ਲਹਿੰਗਿਆਂ ਦੇ ਮੁਤਾਬਿਕ ਕਰੋ ਮੇਕਅਪ 
Published : Dec 13, 2018, 3:44 pm IST
Updated : Dec 13, 2018, 3:44 pm IST
SHARE ARTICLE
Lehenga
Lehenga

ਜਦੋਂ ਸੁਹਾਗ ਦੀ ਲਾਲੀ ਹੱਥਾਂ ਵਿਚ ਲੱਗੀ ਮਹਿੰਦੀ ਦੇ ਬੂਟਿਆਂ ਨਾਲ ਹੁੰਦੇ ਹੋਏ ਸਰੀਰ 'ਤੇ ਸੁਜਾਖੇ ਲਹਿੰਗੇ ਉੱਤੇ ਬਿਖਰ ਜਾਂਦੀ ਹੈ ਤਾਂ ਕਿਸੇ ਦੇ ਹੋ ਜਾਣ ਦੇ ...

ਜਦੋਂ ਸੁਹਾਗ ਦੀ ਲਾਲੀ ਹੱਥਾਂ ਵਿਚ ਲੱਗੀ ਮਹਿੰਦੀ ਦੇ ਬੂਟਿਆਂ ਨਾਲ ਹੁੰਦੇ ਹੋਏ ਸਰੀਰ 'ਤੇ ਸੁਜਾਖੇ ਲਹਿੰਗੇ ਉੱਤੇ ਬਿਖਰ ਜਾਂਦੀ ਹੈ ਤਾਂ ਕਿਸੇ ਦੇ ਹੋ ਜਾਣ ਦੇ ਅਹਿਸਾਸ ਭਰ ਨਾਲ ਰੂਪ ਨਿੱਖਰ ਜਾਂਦਾ ਹੈ। ਜੋ ਗੱਲ ਲਹਿੰਗੇ ਵਿਚ ਹੈ ਉਹ ਹੋਰ ਕਿਸੇ ਵਸਤਰ 'ਚ ਨਹੀਂ। ਜਾਂਣਦੇ ਹਾਂ ਵਿਵਾਹ ਤੇ ਪਹਿਨਣ ਵਾਲੇ ਵੱਖ ਵੱਖ ਲਹਿੰਗਿਆ ਬਾਰੇ। ਲਹਿੰਗਿਆ ਦੇ ਹਿਸਾਬ ਨਾਲ ਕਰੋ ਮੇਕਅਪ। 

Straight Cut LehengaStraight Cut Lehenga

ਸਟਰੇਟ ਕਟ ਲਹਿੰਗਾ - ਬਰਡ ਔਫ ਪੈਰਾਡਾਈਜ ਮੇਕਅਪ ਸਟਰੇਟ ਕਟ ਲਹਿੰਗੇ ਉੱਤੇ ਸੂਟ ਕਰਦਾ ਹੈ। ਇਹ ਨਵਾਂ ਸਟਾਈਲ ਹੈ ਜੋ ਕਿ ਸਮੋਕੀ ਆਈ ਜਾਂ ਫਿਰ ਕੈਟ ਆਈ ਮੇਕਅਪ ਦਾ ਅਪਗਰੇਡੇਡ ਵਰਜਨ ਹੈ। ਇਸ ਆਈ ਮੇਕਅਪ ਨੂੰ ਕਰਨ ਲਈ ਜ਼ਿਆਦਾ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ ਇਹ ਕਲਰ ਜ਼ਿਆਦਾ ਭੜਕੀਲਾ ਲੱਗੇ ਤਾਂ ਇਸ ਨੂੰ ਕਾਲੇ ਰੰਗ ਦੇ ਨਾਲ ਅਟਰੈਕਟਿਵ ਬਣਾ ਸਕਦੇ ਹੋ। ਇਸ ਲੁਕ ਨੂੰ ਪਾਉਣ ਲਈ ਨਿਔਨ ਅਤੇ ਪਿੰਕ ਰੰਗ ਦੀ ਜਗ੍ਹਾ ਪੀਕੌਕ ਜਿਵੇਂ ਰੰਗਾਂ ਦਾ ਚੋਣ ਕਰੋ।  

Anarkali LehengaAnarkali Lehenga

ਅਨਾਰਕਲੀ ਲਹਿੰਗਾ - ਅਨਾਰਕਲੀ ਲਹਿੰਗੇ ਦੇ ਨਾਲ ਐਥਨਿਕ ਲੁਕ ਦਾ ਮੇਕਅਪ ਬਹੁਤ ਸੂਟ ਕਰਦਾ ਹੈ। ਐਥਨਿਕ ਮੇਕਅਪ ਲਈ ਕੱਜਲ  ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਡੇ ਇਵੈਂਟ ਲਈ ਸਿੰਪਲ ਅਨਾਰਕਲੀ ਘੱਗਰਾ ਪਾਇਆ ਹੈ ਤਾਂ ਬੇਸਿਕ ਆਈ ਲਾਈਨਰ ਲਗਾਉਣ ਤੋਂ ਬਾਅਦ ਲੋਅਰ ਲੈਸ਼ਲਾਈਨ 'ਤੇ ਕੱਜਲ ਲਗਾਓ।

Fish Cut LehngaFish Cut Lehnga

ਫਿਸ਼ ਕਟ ਲਹਿੰਗਾ - ਫਿਸ਼ ਕਟ ਲਹਿੰਗੇ ਦੇ ਨਾਲ ਨਿਊਡ ਮੇਕਅਪ ਦੇ ਜ਼ਰੀਏ ਤੁਸੀਂ ਪੌਲਿਸ਼ਡ ਅਤੇ ਆਕਰਸ਼ਕ ਲੁਕ ਪਾ ਸਕਦੇ ਹੋ। ਨਿਊਡ ਮੇਕਅਪ ਤੁਹਾਡੀ ਚਮੜੀ ਨੂੰ ਇਵਨ ਟੋਨ ਰੱਖਦਾ ਹੈ। ਤੁਹਾਡਾ ਮੇਕਅਪ ਬੇਸ ਜਿਨ੍ਹਾਂ ਨਿਊਟਰਲ ਹੋਵੇਗਾ ਤੁਸੀਂ ਉਨਾ ਹੀ ਖੂਬਸੂਰਤ ਲੱਗੋਗੇ। ਡਾਰਕ ਸਕਿਨ ਦੇ ਨਿਊਡ ਮੇਕਅਪ ਲਈ ਬਰੌਂਜ ਜਾਂ ਗੋਲਡਨ ਕਲਰ ਦੀ ਲਿਪਸਟਿਕ ਤੁਹਾਨੂੰ ਸ਼ਾਈਨਰ ਲੁਕ ਦੇਵੇਗੀ।

ਡਾਰਕ ਸਕਿਨ ਟੋਨ 'ਤੇ ਗੋਲਡਨ ਬਰਾਉਨ ਆਈਸ਼ੈਡੋ ਦੇ ਨਾਲ ਪਿੰਕ ਬਰਾਊਨ ਸ਼ੇਡ ਵਿਚ ਬਲਸ਼ਰ ਦਾ ਪ੍ਰਯੋਗ ਕਰੋ। ਮੀਡੀਅਮ ਸਕਿਨ ਦੇ ਨਿਊਡ ਮੇਕਅਪ ਲਈ ਮੋਵ ਕਲਰ ਦਾ ਲਿਪ ਸ਼ੇਡ ਲੁਕ ਨੂੰ ਫਲਾਲੈਸ ਟਚ ਦਿੰਦਾ ਹੈ। ਇਸ ਤਰ੍ਹਾਂ ਦੀ ਸਕਿਨ ਲਈ ਪੇਲ ਗੋਲਡਨ ਬਰਾਉਨ ਆਈਸ਼ੈਡੋ ਦੇ ਨਾਲ ਪਿੰਕ ਬਰਾਉਨ ਵਿਚ ਬਲਸ਼ ਦਾ ਪ੍ਰਯੋਗ ਕਰੋ। ਇਹ ਤੁਹਾਨੂੰ ਨੈਚੁਰਲ ਲੁਕ ਦੇਵੇਗਾ। 

Heavy work LehngaHeavy work Lehnga

ਹੈਵੀ ਵਰਕ ਲਹਿੰਗਾ - ਇਸ ਦੇ ਨਾਲ ਤੁਸੀਂ ਅਰੈਬਿਕ ਮੇਕਅਪ ਟਰਾਈ ਕਰ ਸਕਦੇ ਹੋ। ਅਰੈਬੀਅਨ ਲੁਕ ਵਿਚ ਸੱਭ ਤੋਂ ਅਹਿਮ ਹੈ ਆਈ ਮੇਕਅਪ। ਇਸ ਵਿਚ ਅੱਖਾਂ ਦਾ ਮੇਕਅਪ ਕਾਫ਼ੀ ਵਾਇਬਰੈਂਟ ਅਤੇ ਕਲਰਫੁਲ ਕੀਤਾ ਜਾਂਦਾ ਹੈ। ਅੱਖਾਂ ਨੂੰ ਆਕਰਸ਼ਕ ਬਣਾਉਣ ਲਈ ਉਨ੍ਹਾਂ ਦੇ ਇਨਰ ਕੌਰਨਰਸ 'ਤੇ ਸਿਲਵਰ, ਸੈਂਟਰ ਵਿਚ ਗੋਲਡਨ ਅਤੇ ਆਉਟਰ ਕੌਰਨਰਸ 'ਤੇ ਡਾਰਕ ਕਲਰ ਦਾ ਆਈਸ਼ੈਡੋ ਲਗਾਇਆ ਜਾਂਦਾ ਹੈ।

ਇਸ ਤੋਂ ਬਾਅਦ ਕਟ ਕਰੀਜ਼ ਲੁਕ ਦਿੰਦੇ ਹੋਏ ਬਲੈਕ ਕਲਰ ਨਾਲ ਅੱਖਾਂ ਦੇ ਆਸਪਾਸ ਕੰਟੂਰਿੰਗ ਕੀਤੀ ਜਾਂਦੀ ਹੈ। ਇਸ ਨਾਲ ਅੱਖਾਂ ਸਮੋਕੀ, ਵੱਡੀ ਅਤੇ ਆਕਰਸ਼ਕ ਨਜ਼ਰ ਆਉਂਦੀਆਂ ਹਨ। ਆਈਬਰੋਜ ਦੇ ਹੇਠਾਂ ਪਰਲ ਗੋਲਡ ਸ਼ੇਡ ਨਾਲ ਹਾਈਲਾਈਟਿੰਗ ਕੀਤੀ ਜਾਂਦੀ ਹੈ। ਅੱਖਾਂ ਵਿਚ ਚਮਕ ਲਿਆਉਣ ਲਈ ਆਈਲਿਡ 'ਤੇ ਗਲਿਟਰਸ ਲਗਾਏ ਜਾਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement