ਵਾਲਾਂ ਦੀ ਖੂਬਸੂਰਤੀ ਲਈ ਵਰਤੋਂ ਰਸਾਇਣਕ ਮੁਕਤ ਸ਼ੈਂਪੂ
Published : Jun 7, 2018, 11:42 am IST
Updated : Jun 7, 2018, 11:48 am IST
SHARE ARTICLE
hair
hair

ਵਾਲ ਹਰ ਇਕ ਕੁੜੀ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾਉਂਦੇ ਹਨ। ਅੱਜ-ਕੱਲ੍ਹ ਕੁੜੀਆ ਆਪਣੇ ਵਾਲਾਂ ਨੂੰ ਖੂਬਸੂਰਤ ਅਤੇ ਸਿਲਕੀ ਮੁਲਾਇਮ ਬਣਾਉਣ ਲਈ.....

ਵਾਲ ਹਰ ਇਕ ਕੁੜੀ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾਉਂਦੇ ਹਨ। ਅੱਜ-ਕੱਲ੍ਹ ਕੁੜੀਆ ਆਪਣੇ ਵਾਲਾਂ ਨੂੰ ਖੂਬਸੂਰਤ ਅਤੇ ਸਿਲਕੀ ਮੁਲਾਇਮ ਬਣਾਉਣ ਲਈ ਕਈ ਤਰ੍ਹਾਂ ਦੇ ਵਾਲਾਂ ਵਾਲੇ ਉਤਪਾਦ ਦਾ ਇਸਤੇਮਾਲ ਕਰਦੀਆਂ ਹਨ। ਕੁੜੀਆਂ ਅਪਣੇ ਵਾਲਾਂ ਲਈ ਮਹਿੰਗੇ -ਮਹਿੰਗੇ ਸੈਲੂਨ ਵੀ ਜਾਂਦੀਆਂ ਹਨ। ਇਸ ਨਾਲ ਵਾਲ ਖੂਬਸੂਰਤ ਤਾਂ ਹੋ ਜਾਂਦੇ ਹਨ ਪਰ ਇਸ ਨਾਲ ਵਾਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ, ਕਿਉਂਕਿ ਵਾਲਾਂ ਲਈ ਵਰਤੇ ਜਾਂਦੇ ਉਤਪਾਦ ਰਸਾਇਣਕ ਚੀਜ਼ਾਂ ਨਾਲ ਭਰਪੂਰ ਹੁੰਦੇ ਹਨ। ਇਹ ਰਸਾਇਣਕ ਵਾਲਾਂ ਦੀ ਕੁਦਰਤੀ ਖੂਬਸੂਰਤੀ ਨੂੰ ਖ਼ਤਮ ਕਰ ਦਿੰਦੇ ਹਨ। ਜਿਸ ਨਾਲ ਵਾਲ ਬਹੁਤ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ।

hair carehair care ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕੁਦਰਤੀ ਅਤੇ ਘਰੇਲੂ ਚੀਜ਼ਾਂ ਦੀ ਵਰਤੋਂ ਨਾਲ ਤੁਸੀਂ ਅਪਣੇ ਵਾਲਾਂ ਦੀ ਸੰਭਾਲ ਕਰ ਸਕਦੇ ਹੋ। ਇਨ੍ਹਾਂ ਦੇ ਇਸਤੇਮਾਲ ਨਾਲ ਤੁਸੀ ਬਿਨਾਂ ਕਿਸੇ ਨੁਕਸਾਨ ਦੇ ਅਪਣੇ ਵਾਲਾਂ ਨੂੰ ਸਿਲਕੀ, ਮੁਲਾਇਮ, ਸੰਘਣੇ ਅਤੇ ਤੰਦਰੁਸਤ ਬਣਾ ਸਕਦੇ ਹੋ। ਮੱਖਣ ਇਕ ਕੁਦਰਤੀ ਸ਼ੈਂਪੂ ਕੰਲੀਜਰ ਦੇ ਰੂਪ ਵਿਚ ਕੰਮ ਕਰਦਾ ਹੈ। ਇਹ ਵਾਲਾਂ ਨੂੰ ਬਿਨਾਂ ਕੁਦਰਤੀ ਆਇਲ ਕੱਢੇ ਇਸ ਨੂੰ ਸਾਫ਼ ਕਰਦਾ ਹੈ। ਇਸ ਨੂੰ ਇਸਤੇਮਾਲ ਕਰਨ ਲਈ ਥੋੜ੍ਹੇ- ਜਿਹੇ ਮੱਖਣ ਵਿਚ ਦੋ ਚਮਚ ਵੇਸਣ ਮਿਲਾ ਕੇ ਆਪਣੇ ਵਾਲਾਂ ਦੀਆਂ ਜੜਾਂ ਵਿਚ ਲਗਾਉ।

hairhairਹੁਣ ਹਲਕੇ ਹੱਥਾਂ ਨਾਲ ਆਪਣੇ ਵਾਲਾਂ ਦੀ ਮਸਾਜ਼ ਕਰੋ। ਪੰਜ ਮਿੰਟ ਬਾਅਦ ਅਪਣੇ ਵਾਲਾਂ ਨੂੰ ਗੁਨਗੁਨੇ ਪਾਣੀ ਨਾਲ ਧੋ ਲਉ। ਖੀਰੇ ਦਾ ਸ਼ੈਂਪੂ ਬਣਾਉਣ ਲਈ ਖੀਰੇ ਅਤੇ ਨਿੰਬੂ ਨੂੰ ਛਿੱਲ ਕੇ ਪੀਸ ਲਉ। ਹੁਣ ਇਸ ਨੂੰ ਆਪਣੇ ਵਾਲਾਂ ਦੀਆਂ ਜੜਾਂ ਵਿਚ ਲਗਾ ਕੇ ਮਸਾਜ਼ ਕਰੋ। ਪੰਜ ਮਿੰਟ ਬਾਅਦ ਆਪਣੇ ਵਾਲਾਂ ਨੂੰ ਸਾਫ਼ ਪਾਣੀ ਨਾਲ ਧੋ ਲਉ। ਚਾਹ ਪੱਤੀ ਨਾਲ ਵਾਲਾਂ ਨੂੰ ਸਾਫ਼ ਕਰਨ ਨਾਲ ਵਾਲ ਸਫੇਦ ਨਹੀਂ ਹੁੰਦੇ ਹਨ। ਇਸ ਨੂੰ ਬਣਾਉਣ ਲਈ ਚਾਹ ਪੱਤੀ ਨੂੰ 4-5 ਕਪ ਪਾਣੀ ਵਿਚ ਪਾ ਕੇ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਵਾਲਾਂ ਨੂੰ ਧੋ ਲਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement