ਸਿਲਕੀ ਵਾਲਾਂ ਲਈ ਘਰ 'ਚ ਹੀ ਬਣਾਓ ਹੇਅਰ ਕੰਡੀਸ਼ਨਰ 

ਸਪੋਕਸਮੈਨ ਸਮਾਚਾਰ ਸੇਵਾ
Published Feb 8, 2019, 3:17 pm IST
Updated Feb 8, 2019, 3:17 pm IST
ਵਾਲਾਂ ਦਾ ਧਿਆਨ ਨਾ ਰੱਖਣ ਨਾਲ ਵਾਲ ਰੁੱਖੇ-ਸੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਵਾਲਾਂ ਦੀ ਗੁਆਚੀ ਹੋਈ ਚਮਕ ਨੂੰ ਵਾਪਸ ਪਾਉਣ ਲਈ ਕੁੜੀਆਂ ਕੰਡੀਸ਼ਨਰ ਦੀ ਵਰਤੋਂ ...
Hair Conditioner
 Hair Conditioner

ਵਾਲਾਂ ਦਾ ਧਿਆਨ ਨਾ ਰੱਖਣ ਨਾਲ ਵਾਲ ਰੁੱਖੇ-ਸੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਵਾਲਾਂ ਦੀ ਗੁਆਚੀ ਹੋਈ ਚਮਕ ਨੂੰ ਵਾਪਸ ਪਾਉਣ ਲਈ ਕੁੜੀਆਂ ਕੰਡੀਸ਼ਨਰ ਦੀ ਵਰਤੋਂ ਕਰਦੇ ਹਨ। ਬਾਜ਼ਾਰ 'ਚ ਮਿਲਣ ਵਾਲੇ ਕੰਡੀਸ਼ਨਰ 'ਚ ਕਈ ਕੈਮੀਕਲ ਹੁੰਦੇ ਹਨ ਜੋ ਕਿ ਵਾਲਾਂ ਨੂੰ ਖਰਾਬ ਕਰ ਦਿੰਦੇ ਹਨ। ਅਜਿਹੇ 'ਚ ਤੁਸੀਂ ਘਰ ਬੈਠੇ ਹੀ ਕੰਡੀਸ਼ਨਰ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਕੰਡੀਸ਼ਨਰ ਬਣਾਉਣ ਦਾ ਤਰੀਕਾ ਦੱਸਦੇ ਹਾਂ। 

Banana Banana

Advertisement

ਕੇਲੇ ਦਾ ਕੰਡੀਸ਼ਨਰ - ਕੇਲੇ ਦਾ ਕੰਡੀਸ਼ਨਰ ਬਣਾਉਣ ਲਈ ਇਕ ਕੇਲਾ ਲਓ ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰੋ। ਫਿਰ ਇਸ 'ਚ ਇਕ ਵੱਡਾ ਚਮਚ ਸ਼ਹਿਦ ਅਤੇ 2 ਵੱਡੇ ਚਮਚ ਜੈਤੂਨ ਤੇਲ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਪੇਸਟ ਨੂੰ ਸਿਰ 'ਤੇ ਲਗਾਓ ਅਤੇ ਫਿਰ ਸ਼ਾਵਰ ਕੈਪ ਪਹਿਨ ਲਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਜਦੋਂ ਕੇਲੇ ਦਾ ਪੈਕ ਚੰਗੀ ਤਰ੍ਹਾਂ ਨਾਲ ਨਿਕਲ ਜਾਵੇ ਤਾਂ ਇਸ ਨੂੰ ਸ਼ੈਂਪੂ ਨਾਲ ਧੋ ਲਓ।

Coconut OilCoconut Oil

ਨਾਰੀਅਲ ਤੇਲ ਦਾ ਕੰਡੀਸ਼ਨਰ - ਨਾਰੀਅਲ ਤੇਲ 'ਚ 2 ਚਮਚ ਸ਼ਹਿਦ ਮਿਲਾ ਕੇ ਥੋੜ੍ਹਾ ਜਿਹਾ ਗਰਮ ਕਰ ਲਓ ਪਰ ਧਿਆਨ ਰਹੇ ਕਿ ਇਸ ਨੂੰ ਸਿਧਾ ਗਰਮ ਨਾ ਕਰੋ। ਗਰਮ ਪਾਣੀ ਦੇ ਬਾਊਲ 'ਚ ਰੱਖ ਕੇ ਗਰਮ ਕਰੋ। ਫਿਰ ਇਸ ਨੂੰ ਠੰਡੇ ਕਰਕੇ ਵਾਲਾਂ 'ਤੇ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।

Tea LeavesTea Leaves

ਚਾਹਪੱਤੀ ਦਾ ਕੰਡੀਸ਼ਨਰ - ਬਲੈਕ ਜਾਂ ਗ੍ਰੀਨ ਚਾਹਪੱਤੀ ਲਓ ਅਤੇ 1 ਕੱਪ ਪਾਣੀ 'ਚ 2 ਚਮਚ ਚਾਹਪੱਤੀ ਪਾ ਕੇ ਉਬਾਲ ਲਓ। ਜਦੋਂ ਇਹ ਚੰਗੀ ਤਰ੍ਹਾਂ ਨਾਲ ਉਬਲ ਜਾਵੇ ਤਾਂ ਉਸ 'ਚ ਪੁਦੀਨੇ ਦੀਆਂ ਕੁਝ ਪੱਤੀਆਂ ਪਾ ਕੇ ਫਿਰ ਤੋਂ ਉਬਾਲ ਲਓ। ਇਸ ਤੋਂ ਬਾਅਦ ਪਾਣੀ ਨੂੰ ਛਾਣ ਕੇ ਪਾਣੀ ਠੰਡਾ ਕਰ ਲਓ। ਇਸ ਪਾਣੀ ਨੂੰ ਸ਼ੈਂਪੂ ਕਰਨ ਤੋਂ ਬਾਅਦ ਵਾਲਾਂ 'ਚ ਲਗਾ ਲਓ। ਇਸ ਨਾਲ ਵਾਲ ਸ਼ਾਇਨੀ ਹੋ ਜਾਣਗੇ।

 Apple Cider VinegarApple Cider Vinegar

ਐਪਲ ਸਾਈਡਰ ਵਿਨੇਗਰ ਕੰਡੀਸ਼ਨਰ - ਇਕ ਕੱਪ ਪਾਣੀ 'ਚ 2 ਵੱਡੇ ਚਮਚ ਐਪਲ ਸਾਈਡਰ ਵਿਨੇਗਰ ਮਿਲਾ ਲਓ। ਸਭ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਫਿਰ ਐੱਪਲ ਸਾਈਡਰ ਵਿਨੇਗਰ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਇਕ ਵਾਰ ਫਿਰ ਤੋਂ ਧੋ ਲਓ।

Advertisement

 

Advertisement
Advertisement