ਸਰਦੀਆਂ ’ਚ ਚਮੜੀ ਦੀ ਦੇਖਭਾਲ ਲਈ ਇਹ ਘਰੇਲੂ TIPS ਹਨ BEST
Published : Dec 15, 2020, 12:15 pm IST
Updated : Dec 15, 2020, 12:15 pm IST
SHARE ARTICLE
skin care
skin care

ਇਸ ਵਿਧੀ ਨੂੰ ਵਰਤਣ ਤੋਂ ਬਾਅਦ ਕੋਈ ਚੰਗੀ ਮੋਇਸ਼ਚੋਰਾਇਜ਼ਰ ਲਾਉਣਾ ਨਾ ਭੁੱਲੋ।

ਸਰਦ ਰੁੱਤ ਹਰ ਕਿਸੇ ਨੂੰ ਨਵੀਂ ਤਾਜ਼ਗੀ ਦਾ ਅਹਿਸਾਸ ਦਿੰਦੀ ਹੈ ਪਰ ਇਹ ਸਮਾਂ ਸਾਡੀ ਚਮੜੀ ਲਈ ਬਹੁਤ ਵਧੀਆ ਨਹੀਂ ਹੁੰਦਾ। ਇਨ੍ਹਾਂ ਮਹੀਨਿਆਂ ਦੌਰਾਨ ਨਮੀ ਦੀ ਕਮੀ ਕਰ ਕੇ ਸਾਡੀ ਚਮੜੀ  ਰੁਖੀ ਸੁੱਖੀ ਅਤੇ ਖ਼ਾਰਿਸ਼ ਵਾਲੀ ਹੋ ਜਾਂਦੀ ਹੈ। ਆਉ ਵੇਖੀਏ ਪੇਸ਼ ਹਨ ਕੁਝ ਅਜਿਹੀਆਂ ਮਾਮੂਲੀ ਘਰੇਲੂ ਚੀਜ਼ਾਂ ਜਿਨ੍ਹਾਂ ਨਾਲ ਅਸੀ ਸਰਦੀਆਂ ’ਚ ਅਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹਾਂ। 

Remedy to keep body warm in winter
 

ਨਿੰਬੂ ਅਤੇ ਸ਼ਹਿਦ ਦਾ ਮਿਸ਼ਰਣ:
ਸਮੱਗਰੀ: ਅੱਧਾ ਨਿੰਬੂ, 2 ਚਮਚੇ ਸ਼ਹਿਦ ਅਤੇ ਰੂੰ ਦਾ ਫੰਬਾ।
ਤਰੀਕਾ: ਅੱਧੇ ਨਿੰਬੂ ਵਿਚੋਂ ਰਸ ਕੱਢ ਲਉ ਅਤੇ ਇਸ 'ਚ ਸ਼ਹਿਦ ਮਿਲਾ ਦਿਉ। ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਅਪਣੇ ਚਿਹਰੇ ਉਤੇ ਰੂੰ ਦੇ ਫੰਬੇ ਨਾਲ ਲਾਉ। 10 ਮਿੰਟਾਂ 'ਚ ਪਿਆ ਰਹਿਣ ਦਿਉ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਦਵੋ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜਦਕਿ ਸ਼ਹਿਦ 'ਚ ਜਲਣਨਾਸ਼ਕ ਤੱਤ ਹੁੰਦੇ ਹਨ ਅਤੇ ਇਹ ਚਮੜੀ ਨੂੰ ਸਰਦੀ ਦੇ ਮਹੀਨਿਆਂ 'ਚ ਨਰਮ ਅਤੇ ਮੁਲਾਇਮ ਰਖਦੇ ਹਨ। ਇਸ ਵਿਧੀ ਨੂੰ ਵਰਤਣ ਤੋਂ ਬਾਅਦ ਕੋਈ ਚੰਗੀ ਮੋਇਸ਼ਚੋਰਾਇਜ਼ਰ ਲਾਉਣਾ ਨਾ ਭੁੱਲੋ।
ਸੂਰਜਮੁਖੀ ਜਾਂ ਨਾਰੀਅਲ ਦਾ ਤੇਲ: ਸੂਰਜਮੁਖੀ ਜਾਂ ਨਾਰੀਅਲ ਦਾ ਤੇਲ ਅਪਣੇ ਚਿਹਰੇ ਉਤੇ ਲਾਉ ਅਤੇ ਅਪਣੀਆਂ ਉਂਗਲਾਂ ਨਾਲ ਹੌਲੀ ਹੌਲੀ ਰਗੜੋ।

Lemon And Honey

ਤੇਲ ਨੂੰ ਕੁਦਰਤੀ ਤੌਰ 'ਤੇ ਚਮੜੀ 'ਚ ਸਮਾ ਲੈਣ ਦਿਉ। ਇਸ ਨੂੰ ਧੋਣ ਦੀ ਕੋਈ ਜ਼ਰੂਰਤ ਨਹੀਂ। ਤੁਸੀ ਸੂਰਜੀਮੁਖੀ ਦਾ ਤੇਲ ਅਪਣੇ ਪੂਰੇ ਸਰੀਰ ਉਤੇ ਵੀ ਲਾ ਸਕਦੇ ਹੋ। ਸੂਰਜਮੁਖੀ ਦਾ ਤੇਲ ਸਰਦੀਆਂ 'ਚ ਸੁੱਕੀ ਚਮੜੀ ਦਾ ਬਿਹਤਰੀਨ ਹੱਲ ਹੈ। ਇਹ ਵਿਟਾਮਿਨ ਅਤੇ ਫ਼ੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੀ ਚਮੜੀ ਨੂੰ ਨਮੀਯੁਕਤ ਅਤੇ ਨਰਮ ਰੱਖਣ 'ਚ ਮਦਦ ਕਰਦਾ ਹੈ। ਦੋਹਾਂ ਤੇਲਾਂ ਨੂੰ ਵਰਤਣ ਦਾ ਸੱਭ ਤੋਂ ਚੰਗਾ ਸਮਾਂ ਸੌਣ ਤੋਂ ਪਹਿਲਾਂ ਹੈ।

Fish oil
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement