
ਇਹ ਫੇਸਪੈਕ ਤੁਹਾਡੀ ਚਮੜੀ ਤੇ ਬਹੁਤ ਜਲਦ ਨਿਖਾਰ ਲੈ ਕੇ ਆਉਣਗੇ।
ਗਰਮੀਆਂ ਦਾ ਮੌਸਮ ਆਉਂਦੇ ਹੀ ਧੁੱਪ ਚਮੜੀ ਨੂੰ ਖ਼ਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਨਾਲ ਚਿਹਰੇ ’ਤੇ ਐਲਰਜੀ, ਲਾਲ ਪਿੰਪਲਜ਼ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਕਈ ਕੁੜੀਆਂ ਬਹੁਤ ਤਰ੍ਹਾਂ ਦੇ ਬਿਊਟੀ ਨੁਕਤੇ ਜਾਂ ਬਿਊਟੀ ਪ੍ਰਾਡੈਕਟ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਫ਼ੇਸਪੈਕ ਬਾਰੇ ਦਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅਪਣੀ ਚਮੜੀ ਦਾ ਧਿਆਨ ਰੱਖ ਸਕਦੇ ਹੋ।
Watermelon Face Packs
- ਗਰਮੀ ਦੇ ਮੌਸਮ ਵਿਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਤਰਬੂਜ਼ ਦਾ ਫ਼ੇਸਪੈਕ ਬਹੁਤ ਵਧੀਆ ਹੈ। ਤੁਸੀਂ ਇਸ ਲਈ ਤਰਬੂਜ਼ ਦਾ ਗੁੱਦਾ ਲਉ ਅਤੇ ਉਸ ਵਿਚ ਥੋੜ੍ਹਾ ਜਿਹਾ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਲੇਪ ਨੂੰ ਚਿਹਰੇ ’ਤੇ ਲਗਾਉ ਅਤੇ 15 ਮਿੰਟ ਬਾਅਦ ਚਿਹਰਾ ਧੋ ਲਉ।
Mango Face Pack
- ਸੱਭ ਤੋਂ ਪਹਿਲਾਂ ਅੰਬ ਦਾ ਗੁੱਦਾ ਕੱਢ ਲਉ। ਫਿਰ ਇਸ ਵਿਚ 1 ਛੋਟਾ ਚਮਚਾ ਚੰਦਨ ਪਾਊਡਰ, 1 ਛੋਟਾ ਚਮਚਾ ਦਹੀਂ, 1/2 ਛੋਟਾ ਚਮਚਾ ਸ਼ਹਿਦ ਅਤੇ ਇਕ ਚੁਟਕੀ ਹਲਦੀ ਮਿਲਾ ਲਉ। ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਫ਼ੇਸਪੈਕ ਤਿਆਰ ਕਰ ਲਉ। ਹੁਣ ਇਸ ਫ਼ੇਸਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਉ।
Pudina (Mint) Face pack
- ਪੁਦੀਨਾ ਫ਼ੇਸਪੈਕ ਬਣਾਉਣ ਲਈ ਸੱਭ ਤੋਂ ਪਹਿਲਾਂ 1 ਵੱਡਾ ਚਮਚਾ ਪੁਦੀਨਾ ਲਉ। ਫਿਰ ਇਸ ਦੀਆਂ ਪੱਤੀਆਂ ਪੀਸ ਲਉ। ਪੀਸਣ ਤੋਂ ਬਾਅਦ ਇਸ ਵਿਚ 2 ਛੋਟੇ ਚਮਚੇ ਗੁਲਾਬ ਜਲ ਮਿਲਾਉ ਅਤੇ ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਉ।
Chandan Face Pack
- ਇਕ ਕੌਲੀ ਵਿਚ 1 ਵੱਡਾ ਚਮਚਾ ਚੰਦਨ ਪਾਊਡਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾਉ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੈਕ ਤਿਆਰ ਕਰ ਲਉ। ਫਿਰ ਇਸ ਪੈਕ ਨੂੰ ਚਿਹਰੇ ’ਤੇ ਲਗਾਉ ਅਤੇ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਉ।
Lemon Honey Face Pack
- ਸੱਭ ਤੋਂ ਪਹਿਲਾਂ ਇਕ ਨਿੰਬੂ ਨਿਚੋੜ ਕੇ ਉਸ ਦਾ ਰਸ ਕੱਢ ਲਉ। ਫਿਰ ਇਸ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਉ। ਹੁਣ ਰੂੰ ਦੀ ਮਦਦ ਨਾਲ ਇਸ ਨੂੰ ਚਿਹਰੇ ’ਤੇ ਲਗਾਉ ਅਤੇ 20 ਮਿੰਟ ਬਾਅਦ ਚਿਹਰੇ ਨੂੰ ਧੋ ਲਉ।