
ਹਰ ਦਿਨ ਨਵੇਂ - ਨਵੇਂ ਹੇਅਰਸਟਾਈਲ ਬਣਾਉਣਾ ਅਤੇ ਅਪਣੇ ਆਪ ਨੂੰ ਹਰ ਕਿਸੇ ਤੋਂ ਵੱਖਰਾ ਦਿਖਾਉਣਾ ਹਰ ਕੁੜੀ ਦਾ ਸਪਨਾ ਹੁੰਦਾ ਹੈ। ਜੇਕਰ ਤੁਸੀਂ ਵੀ ਅਪਣੇ ਵਾਲਾ ...
ਹਰ ਦਿਨ ਨਵੇਂ - ਨਵੇਂ ਹੇਅਰਸਟਾਈਲ ਬਣਾਉਣਾ ਅਤੇ ਅਪਣੇ ਆਪ ਨੂੰ ਹਰ ਕਿਸੇ ਤੋਂ ਵੱਖਰਾ ਦਿਖਾਉਣਾ ਹਰ ਕੁੜੀ ਦਾ ਸਪਨਾ ਹੁੰਦਾ ਹੈ। ਜੇਕਰ ਤੁਸੀਂ ਵੀ ਅਪਣੇ ਵਾਲਾਂ ਦੇ ਨਾਲ ਕੁੱਝ ਨਵਾਂ ਹੇਅਰਸਟਾਈਲ ਟਰਾਈ ਕਰਨਾ ਚਾਹੁੰਦੇ ਹੋ ਤਾਂ ਇਹ ਹੇਅਰਸਟਾਈਲ ਅਪਣਾਓ
french braid
ਫਰੈਂਚ ਗੁੱਤ - ਇਹ ਹੇਅਰਸਟਾਈਲ ਕਾਫੀ ਉਚਿਤ ਹੈ ਕਿਉਂ ਕਿ ਇਹ ਕਾਫ਼ੀ ਆਰਾਮਦਾਇਕ ਹੁੰਦਾ ਹੈ ਅਤੇ ਨਾਲ ਹੀ ਤੁਹਾਨੂੰ ਵਾਰ - ਵਾਰ ਕੰਘੀ ਕਰਨ ਦੀ ਵੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਇਹ ਸਟਾਈਲ ਸਪੋਰ ਵਾਲੀਆਂ ਕੁੜੀਆਂ ਲਈ ਕਾਫ਼ੀ ਸਹੀ ਰਹੇਗਾ।
hairstyle
ਰਫ ਲੁਕ - ਬਿਖਰੇ ਹੋਏ ਵਾਲਾਂ ਦਾ ਅਪਣਾ ਵੱਖ ਸਟਾਈਲ ਹੁੰਦਾ ਹੈ। ਜੇਕਰ ਤੁਸੀਂ ਇਹ ਫ਼ਿਕਰ ਕਰ ਕੇ ਪ੍ਰੇਸ਼ਾਨ ਹੋ ਜਾਂਦੇ ਹੋ ਤਾਂ ਇਕ ਬ੍ਰੇਕ ਲਓ ਅਤੇ ‘ਆਉਟ ਔਫ ਬੇਡ’ ਟਾਈਪ ਦਾ ਸਟਾਈਲ ਬਣਾਓ। ਇਹ ਚਿਕ ਅਤੇ ਸਟਾਈਲਿਸ਼ ਦੋਨੋਂ ਹੀ ਲੱਗਦੇ ਹਨ ਪਰ ਇਸ ਹੇਅਰਸਟਾਈਲ ਨੂੰ ਬਣਾਉਣ ਤੋਂ ਬਾਅਦ ਤੁਹਾਨੂੰ ਇਸ ਨੂੰ ਕੈਰੀ ਵੀ ਕਰਨਾ ਆਉਣਾ ਚਾਹੀਦਾ ਹੈ।
Ponytail
ਪੋਨੀਟੇਲ - ਇਹ ਹੇਅਰਸਟਾਈਲ ਸਾਰੀਆਂ ਕੁੜੀਆਂ 'ਤੇ ਸੂਟ ਕਰਦਾ ਹੈ। ਜੇਕਰ ਤੁਸੀਂ ਜਲਦੀ ਵਿਚ ਹੋ ਤਾਂ ਇਹ ਆਸਾਨ ਅਤੇ ਸਟਾਈਲਿਸ਼ ਲੁਕ ਵਾਲੀ ਪੋਨੀਟੇਲ ਬਣਾ ਲਓ। ਪੋਨੀਟੇਲ ਬੰਨਣ ਦੇ ਕਈ ਤਰੀਕੇ ਹਨ, ਜੋ ਤੁਹਾਡੇ ਵਾਲਾਂ ਦੀ ਟਾਈਪ ਨੂੰ ਵੇਖ ਕੇ ਬਣਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਵਾਲ ਸਿੱਧੇ ਹਨ ਤਾਂ ਬਿਲਕੁਲ ਹਾਈ ਪੋਨੀਟੇਲ ਬੰਨੋ। ਉਥੇ ਹੀ ਜੇਕਰ ਵਾਲ ਕਰਲੀ ਹਨ ਤਾਂ ਸਾਈਡ ਵਿਚ ਪੋਨੀਟੇਲ ਤੁਹਾਨੂੰ ਬਿਲਕੁਲ ਚਿਕ ਵਾਲਾ ਲੁਕ ਦੇਵੇਗਾ।
Ponytail
ਉਹ ਕੁੜੀਆਂ ਜਿਨ੍ਹਾਂ ਦੇ ਵਾਲ ਮੋਟੇ ਅਤੇ ਸਿੱਧੇ ਹਨ, ਉਨ੍ਹਾਂ ਨੂੰ ਅਪਣੇ ਵਾਲ ਖੁੱਲੇ ਛੱਡਣ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਵਾਲਾਂ ਨੂੰ ਖੁੱਲ੍ਹਾ ਛੱਡ ਦਿਓ ਜਾਂ ਕਲਰਫੁਲ ਬੈਂਡ ਜਾਂ ਕਲਿਪ ਲਗਾ ਲਓ। ਕਰਲੀ ਹੇਅਰ ਵਾਲੀਆਂ ਕੁੜੀਆਂ ਵੀ ਮੈਟਲ ਹੇਅਰ ਬੈਂਡ ਅਤੇ ਕਲਿਪ ਲਗਾ ਕੇ ਐਕਸਪਰੀਮੈਂਟ ਕਰ ਸਕਦੀਆਂ ਹਨ।