ਰਵਾਇਤੀ ਦੇ ਨਾਲ ਵੈਸਟਰਨ ਲੁਕ ਦੇਵੇਗੀ ਮਿਰਰ ਵਰਕ ਜੈਕੇਟ
Published : Jun 9, 2018, 2:06 pm IST
Updated : Jun 9, 2018, 2:06 pm IST
SHARE ARTICLE
mirror jacket
mirror jacket

ਗੱਲ ਜਦੋਂ ਫੈਸ਼ਨੇਬਲ ਕੱਪੜਿਆਂ ਦੀ ਹੋਵੇ ਤਾਂ ਲੋਕਾਂ ਦੀ ਪਸੰਦ ਦਿਨੋ -ਦਿਨ ਬਦਲਦੀ ਰਹਿੰਦੀ ਹੈ। ਫ਼ੈਸ਼ਨ ਦੇ ਇਸ ਬਦਲਾਵ ਵਿਚ ਕੁੱਝ ਟਰੇਂਡਸ ਪਰਤ ਕੇ ਵੀ ......

ਗੱਲ ਜਦੋਂ ਫੈਸ਼ਨੇਬਲ ਕੱਪੜਿਆਂ ਦੀ ਹੋਵੇ ਤਾਂ ਲੋਕਾਂ ਦੀ ਪਸੰਦ ਦਿਨੋ -ਦਿਨ ਬਦਲਦੀ ਰਹਿੰਦੀ ਹੈ। ਫ਼ੈਸ਼ਨ ਦੇ ਇਸ ਬਦਲਾਵ ਵਿਚ ਕੁੱਝ ਟਰੇਂਡਸ ਪਰਤ ਕੇ ਵੀ ਆਉਂਦੇ ਹਨ। ਇਨ੍ਹਾਂ  ਦਿਨਾਂ ਕੱਪੜਿਆਂ ਵਿਚ ਯੂਜ ਹੋਣ ਵਾਲਾ ਮਿਰਰ ਵਰਕ ਵੀ ਅਜਿਹਾ ਹੀ ਇਕ ਟ੍ਰੇਂਡ ਹੈ। ਅਜੋਕੇ ਸਮੇਂ ਵਿਚ ਕੱਪੜਿਆਂ ਵਿਚ ਮਿਰਰ ਵਰਕ ਦਾ ਚਲਨ ਕਾਫ਼ੀ ਤੇਜੀ ਨਾਲ ਵੱਧ ਰਿਹਾ ਹੈ। ਮਿਰਰ ਵਰਕ ਤੋਂ ਤਿਆਰ ਕੀਤੀ ਗਈ ਡਿਜਾਇੰਸ ਲੋਕਾਂ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਰਹੀ ਹੈ। ਚਾਹੇ ਕੁੜਤੀ ਹੋਵੇ ਜਾਂ ਫਿਰ ਸਾੜ੍ਹੀ ਸਾਰਿਆਂ ਵਿਚ ਇਸ ਲੁਕ ਦੀ ਡਿਮਾਂਡ ਵੱਧ ਗਈ ਹੈ। 

jacketjacketਮੰਨਿਆ ਜਾਂਦਾ ਹੈ ਕਿ ਫ਼ੈਸ਼ਨ ਦਾ ਜ਼ੋਰ ਹਰ ਪਾਸੇ ਚੱਲਦਾ ਹੈ ਪਰ ਜੈਕੇਟਸ ਦੇ ਬਿਨਾਂ ਇਹ ਗੱਲ ਅਧੂਰੀ ਹੀ ਰਹੇਗੀ। ਇਸ ਲਈ ਜੈਕੇਟ ਘੱਗਰੇ ਅਤੇ ਸਾੜ੍ਹੀ ਨਾਲ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਵਿਆਹ ਦੇ ਕਿਸੇ ਵੀ ਪ੍ਰੋਗਰਾਮ ਵਿਚ ਇਹ ਤੁਹਾਨੂੰ ਸਟਾਇਲਿਸ਼ ਲੁਕ ਦਿੰਦਾ ਹੈ। ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ ਅਜਿਹੇ ਵਿਚ ਸਾਰੀਆਂ ਕੁੜੀਆਂ ਅਪਣੇ ਕੱਪੜਿਆਂ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਰਹਿੰਦੀਆਂ ਹਨ। ਕਿਉਂਕਿ ਵਿਆਹ ਵਿਚ ਬਹੁਤ ਸਾਰੇ ਫੰਕਸ਼ਨ ਹੁੰਦੇ ਹਨ ਜਿਨ੍ਹਾਂ ਵਿਚ ਵੱਖ - ਵੱਖ ਕੱਪੜਿਆਂ ਦੀ ਜ਼ਰੂਰਤ ਪੈਂਦੀ ਹੈ। ਅਜਿਹੇ ਵਿਚ ਹਰ ਕਿਸੇ ਦੇ ਕੋਲ ਇਨ੍ਹੇ ਪੈਸੇ ਨਹੀਂ ਹੁੰਦੇ ਹਨ ਕਿ ਉਹ ਹਰ ਪ੍ਰੋਗਰਾਮ ਉੱਤੇ ਆਪਣੇ ਲਈ ਨਵੇਂ ਕੱਪੜੇ ਖਰੀਦ ਸਕਣ।

mirror jacket jacket ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਸੁਝਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਇਸਤੇਮਾਲ ਨਾਲ ਤੁਸੀਂ ਅਪਣੀ ਸਿੰਪਲ ਆਉਟਫਿਟ ਵਿਚ ਵੀ ਗਲੈਮਰਸ ਅਤੇ ਖੂਬਸੂਰਤ ਨਜ਼ਰ ਆ ਸਕਦੇ ਹੋ। ਜੇਕਰ ਤੁਹਾਨੂੰ ਕਿਸੇ ਮਹਿੰਦੀ ਦੇ ਪ੍ਰੋਗਰਾਮ ਵਿਚ ਜਾਣਾ ਹੈ ਤਾਂ ਤੁਸੀਂ ਅਨਾਰਕਲੀ ਜਾਂ ਫਿਰ ਫਲੋਰ ਲੈਂਥ ਗਾਉਨ ਨੂੰ ਕਢਾਈ ਜੈਕੇਟ ਦੇ ਨਾਲ ਪਹਿਨ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਅਲੱਗ ਤੋਂ ਦੁਪੱਟਾ ਲੈਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਤੁਸੀ ਚਾਹੋ ਤਾਂ ਵੇਰਾਇਟੀ ਵਾਲੇ ਜੈਕੇਟ ਜਿਨ੍ਹਾਂ ਨੂੰ ਤੁਸੀਂ ਸੂਟ, ਸਾੜ੍ਹੀ, ਲਹਿੰਗੇ ਅਤੇ ਅਨਾਰਕਲੀ ਦੇ ਨਾਲ ਪਹਿਨ ਸਕਦੇ ਹੋ।

mirror jacketmirror jacketਤੁਸੀਂ  ਜੇਕਰ ਹੈਵੀ ਲੁਕ ਪਾਉਣਾ ਚਾਹੁੰਦੇ ਹੋ ਤਾਂ ਮਿਰਰ ਵਰਕ ਜੈਕੇਟ ਨੂੰ ਆਪਣੇ ਕਿਸੇ ਵੀ ਸਿੰਪਲ ਕੱਪੜਿਆਂ ਦੇ ਨਾਲ ਪਹਿਨ ਸਕਦੇ ਹੋ। ਇਸ ਨਾਲ ਤੁਹਾਨੂੰ ਸਟਾਇਲਿਸ਼ ਅਤੇ ਗਲੈਮਰਸ ਲੁਕ ਮਿਲਦਾ ਹੈ। ਤੁਸੀਂ ਅਪਣੀ ਸਿੰਪਲ ਆਉਟਫਿਟ ਦੇ ਨਾਲ ਸ਼ੀਇਰ ਜੈਕੇਟ ਪਹਿਨ ਸਕਦੇ ਹੋ। ਇਸ ਨੂੰ ਸਟਾਇਲਿਸ਼ ਅਤੇ ਗਲੈਮਰਸ ਬਣਾ ਸਕਦੇ ਹੋ। ਤੁਸੀਂ ਚਾਹੋ ਤਾਂ ਬਲਾਉਜ ਅਤੇ ਕਰਾਪ ਟਾਪ ਦੇ ਨਾਲ ਬੇਲ ਸਲੀਵ ਸ਼ੀਇਰ ਜੈਕੇਟ ਨੂੰ ਪਹਿਨ ਕੇ ਸਾਰਿਆਂ ਦਾ ਧਿਆਨ ਅਪਣੇ ਵੱਲ ਖਿੱਚ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement