
ਆਨਲਾਈਨ ਬੁਕਿੰਗ ਸ਼ੁਰੂ
ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਦਰਮਿਆਨ ਏਅਰ ਇੰਡੀਆ ਦੀ ਸਿੱਧੀ ਉਡਾਣ ਇੱਕ ਵਾਰ ਫਿਰ ਉਡਾਣ ਭਰੇਗੀ। ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਫਲਾਈਟ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਪੱਤਰ ਲਿਖਿਆ, ਜਿਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਨਵੰਬਰ ਦੇ ਅੰਤ ਵਿੱਚ ਦੁਬਾਰਾ ਉਡਾਣ ਭਰਨ ਲਈ ਸਹਿਮਤ ਹੋ ਗਈ। ਇਸ ਲਈ ਅੰਮ੍ਰਿਤਸਰ-ਨਾਂਦੇੜ ਦਰਮਿਆਨ ਏਅਰ ਇੰਡੀਆ ਦੀ ਉਡਾਣ 24 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ।
Air India
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਉਡਾਣ ਹਰ ਬੁੱਧਵਾਰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੇਗੀ। ਜਦੋਂਕਿ ਨਾਂਦੇੜ ਸਾਹਿਬ ਤੋਂ ਇਹ ਫਲਾਈਟ ਹਰ ਸ਼ਨੀਵਾਰ ਨੂੰ ਉਡਾਣ ਭਰੇਗੀ। ਅੰਮ੍ਰਿਤਸਰ ਤੋਂ ਇਹ ਉਡਾਣ 24 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਦੀ ਫਲਾਈਟ ਹਰ ਬੁੱਧਵਾਰ ਸਵੇਰੇ 10.45 ਵਜੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ।
ਹੋਰ ਵੀ ਪੜ੍ਹੋ: ਮਹਿਲਾ ਅਧਿਕਾਰੀ ਨੇ ਬੇਹੋਸ਼ ਨੌਜਵਾਨ ਨੂੰ ਮੋਢੇ 'ਤੇ ਚੁੱਕ ਪਹੁੰਚਾਇਆ ਹਸਪਤਾਲ, ਬਚਾਈ ਜਾਨ
Air India
2.15 ਘੰਟੇ ਦੇ ਸਫਰ ਤੋਂ ਬਾਅਦ ਫਲਾਈਟ ਨਾਂਦੇੜ 'ਚ ਦੁਪਹਿਰ 1 ਵਜੇ ਲੈਂਡ ਕਰੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਪਹਿਲੀ ਉਡਾਣ 27 ਨਵੰਬਰ ਨੂੰ ਹੋਵੇਗੀ। ਇਹ ਉਡਾਣ ਨਾਂਦੇੜ ਸਾਹਿਬ ਤੋਂ ਹਰ ਸ਼ਨੀਵਾਰ ਸਵੇਰੇ 9.15 ਵਜੇ ਰਵਾਨਾ ਹੋਵੇਗੀ ਅਤੇ ਰਾਤ 11.30 ਵਜੇ ਅੰਮ੍ਰਿਤਸਰ ਉਤਰੇਗੀ। ਇਸ ਐਲਾਨ ਤੋਂ ਬਾਅਦ ਏਅਰ ਇੰਡੀਆ ਨੇ ਵੀ ਆਪਣੀ ਵੈੱਬਸਾਈਟ 'ਤੇ ਇਸ ਫਲਾਈਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਹੋਰ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸੋਨੀਆ ਮਾਨ ਅੱਜ ਅਕਾਲੀ ਦਲ ਵਿਚ ਸ਼ਾਮਲ ਹੋਣਗੇ
Air India
30 ਸਤੰਬਰ ਨੂੰ ਉਡਾਣ ਰੋਕੇ ਜਾਣ ਤੋਂ ਬਾਅਦ ਪੰਜਾਬ ਵਿਚ ਇਸ ਦੀ ਨਿੰਦਾ ਹੋਈ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਪਹਿਲਾਂ ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਉਡਾਣ ਭਰਦੀ ਸੀ। ਹੁਣ ਪੰਜਾਬੀਆਂ ਦੀ ਮੰਗ ਹੈ ਕਿ ਇਹ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ ਪਰ ਕੁਝ ਸਮੇਂ ਬਾਅਦ ਇਸ ਨੂੰ ਘਟਾ ਕੇ ਹਫ਼ਤੇ ਵਿੱਚ ਤਿੰਨ ਦਿਨ ਕਰ ਦਿੱਤਾ ਜਾਵੇ।
ਹੋਰ ਵੀ ਪੜ੍ਹੋ: ਦਿੱਲੀ-ਐਨਸੀਆਰ 'ਚ ਤੇਜ਼ੀ ਨਾਲ ਬਦਲ ਰਿਹਾ ਹੈ ਮੌਸਮ, ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ ਵੀਰਵਾਰ |