਤ ਪਦਾਰਥਾਂ ਨੂੰ ਅਪਣੇ 'ਚ ਸਮਾ ਸਕਦਾ ਹੈ। ਪਰ ਸਿਰਫ਼ ਮੇਅਕੱਪ ਦੇ ਸਹਾਰੇ ਖ਼ੂਬਸੁਰਤ ਨਹੀਂ ਬਣਿਆ ਜਾ ਸਕਦਾ ਬਲਕਿ ਇਸ ਲਈ ਇਕ ਪੂਰਾ ਸੁੰਦਰ ਢੰਗ ਸਮਝਣਾ ਹੋਵੇਗਾ। ਇਸ ਤੋਂ ਬਿਨਾਂ ਮੇਕਅੱਪ ਨਿਖਾਰ ਦੇਣ ਦੀ ਬਜਾਏ, ਚਿਹਰੇ 'ਤੇ ਬੁਰਾ ਪ੍ਰਭਾਵ ਵੀ ਪਾ ਸਕਦਾ ਹੈ। 

ਮੇਕਅੱਪ ਤੋਂ ਪਹਿਲਾਂ : ਕਿਸੇ ਵੀ ਤਰ੍ਹਾਂ ਦਾ ਮੇਕਅੱਪ ਭਾਰੀ ਚੱਮਚ 'ਤੇ ਚੰਗਾ ਲਗਦਾ ਹੈ ਅਤੇ ਵਧੀਆ ਦਿਖਣ ਲਈ ਤੁਹਾਨੂੰ ਲਗਾਤਾਰ ਅਪਣੇ ਚਿਹਰੇ ਦੀ ਸੰਭਾਲ ਕਰਨੀ ਹੋਵੇਗੀ। ਚਮੜੀ ਨੂੰ ਮੇਕਅੱਪ ਲਈ ਤਿਆਰ ਕਰਨਾ ਬਹੁਤ ਜ਼ਰੁਰੀ ਹੈ ਨਹੀਂ ਤਾ ਮੇਕਅੱਪ ਇਕਸਾਰ ਨਹੀਂ ਹੋਵੇਗਾ। ਮਾਇਸਚਰਾਈਜ਼ਿੰਗ ਵਾਲਾ ਫ਼ਾਰਮੂਲਾ ਅੱਜ ਵੀ ਕਾਰਗਰ ਹੈ। ਹੁਣ ਇਸ 'ਚ ਥੋੜਾ ਬਦਲਾਅ ਜ਼ਰੂਰ ਆ ਗਿਆ ਹੈ। ਟੋਨਰ ਦੀ ਜਗ੍ਹਾ ਸਾਫ਼ਨਰ ਦਾ ਇਸਤੇਮਾਲ ਕਰੋ। ਇਸ ਨਾਲ ਚਮੜੀ 'ਤੇ ਨਮੀ ਦੀ ਇਕ ਪਤਲੀ ਪਰਤ ਬਣ ਜਾਏਗੀ ਅਤੇ ਮਾਇਸਚਰਾਈਜ਼ਿੰਗ ਦਾ ਕੰਮ ਆਸਾਨ ਹੋ ਜਾਵੇਗਾ। ਮਹੀਨੇ ਵਿਚ ਘੱਟ ਤੋਂ ਘੱਟ ਇਕ ਵਾਰ ਚੰਗਾ ਫ਼ੇਸ਼ੀਅਲ ਜ਼ਰੂਰ ਕਰਵਾਉ। 

ਮੇਕਅੱਪ ਦੌਰਾਨ : ਦੇਖਿਆ ਜਾਵੇ ਤਾਂ ਮੇਕਅੱਪ ਤੁਹਾਡੇ ਚਿਹਰੇ ਦੀਆਂ ਕਮੀਆਂ ਛੁਪਾ ਕੇ, ਤੁਹਾਡਾ ਪ੍ਰਭਾਵ ਦੂਸਰਿਆਂ ਦੇ ਸਾਹਮਣੇ ਰਖਦਾ ਹੈ, ਹਾਲਾਂਕਿ ਇਸ ਨੂੰ ਲਗਾਉਣ ਸਮੇਂ ਹੋਰ ਵੀ ਕਈ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ। ਕਰੀਮ ਫ਼ਾਊਂਡੇਸ਼ਨ ਚਮੜੀ ਲਈ ਚੰਗੀ ਰਹਿੰਦੀ ਹੈ ਅਤੇ ਵਧੀਆ ਵਿਖਾਈ ਦੇਂਦੀ ਹੈ।
ਮੇਕਅੱਪ ਦੌਰਾਨ ਹਲਕੇ ਸ਼ੇਡਜ਼ ਲਾਏ ਜਾ ਸਕਦੇ ਹਨ। ਚਿਹਰੇ ਨੂੰ ਇਕ ਵਧੀਆ ਦਿੱਖ ਦੇਣ ਲਈ ਬਲੈਕ ਰੰਗ ਦੀ ਬਜਾਏ ਨੀਲੇ ਰੰਗ ਦੀ ਕੱਜਲ ਪੈਨਸਿਲ ਲਾਉ। 

ਮੇਕਅੱਪ ਤੋਂ ਬਾਅਦ : ਪੂਰਾ ਦਿਨ ਕੰਮ ਜਾਂ ਫਿਰ ਰਾਤ ਦੀ ਲੰਮੀ ਪਾਰਟੀ ਦੀ ਥਕਾਵਟ ਤੋਂ ਬਾਅਦ ਕਈ ਔਰਤਾਂ ਬਿਨਾਂ ਮੇਕਅੱਪ ਉਤਾਰੇ ਹੀ ਸੌਂ ਜਾਂਦੀਆਂ ਹਨ। 20 ਤੋਂ 30 ਸਾਲ ਦੀ ਉਮਰ ਵਿਚਕਾਰ ਔਰਤਾਂ ਲਈ ਮੇਕਅੱਪ ਉਤਾਰਨਾ ਬੇਹੱਦ ਜ਼ਰੂਰੀ ਹੈ। ਦਰਅਸਲ ਉਹ ਬੇਹੱਦ ਤਣਾਅ ਵਿਚ ਜਿਊਂਦੀਆਂ ਹਨ। ਅਜਿਹੇ ਵਿਚ ਚਮੜੀ ਵਲ ਪੂਰਾ ਧਿਆਨ ਨਾ ਦੇਣ ਨਾਲ ਉਮਰ ਤੋਂ ਪਹਿਲਾਂ ਹੀ ਚਮੜੀ ਲਟਕਣ ਲੱਗ ਜਾਂਦੀ ਹੈ। ਅੱਖਾਂ ਦੀ ਨਾਜ਼ੁਕ ਚਮੜੀ ਤੋਂ ਮੇਕਅੱਪ ਹਟਾਉਣਾ ਤਾਂ ਹੋਰ ਵੀ ਜ਼ਰੂਰੀ ਹੈ ਅਤੇ ਇਸ ਲਈ ਅੱਖਾਂ ਦਾ ਮੇਕਅੱਪ ਹਟਾਉਣ ਲਈ ਖ਼ਾਸ ਰੀਮੂਵਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਨਾਲ ਹੀ, ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ  'ਤੇ  ਪਾਣੀ ਦੇ ਛਿੱਟੇ ਮਾਰਨੇ ਨਾ ਭੁੱਲੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement