
ਤਿਉਹਾਰਾਂ ਦਾ ਮੌਸਮ ਦਸਤਕ ਦੇਣ ਵਾਲਾ ਹੈ। ਤਿਉਹਾਰਾਂ ਦੇ ਇਸ ਮੌਸਮ ਵਿਚ ਫਿਊਜ਼ਨ ਲੁੱਕ ਅਪਣਾਓ ਜੋ ਤੁਹਾਨੂੰ ਦੂਜਿਆਂ ਤੋਂ ਵੱਖਰਾ ਦਿਖਾਵੇਗਾ...
ਤਿਉਹਾਰਾਂ ਦਾ ਮੌਸਮ ਦਸਤਕ ਦੇਣ ਵਾਲਾ ਹੈ। ਤਿਉਹਾਰਾਂ ਦੇ ਇਸ ਮੌਸਮ ਵਿਚ ਫਿਊਜ਼ਨ ਲੁੱਕ ਅਪਣਾਓ ਜੋ ਤੁਹਾਨੂੰ ਦੂਜਿਆਂ ਤੋਂ ਵੱਖਰਾ ਦਿਖਾਵੇਗਾ। ਨਾਲ ਹੀ ਇਕ ਸਮਾਰਟ ਲੁੱਕ ਦੇਵੇਗਾ।
Fusion Look
ਫੈਸ਼ਨ ਅਤੇ ਜੀਵਨ ਸ਼ੈਲੀ ਬ੍ਰਾਂਡ 'ਵਜੋਰ ਡਾੱਟ ਕਾੱਮ' ਨੇ ਫਿਊਜ਼ਨ ਕਪੜੇ ਨਾਲ ਤਿਉਹਾਰਾਂ ਵਿਚ ਛਾਅ ਜਾਣ ਦੇ ਸੰਬੰਧੀ ਇਹ ਸੁਝਾਅ ਦਿੱਤੇ ਹਨ। ਲੀਕ ਤੋਂ ਹੱਟ ਕੇ ਨਜ਼ਰ ਆਉਣ ਲਈ ਸਿਲਵਰ ਹਿੰਟ ਦੇ ਨਾਲ ਕਢਾਈ ਜਾਂ ਪ੍ਰਿੰਟ ਵਾਲੀ ਮਿਡੀ ਡ੍ਰੈਸ ਵੀ ਪਾ ਸਕਦੇ ਹੋ।
Fusion Look
ਤਿਉਹਾਰਾਂ ਦਾ ਨਵੇਂ ਤਰੀਕੇ ਨਾਲ ਸਵਾਗਤ ਕਰਨ ਲਈ ਤੁਸੀਂ ਇਕ ਸੁੰਦਰ ਮੈਕਸੀ ਗਾਊਨ ਵੀ ਪਾ ਸਕਦੇ ਹੋ। ਜੇ ਤੁਸੀਂ ਆਪਣੀ ਲੁੱਕ ਨੂੰ ਸਧਾਰਣ ਪਰ ਕਲਾਸੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਜੰਪ ਸੂਟ ਪਾ ਸਕਦੇ ਹੋ।
Fusion Look
ਆਰਾਮਦਾਇਕ ਕੱਪੜੇ, ਹਲਕੇ ਜਾਂ ਚਮਕਦਾਰ ਰੰਗ ਦੇ ਜੰਪਸੂਟ ਪਹਿਨਣ ਵਿਚ ਵੀ ਆਰਾਮਦੇਹ ਹਨ। ਉਨ੍ਹਾਂ ਨਾਲ ਤੁਸੀਂ ਸਟੇਟਮੈਂਟ ਹਾਰ ਅਤੇ ਆਕਰਸ਼ਕ ਕੰਨ ਦੇ ਗਹਿਣੇ ਪਾ ਸਕਦੇ ਹੋ।
Fusion Look
ਜੋ ਔਰਤਾਂ ਜਾਂ ਕੁੜੀਆਂ ਆਪਣੇ ਕੱਪੜੇ ਅਤੇ ਦਿੱਖ ਬਾਰੇ ਥੋੜੀਆਂ ਉਲਝਣਾਂ ਵਿਚ ਹਨ। ਉਹ ਸਾਦੀ ਟੀ-ਸ਼ਰਟ ਨਾਲ ਧੋਤੀ ਪੈਂਟ ਪਹਿਨ ਸਕਦੀਆਂ ਹਨ। ਧੋਤੀ ਪੈਂਟ ਖੂਬਸੂਰਤ ਚਮਕਦਾਰ ਰੰਗਾਂ ਵਿਚ ਆਉਂਦੀ ਹੈ
Fusion Look
ਅਤੇ ਪਹਿਨਣ ਵਿਚ ਵੀ ਅਰਾਮਦਾਅਕ ਹੁੰਦੀ ਹੈ। ਇਸ ਦੇ ਨਾਲ, ਬੋਲਡ ਸਟੇਟਮੈਂਟ ਦਾ ਹਾਰ ਪਾਉਣਾ ਨਾ ਭੁੱਲੋ, ਕਿਉਂਕਿ ਇਹ ਤੁਹਾਡੀ ਦਿੱਖ ਨੂੰ ਵੱਧਾ ਦੇਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।