ਫ਼ੈਸ਼ਨ ਦੇ ਇਸ ਦੌਰ 'ਚ ਹੇਅਰ ਸਟ੍ਰੇਟਨਿੰਗ ਦਾ ਟਰੈਂਡ
Published : Mar 20, 2020, 3:56 pm IST
Updated : Mar 21, 2020, 7:14 am IST
SHARE ARTICLE
File
File

ਫ਼ੈਸ਼ਨ ਦੇ ਇਸ ਦੌਰ ਵਿਚ ਔਰਤਾਂ ਅਪਣੀ ਡਰੈਸ ਦੇ ਨਾਲ ਨਾਲ ਵਾਲਾਂ ਉਤੇ ਵੀ ਐਕਸਪੈਰਿਮੈਂਟ ਕਰ ਰਹੀਆਂ ਹਨ

ਫ਼ੈਸ਼ਨ ਦੇ ਇਸ ਦੌਰ ਵਿਚ ਔਰਤਾਂ ਅਪਣੀ ਡਰੈਸ ਦੇ ਨਾਲ ਨਾਲ ਵਾਲਾਂ ਉਤੇ ਵੀ ਐਕਸਪੈਰਿਮੈਂਟ ਕਰ ਰਹੀਆਂ ਹਨ। ਕਦੇ ਅਪਣੇ ਕੇਸਾਂ ਨੂੰ ਕਰਲੀ ਕਰਵਾਉਂਦੀਆਂ ਹਨ ਤਾਂ ਕਦੇ ਸਟਰੇਟ। ਇਨੀਂ ਦਿਨੀਂ ਸਟਰੇਟ ਕੇਸਾਂ ਦਾ ਫ਼ੈਸ਼ਨ ਹੈ। ਆਓ ਜੀ, ਜਾਣਦੇ ਹਾਂ ਕਿ ਕਿਸ ਤਰ੍ਹਾਂ ਵਾਲਾਂ ਦੀ ਸਟ੍ਰੇਟਨਿੰਗ ਕਰਵਾਓ। ਵਾਲਾਂ ਦੇ ਕਿਸਮ ਨੂੰ ਸਮਝੋ : ਵਾਲਾਂ ਦਾ ਟਰੀਟਮੈਂਟ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਉਨ੍ਹਾਂ ਦਾ ਟੈਕਸਚਰ ਕਿਵੇਂ ਹੈ, ਉਹ ਮੋਟੇ ਹੈ ਜਾਂ ਪਤਲੇ।

hair straighteninghair straightening

ਵਾਲਾਂ ਵਿਚ ਵੇਵ ਕਿਵੇਂ ਹੈ, ਨਾਰਮਲ ਹੈ, ਕਰਲੀ ਹੈ ਜਾਂ ਬਹੁਤ ਕਰਲੀ। ਵਾਲਾਂ ਵਿਚ ਕੁਦਰਤੀ ਨਮੀ ਕਿੰਨੀ ਹੈ। ਜਿਨ੍ਹਾਂ ਵਾਲਾਂ ਵਿਚ ਕੁਦਰਤੀ ਨਮੀ ਘੱਟ ਹੁੰਦੀ ਹੈ ਉਹ ਕਮਜ਼ੋਰ ਹੁੰਦੇ ਹਨ। ਉਨ੍ਹਾਂ ਉਤੇ ਸਟ੍ਰੇਟਨਿੰਗ ਕਰਦੇ ਸਮੇਂ ਹੱਥ ਜਲਦੀ ਜਲਦੀ ਚਲਾਓ ਕਿਉਂਕਿ ਉਨ੍ਹਾਂ ਉਤੇ ਜਲਦੀ ਅਸਰ ਹੁੰਦਾ ਹੈ।

hair straighteningਕਰੀਮ ਦੇ ਚੋਣ ਦਾ ਤਰੀਕਾ : ਕਰੀਮ ਦੀ ਚੋਣ ਵਾਲਾਂ ਦੇ ਟੈਕਸਚਰ ਦੇ ਮੁਤਾਬਕ ਕਰੋ। ਜਿਵੇਂ ਜੇਕਰ ਵਾਲ ਨਾਰਮਲ ਹਨ ਅਤੇ ਜ਼ਿਆਦਾ ਕਰਲੀ ਨਹੀਂ ਹਨ ਤਾਂ ਉਨ੍ਹਾਂ ਉਤੇ ਨਾਰਮਲ ਕਰੀਮ ਲਗਾਓ ਅਤੇ ਜੇਕਰ ਵਾਲ ਬਹੁਤ ਜ਼ਿਆਦਾ ਫਰੀਜ਼ੀ ਅਤੇ ਕਰਲੀ ਹਨ ਤਾਂ ਰਿਜ਼ਿਸਟੈਂਟ ਲਗਾਓ।

ਹੇਅਰ ਸਟ੍ਰੇਟਨਿੰਗ ਦੇ ਫ਼ਾਇਦੇ : ਲੁੱਕ ਵਿਚ ਚੇਂਜ ਆਉਂਦਾ ਹੈ। ਵਾਲਾਂ ਵਿਚ ਸ਼ਾਇਨਿੰਗ ਆਉਂਦੀ ਹੈ। ਵਾਲਾਂ ਦਾ ਟੈਕਸਚਰ ਵਧੀਆ ਹੋ ਜਾਂਦਾ ਹੈ। ਵਾਲਾਂ 1 ਸਾਲ ਤੋਂ ਜ਼ਿਆਦਾ ਸਮੇਂ ਤੱਕ ਸੁਲਝੇ ਅਤੇ ਖੂਬਸੂਰਤ ਬਣੇ ਰਹਿੰਦੇ ਹਨ। ਡਲ ਅਤੇ ਫਰੀਜ਼ੀ ਹੇਅਰ ਬਿਲਕੁਲ ਸਮੂਦ ਹੋ ਜਾਂਦੇ ਹਨ।

hair straighteninghair straightening

ਸਟ੍ਰੇਟਨਿੰਗ ਦਾ ਤਰੀਕਾ : ਸਟ੍ਰੇਟਨਿੰਗ ਕਰਨ ਲਈ ਸੱਭ ਤੋਂ ਪਹਿਲਾਂ ਵਾਲਾਂ ਨੂੰ ਆਪਟੀਕੇਅਰ ਸ਼ੈਂਪੂ ਨਾਲ ਧੋਵੋ। ਇਸ ਤੋਂ ਬਾਅਦ ਉਨ੍ਹਾਂ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਲਵੋ। ਹੁਣ ਵਾਲਾਂ ਨੂੰ 4 ਗਿੱਲੇ 'ਚ ਵੰਡ ਕੇ ਹਰ ਹਿੱਸੇ 'ਤੇ ਸਟ੍ਰੇਟਨਿੰਗ ਕਰੀਮ ਲਗਾਓ। ਇਕ ਹੀ ਵਾਰ ਵਿਚ ਕਰੀਮ ਨਾ ਕੱਢ ਕੇ ਥੋੜੀ-ਥੋੜੀ ਮਾਤਰਾ ਵਿਚ ਲਗਾਓ। ਬਰਸ਼ ਨਾਲ ਕਰੀਮ ਥੋੜੇ-ਥੋੜੇ ਵਾਲਾਂ ਵਿਚ ਲਗਾਓ ਅਤੇ ਫਿਰ ਉਂਗਲੀਆਂ ਨਾਲ ਉਤੇ ਤੋਂ ਹੇਠਾਂ ਦੇ ਪਾਸੇ ਮਿਕਸ ਕਰੋ।

hair straighteninghair straightening

ਵਾਲਾਂ ਦੀਆਂ ਜੜਾਂ ਵਿਚ ਬਰਸ਼ ਨਾਲ ਕਦੇ ਕਰੀਮ ਨਾ ਲਗਾਓ। ਜੜਾਂ ਉਤੇ ਹਮੇਸ਼ਾ ਅੰਗੂਠੇ ਨਾਲ ਹਲਕੇ ਤੋਂ ਲਗਾਓ। ਜੇਕਰ ਜੜਾਂ ਉਤੇ ਚੰਗੀ ਤਰ੍ਹਾਂ ਨਾਲ ਕਰੀਮ ਨਹੀਂ ਲਗਾਈ ਜਾਵੇ ਤਾਂ ਵਾਲਾਂ ਵਿਚ ਵੇਵ ਆਉਣ ਲੱਗਦੇ ਹਨ। ਸਟ੍ਰੇਟਨਿੰਗ ਕਰੀਮ ਹਮੇਸ਼ਾ ਹਲਕੇ ਗਿੱਲੇ ਵਾਲਾਂ ਵਿਚ ਹੀ ਲਗਾਓ।ਗਿੱਲੇ ਵਾਲਾਂ ਵਿਚ ਕਰੀਮ ਚੰਗੀ ਤਰ੍ਹਾਂ ਫੈਲਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement