ਬਨਾਨਾ ਫੇਸ ਮਾਸਕ ਨਾਲ ਪਾਓ ਚਮਕਦਾਰ ਚਮੜੀ
Published : Feb 19, 2020, 6:42 pm IST
Updated : Feb 19, 2020, 6:42 pm IST
SHARE ARTICLE
File
File

Rozana Spokesman, Face Mask, Bnana Face Pack, Skin, Fashion

ਕੇਲਾ ਤੁਹਾਡੀ ਚਮੜੀ ਦੀ ਦੇਖਭਾਲ ਕਰ ਉਸ ਨੂੰ ਆਕਰਸ਼ਕ, ਨਰਮ ਅਤੇ ਚਮਕਦਾਰ ਬਣਾਉਣ ਵਿਚ ਬਹੁਤ ਮਹਤ‍ਵਪੂਰਣ ਕਿਰਦਾਰ ਨਿਭਾਉਂਦਾ ਹੈ। ਇਸ ਦੇ ਪੇਸ‍ਟ ਨੂੰ ਲਗਾਉਣ ਨਾਲ ਚਮੜੀ ਉਤੇ ਝੁੱਰੜੀਆਂ ਨਹੀਂ ਪੈਂਦੀਆਂ। ਇੱਥੇ ਕੇਲੇ ਨਾਲ ਬਣਾਏ ਜਾਣ ਵਾਲੇ ਕੁੱਝ ਕੁਦਰਤੀ ਫੇਸ ਮਾਸ‍ਕ ਦਸ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਤੁਸੀਂ ਕੁੱਝ ਹੀ ਦਿਨਾਂ ਵਿਚ ਚਮਕਦਾਰ ਚਮੜੀ ਪਾ ਸਕਦੀ ਹੋ।

BananaBanana

ਕੇਲਾ : ਕੇਲੇ ਨੂੰ ਪੀਸ ਲਵੋ ਅਤੇ ਅਪਣੇ ਚਿਹਰੇ ਅਤੇ ਗਰਦਨ ਉਤੇ ਲਗਾਓ। ਇਸ ਨੂੰ 10 - 15 ਮਿੰਟ ਲਈ ਚਿਹਰੇ ਉਤੇ ਲਗਿਆ ਰਹਿਣ ਦਿਓ ਅਤੇ ਬਾਅਦ ਵਿਚ ਠੰਡੇ ਪਾਣੀ ਨਾਲ ਧੋ ਲਵੋ। ਤੁਸੀਂ ਚਾਹੋ ਤਾਂ ਇਸ ਤੋਂ ਬਾਅਦ ਅਪਣੇ ਚਿਹਰੇ 'ਤੇ ਬਰਫ ਵੀ ਲਗਾ ਸਕਦੀ ਹੋ। ਕੇਲਾ ਲਗਾਉਣ ਨਾਲ ਤੁਹਾਡਾ ਚਿਹਰਾ ਗਲੋ ਕਰਨ ਲੱਗੇਗਾ।

Banana And OilBanana And Oil

ਕੇਲਾ ਅਤੇ ਤੇਲ : ਇੱਕ ਪਿਸਿਆ ਹੋਇਆ ਕੇਲਾ ਅਤੇ 1 ਚੱਮਚ ਜੈਤੂਨ ਦਾ ਤੇਲ ਜਾਂ ਬਦਾਮ ਤੇਲ ਨੂੰ ਆਪਸ ਵਿਚ ਮਿਲਾਓ। ਹੁਣ ਇਸ ਪੇਸਟ ਨੂੰ ਅਪਣੀ ਚਮੜੀ ਉਤੇ ਲਗਾਓ। ਇਸ ਨੂੰ 10 - 15 ਮਿੰਟ ਤੱਕ ਲਈ ਲੱਗਾ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਧੋ ਲਵੋ।

Milk And BananaMilk And Banana

ਕੇਲਾ ਅਤੇ ਦੁੱਧ : ਅੱਧਾ ਕੇਲਾ ਲਵੋ ਅਤੇ ਉਸ ਵਿਚ 1 ਚੱਮਚ ਦੁੱਧ ਪਾਓ। ਇਸ ਨੂੰ ਪੀਸ ਲਵੋ ਅਤੇ ਚਿਹਰੇ 'ਤੇ 15 - 20 ਮਿੰਟ ਲਈ ਲਗਾ ਲਵੋ। ਇਸ ਨੂੰ ਲਗਾਉਣ ਤੋਂ ਬਾਅਦ ਤੁਹਾਡਾ ਚਿਹਰਾ ਗ‍ਲੋ ਕਰੇਗਾ ਅਤੇ ਨਰਮ ਹੋ ਜਾਵੇਗਾ।

Banana And HoneyBanana And Honey

ਕੇਲਾ ਅਤੇ ਸ਼ਹਿਦ : ਕੇਲਾ ਅਤੇ ਸ਼ਹਿਦ ਦੋਨੇ ਹੀ ਇਕ ਵਧੀਆ ਮੌਇਸ‍ਚਰਾਈਜ਼ਰ ਹੁੰਦੇ ਹਨ। ਅੱਧਾ ਕੇਲਾ ਪੀਸ ਲਵੋ ਅਤੇ ਉਸ ਵਿਚ 1 ਚੱਮਚ ਸ਼ਹਿਦ ਮਿਲਾਓ। ਹੁਣ ਇਸ ਨੂੰ ਅਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਵੋ। ਇਸ ਤੋਂ ਬਾਅਦ ਸ‍ਟੀਮਿੰਗ ਲਵੋ ਅਤੇ ਫਿਰ ਮੌਇਸ‍ਚਰਾਈਜ਼ਰ ਲਗਾ ਲਵੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement