ਵੱਖ-ਵੱਖ ਸਮਾਗਮਾਂ ਲਈ ਚੁਣੋ ਵੱਖਰੇ ਹੈਂਡਬੈਗ
Published : Feb 18, 2020, 6:16 pm IST
Updated : Feb 18, 2020, 6:16 pm IST
SHARE ARTICLE
File
File

ਜਦੋਂ ਵੀ ਕਿਤੇ ਬਾਹਰ ਪਾਰਟੀ ਅਤੇ ਫੰਕਸ਼ਨ ਵਿਚ ਜਾਣ ਦੀ ਗੱਲ ਆਉਂਦੀ ਹੈ

ਜਦੋਂ ਵੀ ਕਿਤੇ ਬਾਹਰ ਪਾਰਟੀ ਅਤੇ ਫੰਕਸ਼ਨ ਵਿਚ ਜਾਣ ਦੀ ਗੱਲ ਆਉਂਦੀ ਹੈ ਤਾਂ ਸਾਡਾ ਪੂਰਾ ਧਿਆਨ ਸਾਡੇ ਕੱਪੜਿਆਂ ਅਤੇ ਮੇਕਅਪ ਦੇ ਨਾਲ-ਨਾਲ ਫੈਸ਼ਨ ਨਾਲ ਜੁੜੀ ਹਰ ਛੋਟੀ ਚੀਜ਼ ਉੱਤੇ ਰਹਿੰਦਾ ਹੈ ਪਰ ਬੈਗ ਜਾਂ ਪਰਸ ਉਤੇ ਬਿਲਕੁਲ ਵੀ ਧਿਆਨ ਨਹੀਂ ਦਿਤਾ ਜਾਂਦਾ। ਜ਼ਿਆਦਾਤਰ ਔਰਤਾਂ ਦੀ ਇਹੀ ਸੋਚ ਰਹਿੰਦੀ ਹੈ ਕਿ ਬੈਗ ਉਤੇ ਕੌਣ ਧਿਆਨ ਦੇਵੇਗਾ ਅਤੇ ਹਰ ਜਗ੍ਹਾ ਇਕ ਹੀ ਬੈਗ ਚਲ ਸਕਦਾ ਹੈ ਪਰ ਤੁਸੀ ਸ਼ਾਇਦ ਇਹ ਭੁੱਲ ਰਹੇ ਹੋ ਕਿ ਮੈਚਿੰਗ ਬੈਗ ਤੁਹਾਡੇ ਸ਼ਖਸੀਅਤ ਦਾ ਇਕ ਅਹਿਮ ਹਿਸਾ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਟਾਈਲਿਸ਼ ਹੈਂਡ ਬੈਗਾ ਬਾਰੇ ...​

handbagshandbags

ਪਾਰਟੀ ਹੋਵੇ ਜਾਂ ਦਫ਼ਤਰ ਇਕ ਹੀ ਤਰ੍ਹਾਂ ਦਾ ਬੈਗ ਲੈ ਕੇ ਜਾਣਾ ਤੁਹਾਡੀ ਸਖਸ਼ੀਅਤ ਨੂੰ ਡਾਉਨ ਕਰਦਾ ਹੈ ਅਤੇ ਤੁਹਾਨੂੰ ਬੋਰਿੰਗ ਲੁਕ ਵੀ ਦਿੰਦਾ ਹੈ। ਕੱਪੜਿਆਂ ਨਾਲ ਮੈਚ ਕਰਦੇ ਹੋਏ ਸਮਾਰਟ ਸ਼ੇਪ ਬੈਗ ਤੁਹਾਡੀ ਸਖਸ਼ੀਅਤ ਨੂੰ ਜ਼ਿਆਦਾ ਸਟਾਈਲਿਸ਼ ਅਤੇ ਗਲੈਮਰਸ ਬਣਾ ਸਕਦਾ ਹੈ। ਹੈਂਡ ਬੈਗ ਇਕ ਫ਼ੈਸ਼ਨ ਐਸਸਰੀਜ ਹੈ ਜਿਸ ਨੂੰ ਸਾਨੂੰ ਫ਼ੈਸ਼ਨ ਸਟੇਟਮੇਂਟ ਦੇ ਰੂਪ ਵਿਚ ਪ੍ਰਯੋਗ ਕਰਨਾ ਚਾਹੀਦਾ ਹੈ। ਕਿਸੇ ਵੀ ਬੈਗ ਦਾ ਚੋਣ ਕਰਦੇ ਸਮੇਂ ਮੌਕੇ ਅਤੇ ਉਸ ਉਤੇ ਪਹਿਨੇ ਜਾਣ ਵਾਲੇ ਕੱਪੜਿਆਂ ਨੂੰੰ ਦਿਮਾਗ ਵਿਚ ਰਖ ਕੇ ਕਰਨਾ ਚਾਹੀਦਾ ਹੈ।

potlipotli

ਸ਼ੁਰੂਆਤ ਕਰਦੇ ਹਾਂ ਪੋਟਲੀ ਬੈਗ ਤੋਂ, ਪੋਟਲੀ ਬੈਗ ਸਾੜ੍ਹੀ ਜਾਂ ਸੂਟ ਦੇ ਨਾਲ ਕੈਰੀ ਕਰ ਸਕਦੇ ਹੋ, ਜੇਕਰ ਤੁਸੀਂ ਪੋਟਲੀ ਬੈਗ ਨੂੰ ਕਲਾਈ ਉਤੇ ਕੈਰੀ ਕਰੋਗੇ ਤਾਂ ਤੁਹਾਨੂੰ ਪਾਰਟੀ ਵਿਚ ਇਕ ਵਧੀਆ ਦਿੱਖ ਮਿਲੇਗੀ। ਕਲੱਚ ਨੂੰ ਤੁਸੀਂ ਸਾੜ੍ਹੀ, ਘੱਗਰਾ, ਗਾਉਨ ਅਤੇ ਵਨ ਪੀਸ ਦੇ ਨਾਲ ਕੈਰੀ ਕਰ ਸਕਦੇ ਹੋ। ਮਾਰਕੀਟ ਵਿਚ ਤੁਹਾਨੂੰ  ਕਲੱਚ ਗੋਲਡਨ, ਜੂਟ ਅਤੇ ਵੇਲਵੇਟ ਆਦਿ ਦੇ ਫੈਬਰਿਕ ਵਿਚ ਮਿਲ ਜਾਣਗੇ। ਕਾਕਟੇਲ ਪਾਰਟੀ ਵਿਚ ਕੌਣ ਗਲੈਮਰਸ ਨਹੀਂ ਦਿਸਣਾ ਚਾਹੁੰਦਾ ਅਤੇ ਜਦੋਂ ਗੱਲ ਆਉਂਦੀ ਹੈ ਕੱਪੜਿਆਂ ਦੇ ਨਾਲ ਮੈਚਿੰਗ ਪਰਸ ਦੀ ਤਾਂ ਤੁਸੀਂ ਕੋਈ ਵੀ ਨਾਰਮਲ ਬੈਗ, ਇੰਡ ਵੈਸਟਰਨ ਬੈਗ ਲੈ ਸਕਦੇਂ ਹੋ।

basket style basket style

ਜੇਕਰ ਤੁਸੀਂ ਗਾਉਨ ਪਾਇਆ ਹੈ ਜਾਂ ਡਿਜ਼ਾਈਨਰ ਸਾੜ੍ਹੀ ਜਾਂ ਸ਼ਿਫੋਨ ਦੀ ਬਲੈਕ ਐਂਡ ਰੈਡ ਸਾੜ੍ਹੀ ਪਹਿਨੀ ਹੈ ਤਾਂ ਇਹ ਪਰਸ ਦੋਨਾਂ ਹੀ ਕੱਪੜਿਆਂ ਦੇ ਨਾਲ ਖ਼ੂਬ ਫਬੇਗਾ। ਜੇਕਰ ਤੁਸੀਂ ਬਾਹਰ ਕਿਤੇ ਪਿਕਨਿਕ 'ਤੇ ਜਾਣਾ ਹੈ ਤਾਂ ਤੁਸੀਂ ਆਪਣੇ ਨਾਲ ਹੋਬੋ ਲੈ ਜਾ ਸਕਦੇ ਹੋ, ਮਾਰਕੀਟ ਵਿਚ ਇਸ ਬੈਗ ਦਾ ਕਲਾਸੀਕਲ ਕਲੈਕਸ਼ਨ ਕਾਫ਼ੀ ਟ੍ਰੇਂਡ ਵਿਚ ਹੈ। ਬਾਸਕੇਟ ਸਟਾਈਲ ਹੈਂਡ ਬੈਗ ਕਾਫ਼ੀ ਚਲਨ ਵਿਚ ਹਨ। ਬੈਗ ਕਢਾਈ ਵਰਕ ਦੇ ਨਾਲ ਮਾਰਕੀਟ ਵਿਚ ਦੇਖਣ ਨੂੰ ਮਿਲ ਰਹੇ ਹਨ।

clutchclutch

ਇਹ ਕਲਚ ਅਤੇ ਹੈਂਡ ਬੈਗ ਦੋਨੋਂ ਹੀ ਰੂਪ ਵਿਚ ਤੁਹਾਨੂੰ ਮਿਲ ਜਾਣਗੇ, ਜੇਕਰ ਤੁਸੀਂ ਐਥਨਿਕ ਪਹਿਨਣ ਦੀ ਸੋਚ ਰਹੇ ਹੋ ਤਾਂ ਬਾਸਕੇਟ ਸਟਾਇਲ ਹੈਂਡਬੈਗ ਕੈਰੀ ਕਰ ਸਕਦੇ ਹੋ। ਟਾਟ ਬੈਗ ਤੁਸੀਂ ਦਫ਼ਤਰ ਲੈ ਜਾਣ ਲਈ ਇਸਤੇਮਾਲ ਕਰ ਸਕਦੇ ਹੋ , ਇਹ ਬੈਗ ਤੁਹਾਡੀ ਸਖ਼ਸ਼ੀਅਤ ਨੂੰ ਨਿਖਾਰਨ ਵਿਚ ਇਕ ਅਹਿਮ ਰੋਲ ਅਦਾ ਕਰਦੇ ਹਨ। ਸਲਿੰਗ ਬੈਗ ਤੁਸੀਂ  ਪੂਲ ਜਾਂ ਰੇਨ ਪਾਰਟੀ ਵਿਚ ਕੈਰੀ ਕਰ ਸਕਦੇ ਹੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement