ਤੁਹਾਨੂੰ ਸ਼ਾਨਦਾਰ ਅਤੇ ਟਰੇਂਡੀ ਲੁਕ ਦੇਵੇਗੀ ਧੋਤੀ ਪੇਂਟ
Published : Feb 10, 2019, 4:32 pm IST
Updated : Feb 10, 2019, 4:33 pm IST
SHARE ARTICLE
Dhoti Pants
Dhoti Pants

ਅੱਜ ਕੱਲ੍ਹ ਹਰ ਔਰਤ ਅਤੇ ਆਦਮੀ ਚਾਹੁੰਦਾ ਹੈ ਕਿ ਉਹ ਜੇਕਰ ਕਿਸੇ ਪਾਰਟੀ ਜਾਂ ਫੰਕਸ਼ਨ ਵਿਚ ਜਾਵੇ ਤਾਂ ਲੋਕਾਂ ਦੀ ਨਜ਼ਰ ਉਸ 'ਤੇ ਹੀ ਟਿਕ ਜਾਵੇ। ਇਸ ਦੇ ਲਈ ਲੋਕ ਕਈ ...

ਅੱਜ ਕੱਲ੍ਹ ਹਰ ਔਰਤ ਅਤੇ ਆਦਮੀ ਚਾਹੁੰਦਾ ਹੈ ਕਿ ਉਹ ਜੇਕਰ ਕਿਸੇ ਪਾਰਟੀ ਜਾਂ ਫੰਕਸ਼ਨ ਵਿਚ ਜਾਵੇ ਤਾਂ ਲੋਕਾਂ ਦੀ ਨਜ਼ਰ ਉਸ 'ਤੇ ਹੀ ਟਿਕ ਜਾਵੇ। ਇਸ ਦੇ ਲਈ ਲੋਕ ਕਈ ਤਰ੍ਹਾਂ ਦੇ ਟਰੈਂਡ ਅਪਣਾਉਂਦੇ ਹਨ। ਜੇਕਰ ਤੁਸੀਂ ਕਿਸੇ ਪਾਰਟੀ 'ਤੇ ਜਾਣ ਦਾ ਸੋਚ ਰਹੇ ਹੋ ਤਾਂ ਧੋਤੀ ਪੇਂਟ ਇੱਕ ਵੱਖਰਾ ਅਤੇ ਆਕਰਸ਼ਕ ਲੁਕ ਦੇਵੇਗੀ। ਇਸ ਵਾਰ ਪੱਛਮੀ ਟਰੈਂਡ ਦੀ ਜਗ੍ਹਾ ਟਰਾਈ ਕਰੀਏ ਧੋਤੀ ਪੈਂਟ। ਇਹ ਵੀ ਕਾਫ਼ੀ ਟ੍ਰੇਂਡ ਵਿਚ ਚੱਲ ਰਿਹਾ ਹੈ ਅਤੇ ਇਸ ਨੂੰ ਪਹਿਨ ਕੇ ਤੁਹਾਨੂੰ ਕਲਾਸੀ ਦੇ ਨਾਲ ਨਾਲ ਟਰੇਂਡੀ ਲੁਕ ਵੀ ਮਿਲੇਗਾ। ਤੁਸੀਂ ਇਸ ਦੇ ਨਾਲ ਟੈਂਕ ਟਾਪ ਅਤੇ ਸਟਰੈਪ ਟੀ – ਸ਼ਰਟ ਪਹਿਨ ਸਕਦੇ ਹੋ।

Dhoti PantsDhoti Pants

ਜੇਕਰ ਤੁਸੀਂ ਇਸ ਦੇ ਨਾਲ ਲੋਂਗ ਕੁੜਤਾ ਪਹਿਨਣ ਦੀ ਸੋਚ ਰਹੇ ਹੋ ਤਾਂ ਉਹ ਵੀ ਇਸਦੇ ਨਾਲ ਇਕ ਬਿਹਤਰ ਤਾਲਮੇਲ ਹੋਵੇਗਾ। ਔਰਤਾਂ ਜਾਂ ਕੁੜੀਆਂ ਧੋਤੀ ਪੇਂਟ ਪਹਿਨਣ ਦੀ ਸੋਚ ਰਹੀਆਂ ਹਨ ਤਾਂ ਤੁਸੀਂ ਖਾਦੀ ਫੈਬਰਿਕ ਦੀ ਪੇਂਟ ਖਰੀਦ ਸਕਦੇ ਹੋ। ਗਰਮੀ ਦੇ ਮੌਸਮ ਅਨੁਸਾਰ ਇਹ ਫੈਬਰਿਕ ਇਕ ਬਿਹਤਰ ਵਿਕਲਪ ਹੋਵੇਗਾ। ਇਸ ਦੇ ਨਾਲ ਤੁਸੀਂ ਕੋਈ ਵੀ ਪਲੇਨ ਜਾਂ ਇੰਬਰਾਇਡਰੀ ਵਾਲਾ ਕੁੜਤਾ ਪਹਿਨ ਸਕਦੇ ਹੋ। ਇਹ ਨਾ ਸਿਰਫ ਤੁਹਾਡੇ ਲੁਕ ਨੂੰ ਨਿਖਾਰੇਗਾ ਸਗੋਂ ਤੁਹਾਡੇ ਆਤਮ ਵਿਸ਼ਵਾਸ ਨੂੰ ਵੀ ਦਿਖਾਏਗਾ।

