
ਹਰ ਕੋਈ ਚਾਹੁੰਦਾ ਹੈ ਕਿ ਉਹ ਖ਼ੂਬਸੂਰਤ ਲੱਗੇ ਪਰ ਇਸ ਬਦਲਦੇ ਮੌਸਮ 'ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ
ਹਰ ਕੋਈ ਚਾਹੁੰਦਾ ਹੈ ਕਿ ਉਹ ਖ਼ੂਬਸੂਰਤ ਲੱਗੇ ਪਰ ਇਸ ਬਦਲਦੇ ਮੌਸਮ 'ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਔਰਤਾਂ ਕਰੀਮਾਂ ਜਾਂ ਹੋਰ ਖ਼ੂਬਸੂਰਤੀ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ ਪਰ ਇਸ ਨਾਲ ਨਾ ਤਾਂ ਸੁੰਦਰਤਾ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਨਾ ਹੀ ਚਿਹਰੇ 'ਤੇ ਨਿਖਾਰ ਆਉਂਦਾ ਹੈ। ਜੇਕਰ ਤੁਸੀਂ ਵੀ ਚਮੜੀ 'ਤੇ ਚਮਕ ਲਿਆਉਣ ਵਾਲੀ ਕ੍ਰੀਮ ਦੀ ਵਰਤੋਂ ਕਰ ਕੇ ਥੱਕ ਗਏ ਹੋ ਤਾਂ ਅਪਣੀ ਖੁਰਾਕ 'ਚ ਇਨ੍ਹਾਂ 7 ਚੀਜ਼ਾਂ ਨੂੰ ਸ਼ਾਮਲ ਕਰ ਕੇ ਵੇਖੋ। ਇਸ ਨਾਲ ਨਾ ਸਿਰਫ਼ ਤੁਹਾਡੇ ਚਿਹਰੇ 'ਤੇ ਨਿਖਾਰ ਆ ਜਾਵੇਗਾ ਸਗੋਂ ਇਸ ਨਾਲ ਖ਼ੂਬਸੂਰਤੀ ਸਬੰਧੀ ਸਮੱਸਿਆਵਾਂ ਵੀ ਦੂਰ ਰਹਿਣਗੀਆਂ।
Awla benifits
ਆਂਵਲਾ ਨਿਖਾਰੇਗਾ ਚਿਹਰਾ: ਆਚਾਰ, ਮੁਰੱਬਾ ਜਾਂ ਜੈਮ ਦੇ ਰੂਪ 'ਚ ਆਂਵਲੇ ਦੀ ਵਰਤੋਂ ਚਮੜੀ ਸਬੰਧੀ ਸਮੱਸਿਆਵਾਂ ਨੂੰ ਦੂਰ ਰਖਦੀ ਹੈ। ਤੁਸੀਂ ਇਸ ਨੂੰ ਪਾਊਡਰ ਜਾਂ ਜੂਸ ਦੇ ਰੂਪ 'ਚ ਵੀ ਅਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਆਂਵਲੇ ਦੀ ਹਰ ਰੋਜ਼ ਵਰਤੋਂ ਕਰਨ ਨਾਲ ਪਾਚਨ ਸਿਸਟਮ ਦੇ ਨਾਲ-ਨਾਲ ਚਮੜੀ ਵੀ ਚੰਗੀ ਰਹਿੰਦੀ ਹੈ।
Coconut Water
ਨਾਰੀਅਲ ਪਾਣੀ ਨਾਲ ਮਿਲੇਗਾ ਨਿਖਾਰ: ਨਾਰੀਅਲ ਪਾਣੀ 'ਚ ਮੌਜੂਦ ਐਂਟੀ-ਆਕਸੀਡੈਂਟ, ਅਮੀਨੋ-ਐਸਿਡ ਅਤੇ ਕਈ ਪੋਸ਼ਕ ਤੱਤ ਚਮੜੀ ਨੂੰ ਪੋਸ਼ਣ ਦਿੰਦੇ ਹਨ। ਜੇਕਰ ਤੁਸੀਂ ਵੀ ਚਮੜੀ 'ਤੇ ਚਮਕ ਚਾਹੁੰਦੇ ਹੋ ਤਾਂ ਹਫ਼ਤੇ 'ਚ ਇਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਉ।
Walnut
ਅਖਰੋਟ ਹੈ ਖ਼ੂਬਸੂਰਤੀ ਦਾ ਖ਼ਜ਼ਾਨਾ: ਅਖਰੋਟ ਚਮੜੀ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ। ਇਸ ਦੀ ਵਰਤੋਂ ਤਾਂ ਸੁੰਦਰਤਾ ਉਤਾਪਦਾਂ 'ਚ ਵੀ ਕੀਤੀ ਜਾਂਦੀ ਹੈ। ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਮੁੱਠੀ ਭਰ ਅਖਰੋਟ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ 'ਚ ਨਿਖਾਰ ਆ ਜਾਵੇਗਾ।
ਸੰਤਰੇ ਨਾਲ ਹੋਵੇਗੀ ਚਮੜੀ ਸਬੰਧੀ ਸਮੱਸਿਆ ਦੂਰ: ਸੰਤਰਾ ਵੀ ਸਾਡੀ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਰਸ ਪੀਣ ਜਾਂ ਰੋਜ਼ 1 ਸੰਤਰਾ ਖਾਣ ਨਾਲ ਕਿੱਲ-ਛਾਈਆਂ, ਦਾਗ਼-ਧੱਬਿਆਂ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
Lemon
ਨਿੰਬੂ: ਵਿਟਾਮਿਨ-ਸੀ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਨਿੰਬੂ ਪਾਣੀ ਦੀ ਵਰਤੋਂ ਵੀ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਅੱਧਾ ਨਿੰਬੂ ਖਾਣਾ ਵੀ ਚਮੜੀ ਲਈ ਫ਼ਾਇਦੇਮੰਦ ਹੁੰਦਾ ਹੈ।
Benefits of curd
ਦਹੀਂ ਨਾਲ ਚਮੜੀ ਹੋਵੇਗੀ ਸਿਹਤਮੰਦ: ਦਹੀਂ ਨਾਲ ਚਮੜੀ ਹਮੇਸ਼ਾ ਸਿਹਤਮੰਦ ਰਹਿੰਦੀ ਹੈ ਇਸ ਲਈ ਦੁਪਹਿਰ ਦੇ ਖਾਣੇ 'ਚ ਇਕ ਕੌਲੀ ਦਹੀਂ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਦਹੀਂ 'ਚ ਸ਼ਹਿਦ ਮਿਲਾ ਕੇ ਲਾਉਣ ਨਾਲ ਵੀ ਕਈ ਸੁੰਦਰਤਾ ਸਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
Apple
ਸੇਬ ਨਾਲ ਆਏਗਾ ਨਿਖਾਰ: ਸੇਬ ਦੇ ਟੁਕੜਿਆਂ ਨੂੰ ਰਾਤ ਭਰ ਚਿਹਰੇ 'ਤੇ ਰਗੜ ਕੇ ਸਵੇਰੇ ਧੋ ਲਉ। ਇਸ ਨਾਲ ਅੱਖਾਂ ਦੁਆਲੇ ਕਾਲੇ ਘੇਰੇ, ਦਾਗ਼-ਧੱਬੇ ਅਤੇ ਕਿੱਲ-ਛਾਈਆਂ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀ ਵਰਤੋਂ ਚਮੜੀ ਲਈ ਵੀ ਫ਼ਾਇਦੇਮੰਦ ਹੁੰਦੀ ਹੈ