ਸਵਿਟਜ਼ਰਲੈਂਡ ਸਰਕਾਰ ਦੱਸੇਗੀ ਸਵਿੱਸ ਬੈਂਕ ‘ਚ ਕਾਲਾ ਧਨ ਲੁਕਾਉਣ ਵਾਲੀਆਂ ਭਾਰਤੀ ਕੰਪਨੀਆਂ ਦੇ ਨਾਮ
Published : Dec 2, 2018, 8:27 pm IST
Updated : Dec 2, 2018, 8:27 pm IST
SHARE ARTICLE
Black Money
Black Money

ਸਵਿਟਜ਼ਰਲੈਂਡ ਦੀ ਸਰਕਾਰ ਅਜਿਹੀਆਂ ਦੋ ਕੰਪਨੀਆਂ ਦੇ ਨਾਮ ਦੱਸਣ ਨੂੰ ਤਿਆਰ ਹੋ ਗਈ ਹੈ ਜਿਨ੍ਹਾਂ ਨੇ ਸਵਿੱਸ ਬੈਂਕ ਵਿਚ ਕਾਲਾ ਧਨ ਲੁਕਾਇਆ...

ਨਵੀਂ ਦਿੱਲੀ (ਭਾਸ਼ਾ) : ਸਵਿਟਜ਼ਰਲੈਂਡ ਦੀ ਸਰਕਾਰ ਅਜਿਹੀਆਂ ਦੋ ਕੰਪਨੀਆਂ ਦੇ ਨਾਮ ਦੱਸਣ ਨੂੰ ਤਿਆਰ ਹੋ ਗਈ ਹੈ ਜਿਨ੍ਹਾਂ ਨੇ ਸਵਿੱਸ ਬੈਂਕ ਵਿਚ ਕਾਲਾ ਧਨ ਲੁਕਾਇਆ ਹੋਇਆ ਹੈ। ਸਵਿੱਸ ਸਰਕਾਰ ਇਹਨਾਂ ਕੰਪਨੀਆਂ ਨਾਲ ਜੁੜੇ ਤਿੰਨ ਵਿਅਕਤੀਆਂ ਦਾ ਨਾਮ ਵੀ ਦੱਸੇਗੀ। ਇਹਨਾਂ ਕੰਪਨੀਆਂ ਅਤੇ ਲੋਕਾਂ ਦੇ ਬਾਰੇ ਕਈ ਭਾਰਤੀ ਏਜੰਸੀਆਂ ਜਾਂਚ ਕਰ ਰਹੀਆਂ ਹਨ।

ਸਵਿੱਸ ਸਰਕਾਰ ਦਾ ਸਮੂਹ ਕਰ ਵਿਭਾਗ ਜੀਓਡੇਸਿਕ ਲਿਮੀਟਡ ਅਤੇ ਅੱਧੀ ਇੰਟਰਪ੍ਰਾਈਜਜ਼ ਪ੍ਰਾਈਵੇਟ ਲਿਮੀਟਡ ਦੇ ਬਾਰੇ ਕੀਤੀ ਗਈ ਬੇਨਤੀ ਉਤੇ ਭਾਰਤ ਨੂੰ ਪ੍ਰਬੰਧਕੀ ਸਹਾਇਤਾ ਦੇਣ ਲਈ ਤਿਆਰ ਹੈ। ਇਨ੍ਹਾਂ ਦੋਵਾਂ ਕੰਪਨੀਆਂ ਵਿਚੋਂ ਇਕ ਦੀ ਨਿਗਰਾਨੀ ‘ਸੇਬੀ’ ਕਰ ਰਹੀ ਹੈ। ਨਾਲ ਹੀ, ਦੂਜੀ ਕੰਪਨੀ ਦਾ ਸਬੰਧ ਤਾਮਿਲਨਾਡੂ ਦੇ ਨੇਤਾਵਾਂ ਨਾਲ ਹੋਣ ਦੀ ਜਾਣਕਾਰੀ ਮਿਲੀ ਹੈ।

ਜੀਓਡੇਸਿਕ ਨਾਲ ਜੁੜੇ ਤਿੰਨ ਲੋਕ ਪੰਕਜ ਕੁਮਾਰ ਓਂਕਾਰ ਸ਼੍ਰੀਵਾਸਤਵ, ਪ੍ਰਸ਼ਾਂਤ ਸ਼ਰਦ ਮੁਲੇਕਰ ਅਤੇ ਕਿਰਨ ਕੁਲਕਰਣੀ ਦੇ ਮਾਮਲੇ ਵਿਚ ਵੀ ਬੇਨਤੀ ਉਤੇ ਸਹਿਮਤੀ ਜਤਾਈ ਗਈ ਹੈ। ਹਾਲਾਂਕਿ ਸਵਿਟਜ਼ਰਲੈਂਡ ਸਰਕਾਰ ਨੇ ਇਨ੍ਹਾਂ ਲੋਕਾਂ ਬਾਰੇ ਜਾਣਕਾਰੀ ਅਤੇ ਇਨ੍ਹਾਂ ਨਾਲ ਜੁੜੇ ਵਿਸ਼ੇਸ਼ ਤੱਥਾਂ ਦੀ ਜਾਣਕਾਰੀ ਨਹੀਂ ਦਿਤੀ ਹੈ।

ਜਾਣਕਾਰੀ ਦੇ ਮੁਤਾਬਕ ਪੰਕਜ ਕੁਮਾਰ ਜੀਓਡੇਸਿਕ ਲਿਮੀਟਡ ਦੇ ਚੇਅਰਮੈਨ, ਕਿਰਨ ਕੁਲਕਰਣੀ ਐਮਡੀ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਸਨ। ਰਿਪੋਰਟ ਦੇ ਮੁਤਾਬਕ ਆਮਦਨ ਕਰ ਵਿਭਾਗ ਨੇ ਕੰਪਨੀ ਦੇ ਪ੍ਰੋਮੋਟਰਸ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਹਾਲਾਂਕਿ, ਇਨ੍ਹਾਂ ਕੰਪਨੀਆਂ ਅਤੇ ਲੋਕਾਂ ਦੇ ਕੋਲ ਭਾਰਤ ਨੂੰ ਪ੍ਰਬੰਧਕੀ ਸਹਾਇਤਾ ਦੇਣ ਲਈ ਸਵਿਟਜ਼ਰਲੈਂਡ ਦੇ ਸਮੂਹ ਕਰ ਪ੍ਰਸ਼ਾਸਨ (ਐਫ਼ਟੀਏ) ਦੇ ਫ਼ੈਸਲੇ ਦੇ ਖਿਲਾਫ਼ ਅਰਜ਼ੀ ਦਰਜ ਕਰਨ ਦਾ ਰਸਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement