
ਭਾਰਤੀ ਫੌਜ ਦੇ ਜਾਂਬਾਜ ਸੈਨਿਕਾਂ ਦੁਆਰਾ 2016 ਵਿਚ ਪਾਕਿਸਤਾਨ ਦੇ ਵਿਰੁੱਧ ਕੀਤੀ ਗਈ ਸਰਜੀਕਲ ਸਟਰਾਈਕ 'ਤੇ ਆਧਾਰਿਤ ਫਿਲਮ ‘‘ਉਰੀ’’ ਵਿਚ ਕਿਸ ਕਲਾਕਾਰ ਦਾ ਕੀ ਲੁਕ ...
ਭਾਰਤੀ ਫੌਜ ਦੇ ਜਾਂਬਾਜ ਸੈਨਿਕਾਂ ਦੁਆਰਾ 2016 ਵਿਚ ਪਾਕਿਸਤਾਨ ਦੇ ਵਿਰੁੱਧ ਕੀਤੀ ਗਈ ਸਰਜੀਕਲ ਸਟਰਾਈਕ 'ਤੇ ਆਧਾਰਿਤ ਫਿਲਮ ‘‘ਉਰੀ’’ ਵਿਚ ਕਿਸ ਕਲਾਕਾਰ ਦਾ ਕੀ ਲੁਕ ਹੋਵੇਗਾ, ਇਸ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਬੇਸਬਰੀ ਹੈ। ਖਾਸ ਕਰ ਮਹਿਲਾ ਕਲਾਕਾਰ ਯਾਮੀ ਗੌਤਮ ਦੇ ਲੁਕ ਨੂੰ ਲੈ ਕੇ ਰਹੱਸ ਬਣਿਆ ਹੋਇਆ ਸੀ ਤਾਂ ਹੁਣ ਯਾਮੀ ਗੌਤਮ ਦਾ ਲੁਕ ਸਾਹਮਣੇ ਆ ਚੁੱਕਿਆ ਹੈ।
Yami Gautam
ਉਹ ਇਸ ਫਿਲਮ ਵਿਚ ਇਕ ਦਮ ਨਵੇਂ ਅਵਤਾਰ ਵਿਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿਚ ਨੀਲੇ ਰੰਗ ਦੀ ਸ਼ਰਟ ਅਤੇ ਬਲੇਜ਼ਰ ਪਹਿਨੇ ਯਾਮੀ ਗੌਤਮ ਕਾਫ਼ੀ ਗੰਭੀਰ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿਚ ਪਹਿਲੀ ਵਾਰ ਯਾਮੀ ਗੌਤਮ ਆਰਮਡ ਫੋਰਸਿਜ਼ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਇਸ ਤਰ੍ਹਾਂ ਦਾ ਕਿਰਦਾਰ ਯਾਮੀ ਗੌਤਮ ਨੇ ਪਹਿਲੀ ਵਾਰ ਨਿਭਾਇਆ ਹੈ।
yami gautam
ਅਪਣੇ ਕਿਰਦਾਰ ਵਿਚ ਪੂਰੀ ਤਰ੍ਹਾਂ ਢਲ ਜਾਣ ਲਈ ਉਨ੍ਹਾਂ ਨੇ ਅਪਣੇ ਵਾਲਾਂ ਨੂੰ ਛੋਟਾ ਕਰਾਇਆ ਹੈ ਤਾਂਕਿ ਉਹ ਖੁਫੀਆ ਅਧਿਕਾਰੀ ਦੀ ਤਰ੍ਹਾਂ ਦਿਸਣ। ਫਿਲਮ ‘ਉਰੀ’ ਵਿਚ ਵਿੱਕੀ ਕੌਸ਼ਲ ਦੀ ਮੁੱਖ ਭੂਮਿਕਾ ਹੈ। ਇਸ ਤੋਂ ਇਲਾਵਾ ਫਿਲਮ ਵਿਚ ਪਰੇਸ਼ ਰਾਵਲ, ਕੀਰਤੀ ਕੁਲਹਰੀ ਅਤੇ ਮੋਹਿਤ ਰੈਨਾ ਵੀ ਬੇਹੱਦ ਖਾਸ ਕਿਰਦਾਰਾਂ ਵਿਚ ਨਜ਼ਰ ਆਉਣਗੇ। ਲੇਖਕ ਅਤੇ ਨਿਰਦੇਸ਼ਕ ਆਦਿਤਿਅ ਧਰ ਅਤੇ ਨਿਰਮਾਤਾ ਰੌਨੀ ਸਕਰੂਵਾਲਾ ਦੀ ਇਹ ਫਿਲਮ 11 ਜਨਵਰੀ 2019 ਨੂੰ ਪੂਰੇ ਸੰਸਾਰ ਵਿਚ ਇਕੱਠੀਆਂ ਦਿਖਾਇਆ ਜਾਣਗੀਆਂ।
Yami Gautam