
ਸਫੇਦ ਅਤੇ ਭੱਦੇ ਦਿਖਣ ਵਾਲੇ ਵਾਲਾਂ 'ਤੇ ਹੇਅਰ ਕਲਰ ਲਗਾ ਕੇ ਉਨ੍ਹਾਂ ਦੀ ਸਫੇਦੀ ਛਿਪਾਉਣ ਵਿਚ ਕੋਈ ਬੁਰਾਈ ਨਹੀਂ ਹੈ ਪਰ ਜੇਕਰ ਤੁਸੀਂ ਪਹਿਲੀ ਵਾਰ ਵਾਲਾਂ 'ਤੇ ਕਲਰ...
ਕਲਰ ਲਗਾਉਣ ਤੋਂ ਪਹਿਲਾਂ : ਸਫੇਦ ਅਤੇ ਭੱਦੇ ਦਿਖਣ ਵਾਲੇ ਵਾਲਾਂ 'ਤੇ ਹੇਅਰ ਕਲਰ ਲਗਾ ਕੇ ਉਨ੍ਹਾਂ ਦੀ ਸਫੇਦੀ ਛਿਪਾਉਣ ਵਿਚ ਕੋਈ ਬੁਰਾਈ ਨਹੀਂ ਹੈ ਪਰ ਜੇਕਰ ਤੁਸੀਂ ਪਹਿਲੀ ਵਾਰ ਵਾਲਾਂ 'ਤੇ ਕਲਰ ਲਗਾਉਣ ਜਾ ਰਹੀ ਹੋ ਤਾਂ ਸੱਭ ਤੋਂ ਪਹਿਲਾਂ ਹੇਅਰ ਸਪੈਸ਼ਲਿਸਟ ਨਾਲ ਸੰਪਰਕ ਕਰੋ ਅਤੇ ਉਸ ਨੂੰ ਅਪਣੇ ਵਾਲਾਂ ਦਾ ਟੈਕਸਚਰ ਦਿਖਾ ਕੇ ਉਸ ਤੋਂ ਪੁੱਛ ਲਵੋ ਕਿ ਤੁਹਾਡੇ ਵਾਲਾਂ 'ਤੇ ਕਿਹੜਾ ਕਲਰ ਸੂਟ ਕਰੇਗਾ। ਹੇਅਰ ਕਲਰ ਲਗਾਉਣ ਨਾਲ ਵਾਲ ਥੋੜ੍ਹੇ ਡਰਾਈ ਹੋ ਜਾਂਦੇ ਹਨ ਅਤੇ ਹੇਅਰ ਕਲਰ ਲਗਾਉਣ ਤੋਂ ਬਾਅਦ ਐਂਟੀਡੈਂਡਰਫ ਟਰੀਟਮੈਂਟ ਲੈਣ ਨਾਲ ਕਲਰ ਜਲਦੀ ਫੇਡ ਹੋ ਜਾਂਦਾ ਹੈ।
Colour
ਇਸ ਲਈ ਹੇਅਰ ਕਲਰ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰ ਲਵੋ, ਤਾਕਿ ਇਹ ਪਤਾ ਚੱਲ ਜਾਵੇ ਕਿ ਇਸ ਤੋਂ ਤੁਹਾਨੂੰ ਕੋਈ ਐਲਰਜੀ ਤਾਂ ਨਹੀਂ। ਚਮੜੀ 'ਤੇ ਨਾ ਪੈਣ ਦਿਓ ਦਾਗ : ਹਾਲਾਂਕਿ ਸਾਰੇ ਤਰ੍ਹਾਂ ਦੇ ਹੇਅਰ ਕਲਰਸ ਵਿਚ ਅਮੋਨਿਆ ਮਿਲਿਆ ਹੁੰਦਾ ਹੈ, ਜੋ ਚਮੜੀ 'ਤੇ ਲੱਗਣ ਨਾਲ ਉਸ ਨੂੰ ਸਾੜ ਦਿੰਦਾ ਹੈ, ਇਸ ਲਈ ਹੇਅਰ ਕਲਰਸ ਦੀ ਵਰਤੋਂ ਕਰਦੇ ਸਮੇਂ ਉਸ ਨੂੰ ਚਮੜੀ 'ਤੇ ਨਾ ਲੱਗਣ ਦਿੱਤਾ ਜਾਵੇ। ਬਿਊਟੀਸ਼ਿਅਨ ਦੱਸਦੀ ਹੈ ਕਿ ਵਾਲਾਂ 'ਤੇ ਰੰਗ ਲਗਾਉਂਦੇ ਸਮੇਂ ਵੈਟ ਟਿਸ਼ੂਜ਼ ਰੱਖਣੇ ਚਾਹੀਦੇ ਹਨ ਤਾਂਕਿ ਥੋੜ੍ਹਾ ਜਿਹਾ ਵੀ ਰੰਗ ਚਮੜੀ 'ਤੇ ਲੱਗਦੇ ਹੀ ਉਸ ਨੂੰ ਸਾਫ਼ ਕੀਤਾ ਜਾ ਸਕੇ।
colour trend
ਖਾਸ ਕਰ ਕੇ ਅੱਖਾਂ ਅਤੇ ਗਲੇ ਦੇ ਆਲੇ ਦੁਆਲੇ ਲੱਗੇ ਰੰਗ ਨੂੰ ਤੁਰਤ ਹੀ ਸਾਫ਼ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਏਰੀਆ ਕਾਫ਼ੀ ਸੈਂਸਿਟਿਵ ਹੁੰਦਾ ਹੈ। ਉਂਝ ਕਲਰ ਲਗਾਉਣ ਤੋਂ ਪਹਿਲਾਂ ਚਿਹਰੇ ਅਤੇ ਧੌਣ 'ਤੇ ਵੈਸਲੀਨ ਲਗਾ ਲਈ ਜਾਵੇ ਤਾਂ ਕਲਰ ਲੱਗਣ 'ਤੇ ਨੁਕਸਾਨ ਨਹੀਂ ਹੁੰਦਾ ਹੈ। ਉਥੇ ਹੀ ਕਲਰਿੰਗ ਕਰਨ ਦੇ ਦੌਰਾਨ ਹੱਥਾਂ ਵਿਚ ਦਸਤਾਨੇ ਪਾ ਲੈਣੇ ਚਾਹੀਦੇ ਹਨ ਜਿਸ ਨਾਲ ਹੱਥਾਂ ਅਤੇ ਨਹੁੰਆਂ 'ਤੇ ਰੰਗ ਨਾ ਚੜ੍ਹੇ।
new colour trend
ਕਲਰਿੰਗ ਤੋਂ ਬਾਅਦ : ਜਿਨ੍ਹਾਂ ਜ਼ਰੂਰੀ ਕਲਰਿੰਗ ਤੋਂ ਪਹਿਲਾਂ ਵਾਲਾਂ ਦਾ ਸ਼ਿਆਨ ਰੱਖਣਾ ਹੈ ਉਹਨਾਂ ਹੀ ਜ਼ਰੂਰੀ ਕਲਰਿੰਗ ਤੋਂ ਬਾਅਦ ਵੀ ਹੈ। ਨਹੀਂ ਤਾਂ ਰੰਗ ਛੇਤੀ ਉਤਰ ਜਾਂਦਾ ਹੈ। ਇਸ ਲਈ ਬਿਊਟੀ ਮਾਹਰ ਦੱਸਦੀ ਹੈ ਕਿ ਕਲਰਿੰਗ ਕਰਨ ਤੋਂ ਬਾਅਦ ਸੱਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਆਫਟਰ ਕਲਰ ਸ਼ੈਂਪੂ ਦਾ ਇਸਤੇਮਾਲ ਕਰਨਾ। ਅਜਿਹੇ ਸ਼ੈਂਪੂ ਸੋਡੀਅਮ ਸਲਫੇਟ ਫਰੀ ਹੁੰਦੇ ਹਨ ਅਤੇ ਵਾਲਾਂ ਲਈ ਸਾਫ਼ਟ ਹੁੰਦੇ ਹਨ। ਹਾਰਡ ਸ਼ੈਂਪੂ ਲਗਾਉਣ ਨਾਲ ਵਾਲਾਂ ਤੋਂ ਰੰਗ ਛੇਤੀ ਉੱਤਰ ਜਾਂਦਾ ਹੈ। ਸ਼ੈਂਪੂ ਹੀ ਨਹੀਂ ਹੇਅਰ ਕਲਰ ਲਗਾਉਣ ਤੋਂ ਬਾਅਦ ਬਾਂਡਿੰਗ, ਰੀਬਾਂਡਿੰਗ ਅਤੇ ਵਾਲਾਂ ਨੂੰ ਹਾਈਲਾਈਟ ਕਰਨਾ ਵੀ ਨੁਕਸਾਨਦਾਇਕ ਹੈ। ਜੇਕਰ ਇਹ ਸੱਭ ਕਰਵਾਉਣਾ ਹੀ ਹੈ ਤਾਂ ਕਲਰਿੰਗ ਦੇ 15 ਦਿਨ ਪਹਿਲਾਂ ਕਰਵਾਇਆ ਜਾ ਸਕਦਾ ਹੈ।