Dhoti PantsDhoti Pants

ਜੇਕਰ ਤੁਸੀਂ ਇਸ ਨੂੰ ਕਿਸੇ ਸਵੇਰੇ ਦੇ ਮੌਕੇ 'ਤੇ ਪਹਿਨਣ ਦਾ ਸੋਚ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਇਸ ਦੇ ਨਾਲ ਕੋਈ ਜਵੇਲਰੀ ਨਾ ਹੀ ਪਹਿਨੋ ਸਗੋਂ ਉਸ ਦੀ ਜਗ੍ਹਾ ਇਕ ਅੱਛਾ ਕਢਾਈ ਵਾਲਾ ਕੁੜਤਾ ਪਹਿਨ ਲਵੋ। ਇਹੀ ਜੇਕਰ ਫੰਕਸ਼ਨ ਰਾਤ ਦੇ ਸਮੇਂ ਦਾ ਹੈ ਤੁਸੀਂ ਇਸ ਦੇ ਨਾਲ ਥਰੇਡੇਡ, ਪਾਮ ਪਾਮ ਅਤੇ ਟਿਅਰਡਰਾਪਸ ਪਹਿਨ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਸਰਦੀਆਂ ਵਿਚ ਵੀ ਪਹਿਨ ਸਕਦੇ ਹੋ।

Dhoti PantsDhoti Pants

ਇਸ 'ਤੇ ਕੁੜਤੇ ਦੇ ਨਾਲ ਤੁਸੀ ਬਲੇਜਰ ਜਾਂ ਜੈਕੇਟ ਵੀ ਪਹਿਨ ਸਕਦੇ ਹੋ। ਮੁੰਡੇ ਵੀ ਇਹ ਧੋਤੀ ਟਰਾਈ ਕਰ ਸਕਦੇ ਹਨ। ਮੁੰਡੇ ਇਸ ਧੋਤੀ ਪੈਂਟ ਨੂੰ ਲੋਂਗ ਕੁੜਤੇ ਦੇ ਨਾਲ ਪਹਿਨ ਸਕਦੇ ਹਨ। ਤੁਸੀਂ ਸਿੰਪਲ ਕੁੜਤਾ ਜਾਂ ਚਾਇਨੀਜ ਕਾਲਰ ਕੁੜਤਾ ਟਰਾਈ ਕਰ ਸਕਦੇ ਹੋ। ਐਕਸੈਸਰੀਜ ਲਈ ਤੁਸੀਂ ਲੈਦਰ ਬਰੇਸਲੇਟ ਪਹਿਨ ਸਕਦੇ ਹੋ। ਫੁਟਵੀਅਰ ਵਿਚ ਤੁਸੀਂ ਸਨੀਕਰਸ, ਲੋਫਰਸ ਅਤੇ ਕੋਲਹਾਪੁਰੀ ਚੱਪਲ ਪਹਿਨ ਸਕਦੇ ਹੋ।

Dhoti PantsDhoti Pants

ਇਹ ਇਸ ਡਰੈਸ ਦੇ ਨਾਲ ਬਹੁਤ ਚੰਗੇ ਲੱਗਣਗੇ। ਜਦੋਂ ਵੀ ਤੁਸੀ ਧੋਤੀ ਪੈਂਟ ਖਰੀਦਣ ਜਾਓ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਧੋਤੀ ਦਾ ਸਟਫ ਅਤੇ ਸਟਾਈਲ ਤੁਹਾਡੀ ਪਰਸਨੈਲਿਟੀ ਨੂੰ ਮੈਚ ਕਰਦਾ ਹੋਵੇ। ਜੇਕਰ ਤੁਸੀਂ ਸਰੀਰ ਤੋਂ ਪਤਲੇ ਹੋ ਤਾਂ ਤੁਸੀਂ ਧੋਤੀ ਪੈਂਟ ਦੇ ਨਾਲ ਫਿਟ ਟਾਪ ਟਰਾਈ ਕਰ ਸਕਦੇ ਹੋ। ਇਸ ਦੇ ਨਾਲ ਬਰਾਡ ਬੈਲਟ ਵੀ ਪਹਿਨ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement