
ਚਿਹਰੇ ਦੀ ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਅਸੀਂ ਮਹਿੰਗੇ ਪ੍ਰੋਡਕਟਸ ਖ਼ਰੀਦਦੇ ਹਾਂ, ਤਰ੍ਹਾਂ-ਤਰ੍ਹਾਂ ਦੇ ਟਰੀਟਮੈਂਟਸ ਕਰਵਾਉਂਦੇ ਹਾਂ ਤਾਂ ਕਿ ਚਿਹਰਾ ਖੂਬਸੂਰਤ ਬਣਿਆ ਰਹੇ
ਚਿਹਰੇ ਦੀ ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਅਸੀਂ ਮਹਿੰਗੇ ਪ੍ਰੋਡਕਟਸ ਖ਼ਰੀਦਦੇ ਹਾਂ, ਤਰ੍ਹਾਂ-ਤਰ੍ਹਾਂ ਦੇ ਟਰੀਟਮੈਂਟਸ ਕਰਵਾਉਂਦੇ ਹਾਂ ਤਾਂ ਕਿ ਚਿਹਰਾ ਖੂਬਸੂਰਤ ਬਣਿਆ ਰਹੇ। ਚਿਹਰੇ ਨੂੰ ਖ਼ੂਬਸੂਰਤ ਬਣਾਉਣ 'ਚ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ। ਵਿਟਾਮਿਨ ਸੀ ਦਾ ਨਾਮ ਲੈਂਦੇ ਹੀ ਮਨ 'ਚ ਜੋ ਚੀਜ਼ ਸਭ ਤੋਂ ਪਹਿਲਾਂ ਆਉਂਦੀ ਹੈ, ਉਹ ਹੈ ਸੰਤਰਾ। ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਸਕਿਨ ਦੇ ਲਈ ਫਾਇਦੇਮੰਦ ਹੁੰਦਾ ਹੈ।
File Photo
ਸੰਤਰੇ ਦੇ ਛਿਲਕੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਸੰਤਰੇ 'ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਸਿਰਫ਼ ਸਿਹਤ ਲਈ ਹੀ ਫਾਇਦੇਮੰਦ ਨਹੀਂ ਬਲਕਿ ਗਲੋਇੰਗ ਸਕਿਨ ਲਈ ਵੀ ਮਦਦਗਾਰ ਹੈ। ਸੰਤਰੇ ਦੇ ਛਿਲਕੇ ਨਾਲ ਬਣੇ ਫੇਸ ਪੈਕ ਦਾ ਯੂਜ਼ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ, ਪਿਗਮੈਂਟੇਸ਼ਨ ਅਤੇ ਬਲੈਕਹੈੱਡਸ ਘੱਟ ਹੋ ਜਾਂਦੇ ਹਨ। ਜਾਣੋ ਸੰਤਰੇ ਦੇ ਛਿਲਕੇ ਦਾ ਚਿਹਰੇ 'ਤੇ ਕਿਵੇਂ ਕਰੀਏ ਇਸਤੇਮਾਲ।
File Photo
ਜੇਕਰ ਤੁਸੀਂ ਘਰ 'ਚ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣਾ ਚਾਹੁੰਦੇ ਹੋ ਤਾਂ ਸੰਤਰੇ ਦੇ ਛਿਲਕੇ ਨੂੰ ਪਹਿਲਾਂ ਸੁਕਾ ਲਓ। ਸੰਤਰੇ ਦੇ ਛਿਲਕੇ ਜਦੋਂ ਸੁੱਕ ਜਾਣ ਤਾਂ ਉਸਨੂੰ ਗ੍ਰਾਂਈਡਰ 'ਚ ਬਾਰੀਕ ਪੀਸ ਲਓ। ਇਸ ਪਾਊਡਰ ਦਾ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ 'ਚ ਦੋ ਵੱਡੇ ਚਮਚੇ ਹਲਦੀ ਦਾ ਪਾਊਡਰ ਮਿਲਾਓ। ਇਸ ਪੇਸਟ 'ਚ ਗੁਲਾਬ ਜਲ ਵੀ ਮਿਲਾਓ।
File Photo
ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਤੁਹਾਡਾ ਫੇਸ ਪੈਕ ਤਿਆਰ ਹੈ। ਹੁਣ ਇਸਨੂੰ ਚਿਹਰੇ 'ਤੇ ਲਗਾਉਣ ਲਈ ਚਿਹਰੇ ਨੂੰ ਸਾਫ ਪਾਣੀ ਨਾਲ ਵਾਸ਼ ਕਰੋ ਅਤੇ ਉਸਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਅਪਲਾਈ ਕਰੋ। ਇਸ ਪੇਸਟ ਨੂੰ ਚਿਹਰੇ 'ਤੇ 15 ਮਿੰਟ ਤਕ ਲੱਗਾ ਰਹਿਣ ਦਿਓ। 15 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਪੈਕ ਨਾਲ ਤੁਹਾਡੇ ਚਿਹਰੇ 'ਤੇ ਨਿਖ਼ਾਰ ਆਵੇਗਾ।
File Photo
ਸਕਿਨ ਦੀ ਡ੍ਰਾਈਨੈੱਸ ਦੂਰ ਕਰਨ ਲਈ ਸੰਤਰੇ ਅਤੇ ਦੁੱਧ ਦਾ ਪੈਕ- ਜੇਕਰ ਤੁਹਾਡੇ ਚਿਹਰੇ 'ਤੇ ਡ੍ਰਾਈਨੈੱਸ ਜ਼ਿਆਦਾ ਹੈ ਤਾਂ ਤੁਸੀਂ ਸੰਤਰੇ ਦਾ ਇਹ ਪੈਕ ਵੀ ਚਿਹਰੇ 'ਤੇ ਲਗਾ ਸਕਦੇ ਹੋ। ਇਸ ਪੈਕ ਨੂੰ ਬਣਾਉਣ ਲਈ ਇਕ ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ 'ਚ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ।
File Photo
ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਘੱਟ ਤੋਂ ਘੱਟ 15 ਮਿੰਟ ਤਕ ਚਿਹਰੇ 'ਤੇ ਲਗਾਓ। ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਇਸਨੂੰ ਵਾਸ਼ ਕਰ ਲਓ। ਹਫ਼ਤੇ 'ਚ ਦੋ ਵਾਰ ਇਸ ਪੈਕ ਦਾ ਇਸਤੇਮਾਲ ਕਰੋ, ਇਸ ਨਾਲ ਤੁਹਾਡੀ ਸਕਿਨ ਦੀ ਡ੍ਰਾਈਨੈੱਸ ਦੂਰ ਹੋਵੇਗੀ, ਨਾਲ ਹੀ ਤੁਹਾਡੀ ਸਕਿਨ 'ਚ ਨਿਖ਼ਾਰ ਵੀ ਆਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।