
ਟੂਥਪੇਸਟ ਦੰਦਾਂ ਦੀ ਸਫਾਈ ਤੋਂ ਇਲਾਵਾ ਸਾਡੇ ਦਿਨ - ਨਿੱਤ ਦੇ ਕੰਮਾਂ ਵਿਚ ਵੀ ਵਰਤੋਂ ਕੀਤੀ ਜਾ ਸਕਦੀ ਹੈ। ਉਂਜ ਕੀ ਤੁਸੀਂ ਜਾਣਦੇ ਹੋ ਕਿ ਟੂਥਪੇਸਟ ਤੁਹਾਡੀ ਸੁੰਦਰਤਾ...
ਟੂਥਪੇਸਟ ਦੰਦਾਂ ਦੀ ਸਫਾਈ ਤੋਂ ਇਲਾਵਾ ਸਾਡੇ ਦਿਨ - ਨਿੱਤ ਦੇ ਕੰਮਾਂ ਵਿਚ ਵੀ ਵਰਤੋਂ ਕੀਤੀ ਜਾ ਸਕਦੀ ਹੈ। ਉਂਜ ਕੀ ਤੁਸੀਂ ਜਾਣਦੇ ਹੋ ਕਿ ਟੂਥਪੇਸਟ ਤੁਹਾਡੀ ਸੁੰਦਰਤਾ ਨੂੰ ਵਧਾਉਣ ਵਿਚ ਵੀ ਬਹੁਤ ਕਾਰਗਰ ਹੈ, ਇਹ ਕਈ ਸਮਸਿਆਵਾਂ ਨੂੰ ਦੂਰ ਕਰਦਾ ਹੈ। ਜੇਕਰ ਨਹੀਂ ਤਾਂ ਅਸੀਂ ਦੱਸ ਰਹੇ ਹਾਂ ਜਿੱਥੇ ਅਸੀਂ ਦੱਸਾਂਗੇ ਕਿ ਤੁਸੀਂ ਟੂਥਪੇਸਟ ਦੀ ਵਰਤੋਂ ਅਪਣੀ ਚਮੜੀ ਸੰਬਧੀ ਸਮਸਿਆਵਾਂ ਤੋਂ ਕਿਵੇਂ ਨਜਾਤ ਪਾ ਸਕਦੇ ਹੋ।
pimples
ਪਿੰਪਲ : ਟੂਥਪੇਸਟ ਵਿਚ ਟ੍ਰਿਕੋਜੋਨ ਨਾਮਕ ਚੀਜ਼ ਹੁੰਦੀ ਹੈ, ਜਿਸ ਵਿਚ ਐਂਟੀ ਬੈਕਟੀਰੀਅਲ ਤੱਤ ਪਾਏ ਜਾਂਦੇ ਹਨ। ਜੇਕਰ ਤੁਹਾਨੂੰ ਪਿੰਪਲ ਹੋ ਗਏ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ 'ਤੇ ਪਿੰਪਲ ਵਾਲੀ ਜਗ੍ਹਾ 'ਤੇ ਪੇਸਟ ਲਗਾ ਲਵੋ। ਤੁਸੀਂ ਪਾਓਗੇ ਕਿ ਕੁੱਝ ਹੀ ਦਿਨਾਂ ਵਿਚ ਤੁਹਾਡੇ ਚਿਹਰੇ ਤੋਂ ਉਹ ਪਿੰਪਲ ਗਾਇਬ ਹੋ ਜਾਣਗੇ।
black spots
ਦਾਗ - ਧੱਬੇ : ਟੂਥਪੇਸਟ ਨਾਲ ਪਿੰਪਲ ਦੇ ਦਾਗ - ਧੱਬੇ ਜਲਦ ਹੀ ਠੀਕ ਹੋ ਜਾਂਦੇ ਹਨ। ਇਸ ਨੂੰ ਅਪਣੇ ਚਿਹਰੇ ਉਤੇ ਕੁੱਝ ਘੰਟਿਆਂ ਲਈ ਲਗਾ ਕੇ ਛੱਡ ਦਿਓ ਅਤੇ ਠੰਡੇ ਪਾਣੀ ਨਾਲ ਮੁੰਹ ਧੋ ਲਵੋ। ਟੂਥਪੇਸਟ ਵਿਚ ਐਂਟੀਬੈਕਟੀਰੀਅਲ ਤਤਾਂ ਦੀ ਵਜ੍ਹਾ ਨਾਲ ਚਮੜੀ ਜਲਦੀ ਠੀਕ ਹੋ ਜਾਂਦੀ ਹੈ।
Toothpaste on Nails
ਨਹੁੰ : ਨੇਲ ਪਾਲਿਸ਼ ਦੀ ਨਿੱਤ ਵਰਤੋਂ ਨਾਲ ਨਹੁੰ ਖ਼ਰਾਬ ਹੋ ਜਾਂਦੇ ਹਨ ਇਸ ਲਈ ਜੇਕਰ ਤੁਹਾਨੂੰ ਸਿਹਤਮੰਦ ਨਹੁੰ ਚਾਹਿਦੇ ਹਨ ਤਾਂ ਟੂਥਪੇਸਟ ਲਗਾਓ। ਜਿਸ ਤਰ੍ਹਾਂ ਟੂਥਪੇਸਟ ਦੰਦਾਂ ਦੇ ਇਨੇਮਲ ਦੀ ਸੁਰੱਖਿਆ ਕਰਦਾ ਹੈ, ਠੀਕ ਉਸੀ ਤਰ੍ਹਾਂ ਉਹ ਨਹੁੰਆਂ ਲਈ ਵੀ ਕੰਮ ਕਰਦਾ ਹੈ। ਨੇਲ ਪਾਲਿਸ਼ ਨੂੰ ਕੱਢਣ ਤੋਂ ਬਾਅਦ ਅਪਣੇ ਨਹੁੰਆਂ ਉਤੇ ਟੂਥਪੇਸਟ ਲਗਾ ਲਵੋ, ਜਿਸ ਦੇ ਨਾਲ ਉਹ ਚਮਕਦਾਰ ਅਤੇ ਸਿਹਤਮੰਦ ਬਣੇ ਰਹਿਣ।
Toothpaste on burning skin
ਜਲਨ : ਜੇਕਰ ਕਿਤੇ ਸੜ ਜਾਵੇ ਤਾਂ ਟੂਥਪੇਸਟ ਲਗਾਉਣਾ ਚਾਹਿਦਾ ਹੈ। ਇਸ ਨੂੰ ਲਗਾਉਣ ਨਾਲ ਠੰਢਕ ਦਾ ਅਹਿਸਾਸ ਹੁੰਦਾ ਹੈ ਅਤੇ ਜਲਨ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਲਣ ਦੇ ਨਿਸ਼ਾਨ ਵੀ ਠੀਕ ਹੋ ਜਾਂਦੇ ਹਨ ਅਤੇ ਦਾਗ ਵੀ ਨਹੀਂ ਪੈਦੇ। .