ਵਿਆਹ ਦੀ ਪਾਰਟੀ ਲਈ ਬਣੋ ਖੂਬਸੂਰਤ
Published : Dec 11, 2018, 12:48 pm IST
Updated : Dec 11, 2018, 12:48 pm IST
SHARE ARTICLE
Fashion
Fashion

1 ਅੰਡਾ ਜਾਂ 1 ਛੋਟਾ ਚੱਮਚ ਬਦਾਮ ਤੇਲ ਵਿਚ 1 ਚੱਮਚ ਸਿਰਕਾ ਮਿਲਾਓ। ਇਸ ਨਾਲ ਵਾਲਾਂ ਦੀ ਮਾਲਿਸ਼ ਕਰੋ। ਫਿਰ ਵਾਲਾਂ ਵਿਚ ਗਰਮ ਤੌਲਿਆ ਲਪੇਟ ਲਵੋ। 1 ਘੰਟੇ ਬਾਅਦ...

1 ਅੰਡਾ ਜਾਂ 1 ਛੋਟਾ ਚੱਮਚ ਬਦਾਮ ਤੇਲ ਵਿਚ 1 ਚੱਮਚ ਸਿਰਕਾ ਮਿਲਾਓ। ਇਸ ਨਾਲ ਵਾਲਾਂ ਦੀ ਮਾਲਿਸ਼ ਕਰੋ। ਫਿਰ ਵਾਲਾਂ ਵਿਚ ਗਰਮ ਤੌਲਿਆ ਲਪੇਟ ਲਵੋ। 1 ਘੰਟੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਹੁੰਦੇ ਹਨ। ਰੁੱਖੇ ਅਤੇ ਘੁੰਗਰਾਲੇ ਵਾਲਾਂ ਨੂੰ ਨਰਮ ਕਰਨ ਲਈ ਕਰੀਮ ਯੁਕਤ ਹੇਅਰ ਕੰਡੀਸ਼ਨਰ ਵਿਚ ਕੁੱਝ ਪਾਣੀ ਮਿਲਾਓ ਅਤੇ ਸਪ੍ਰੇ ਬੋਤਲ ਵਿਚ ਭਰ ਕੇ ਰੱਖ ਲਵੋ। ਵਾਲਾਂ ਵਿਚ ਇਸ ਘੋਲ ਨੂੰ ਲਗਾਓ। ਉਸ ਤੋਂ ਬਾਅਦ ਕੰਘੀ ਕਰੋ ਤਾਕਿ ਇਹ ਪੂਰੇ ਵਾਲਾਂ ਵਿਚ ਲੱਗ ਜਾਵੇ। 

apply foundationApply foundation

ਫਾਉਂਡੇਸ਼ਨ : ਤਿਓਹਾਰਾਂ ਦੇ ਸਮੇਂ ਚਮਕਦਾਰ ਰੋਸ਼ਨੀ ਹੁੰਦੀ ਹੈ। ਰਾਤ ਦੇ ਸਮੇਂ ਤੁਹਾਡੇ ਮੇਕਅਪ ਲਈ ਤੁਹਾਨੂੰ ਚਮਕੀਲੇ ਰੰਗਾਂ ਦੀ ਜ਼ਰੂਰਤ ਹੁੰਦੀ ਹੈ, ਨਹੀਂ ਤਾਂ ਤੁਹਾਡਾ ਚਿਹਰਾ ਪੀਲਾ ਲੱਗੇਗਾ। ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਵੇਂ ਅਤੇ ਮੌਇਸ਼ਚਰਾਈਜ਼ਰ ਲਗਾਓ। ਤੇਲ ਯੁਕਤ ਚਮੜੀ ਲਈ ਰੂਈ ਨਾਲ ਐਸਟ੍ਰਿਜੈਂਟ ਲੋਸ਼ਨ ਲਗਾਓ। ਕੁੱਝ ਮਿੰਟ ਰੁਕੋ। 

BlushBlush

ਬਲਸ਼ਰ : ਗੱਲਾਂ ਉਤੇ ਬਲਸ਼ਰ ਲਗਾਓ। ਬਾਹਰ ਦੇ ਵੱਲ ਜਾਂਦੇ ਹੋਏ ਗੱਲਾਂ ਉਤੇ ਲਗਾਓ। ਉਸ ਤੋਂ ਬਾਅਦ ਗੱਲਾਂ ਉਤੇ ਹਲਕਾ ਰੰਗੀਨ ਹਾਈਲਾਈਟਰ ਲਗਾਓ। ਚੰਗੀ ਤਰ੍ਹਾਂ ਨਾਲ ਮਿਲਾਓ। ਰਾਤ ਲਈ ਬਲਸ਼ਰ ਦੇ ਰੰਗ ਨੂੰ ਬੁੱਲ੍ਹਾਂ ਦੇ ਰੰਗ ਨਾਲ ਮਿਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਸਮਾਨ ਕਲਰ ਟੋਨ ਹੋਣੀ ਚਾਹੀਦੀ ਹੈ।

lipsticklipstick

ਬੁੱਲ੍ਹਾਂ ਲਈ : ਬੁੱਲ੍ਹਾਂ ਲਈ ਲਿਪ ਗਲੌਸ ਫ਼ੈਸ਼ਨ ਵਿਚ ਹੈ। ਅਪਣੀ ਲਿਪਸਟਿਕ ਦੇ ਰੰਗ ਦਾ ਲਿਪ ਲਾਈਨਰ ਲਗਾਓ।  ਲਿਪਸਟਿਕ ਲਗਾਉਣ ਤੋਂ ਬਾਅਦ ਲਿਪ ਗਲੌਸ ਲਗਾਓ। ਅਪਣੀ ਪਸੰਦ ਮੁਤਾਬਕ ਰੰਗ ਲਈ 2 ਲਿਪਸਟਿਕ ਨੂੰ ਮਿਲਾ ਕੇ ਲਗਾਇਆ ਜਾ ਸਕਦਾ ਹੈ। 

Fashion FringeFashion Fringe

ਫ਼ੈਸ਼ਨ 'ਚ ਫਰਿੰਜ : ਸਾਈਡ ਸਟੈਪ ਫਰਿੰਜ ਪ੍ਰਚਲਨ ਵਿਚ ਹੈ। ਤੁਸੀਂ ਵਿਚੋਂ ਵਿਚੋਂ ਵੀ ਫਰਿੰਜ ਕਰ ਸਕਦੇ ਹੋ। ਓਵਲ ਅਤੇ ਲੰਮੇ ਅਕਾਰ ਵਾਲੇ ਚਿਹਰੇ ਉਤੇ ਫਰਿੰਜ ਵਧੀਆ ਲੁੱਕ ਦਿੰਦਾ ਹਨ। ਪਰਤਦਾਰ ਫਰਿੰਜ ਤੋਂ ਲੰਮਾ ਜਾਂ ਗੋਲ ਚਿਹਰਾ ਪਤਲਾ ਦਿਖਾਈ ਦਿੰਦਾ ਹੈ। ਛੋਟੇ ਚਿਹਰੇ ਉਤੇ ਛੋਟੀ ਫਰਿੰਜ ਚੰਗੀ ਲਗਦੀ ਹੈ। ਇਕ ਸਿਖਰ ਅਤੇ ਸਾਈਡ ਬਰੈਡਸ ਵੀ ਫ਼ੈਸ਼ਨ ਵਿਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement