![File File](/cover/prev/kbhqj89aec63l02bke1p1udrv1-20200313154635.Medi.jpeg)
ਅੱਖਾਂ ਸਾਡੇ ਸਰੀਰ ਦਾ ਸਭ ਤੋਂ ਖਾਸ ਹਿੱਸਾ ਹੁੰਦੀਆਂ ਹਨ
ਅੱਖਾਂ ਸਾਡੇ ਸਰੀਰ ਦਾ ਸਭ ਤੋਂ ਖਾਸ ਹਿੱਸਾ ਹੁੰਦੀਆਂ ਹਨ। ਇਸ ਨੂੰ ਖੂਬਸੂਰਤ ਦਿਖਾਉਣ ਲਈ ਕੁੜੀਆਂ ਕਾਜਲ, ਮਸਕਾਰਾ ਅਤੇ ਆਈਲਾਈਨਰ ਲਗਾਉਂਦੀਆਂ ਹਨ, ਤਾਂ ਕਿ ਉਨ੍ਹਾਂ ਦੀਆਂ ਅੱਖਾਂ ਪਰਫੈਕਟ ਦਿਖਾਈ ਦੇ ਸਕਣ ਪਰ ਕਈ ਵਾਰ ਛੋਟੀਆਂ-ਛੋਟੀਆਂ ਗਲਤੀਆਂ ਤੁਹਾਡੇ ਆਈਲਾਈਨਰ ਨੂੰ ਖਰਾਬ ਕਰ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਪਰਫੈਕਟ ਲਾਈਨਰ ਲਗਾ ਸਕਦੇ ਹੋ।
Primer
ਪਰਾਈਮਰ - ਜੇਕਰ ਤੁਸੀਂ ਆਪਣੇ ਚਿਹਰੇ 'ਤੇ ਕੋਈ ਕਰੀਮ ਲਗਾਈ ਹੈ ਤਾਂ ਉਸ ਦੇ ਤੁਰੰਤ ਬਾਅਦ ਆਈਲਾਈਨਰ ਨਾ ਲਗਾਓ। ਇਸ ਤਰ੍ਹਾਂ ਨਾਲ ਆਈਲਾਈਨਰ ਚੰਗੇ ਤਰੀਕੇ ਨਾਲ ਨਹੀਂ ਲੱਗੇਗਾ। ਆਈਲਾਈਨਰ ਲਗਾਉਣ ਤੋਂ ਪਹਿਲਾਂ ਪਰਾਈਮਰ ਦਾ ਇਸਤੇਮਾਲ ਕਰੋ ਅਤੇ ਇਸ ਤੋਂ ਬਾਅਦ ਅਪਣੀ ਚਮੜੀ ਨੂੰ ਚੰਗੀ ਤਰ੍ਹਾਂ ਨਾਲ ਟੋਨ ਕਰ ਲਓ।
Eyeliner
ਤੇਲ ਨੂੰ ਹਟਾ ਲਓ - ਆਈਲਾਈਨਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਮੌਜ਼ੂਦ ਤੇਲ ਨੂੰ ਸਾਫ ਕਰ ਲਓ, ਕਿਉਂਕਿ ਜੇਕਰ ਤੁਹਾਡੀਆਂ ਅੱਖਾਂ ਕੋਲ ਤੇਲ ਹੋਵੇਗਾ ਤਾਂ ਆਈਲਾਈਨਰ ਫੈਲ ਸਕਦਾ ਹੈ।
Eyeliner
ਪਰਤ 'ਤੇ ਪਰਤ ਲਗਾਓ - ਤੁਸੀਂ ਜਦੋਂ ਵੀ ਆਈਲਾਈਨਰ ਲਗਾਓ ਤਾਂ ਪਹਿਲੀ ਪਰਤ ਦੇ ਉੱਪਰ ਦੂਜੀ ਪਰਤ ਲਗਾਓ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਸ਼ੇਪ ਪਰਫੈਕਟ ਆਵੇਗੀ।
Apply Mascara
ਮਸਕਾਰਾ - ਅੱਖਾਂ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਮਸਕਾਰਾ ਵੀ ਜ਼ਰੂਰ ਲਗਾਓ। ਇਸ ਨਾਲ ਤੁਹਾਡੀਆਂ ਅੱਖਾਂ ਹੋਰ ਵੀ ਖੂਬਸੂਰਤ ਲੱਗਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।