
ਸੋਹਣੇ ਚਿਹਰੇ ਤੇ ਤਿਤਲੀ ਵਾਂਗ ਛਾਈਆਂ ਪੈਣ ਨਾਲ ਸਾਰਾ ਚਿਹਰਾ ਕਰੂਪ ਲੱਗਣ ਲਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਔਰਤ ਜਦ ਗਰਭਵਤੀ ਹੁੰਦੀ ਹੈ, ਉਸ ਸਮੇਂ ਕੈਲਸ਼ੀਅਮ ਦੀ ਘਾਟ...
ਸੋਹਣੇ ਚਿਹਰੇ ਤੇ ਤਿਤਲੀ ਵਾਂਗ ਛਾਈਆਂ ਪੈਣ ਨਾਲ ਸਾਰਾ ਚਿਹਰਾ ਕਰੂਪ ਲੱਗਣ ਲਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਔਰਤ ਜਦ ਗਰਭਵਤੀ ਹੁੰਦੀ ਹੈ, ਉਸ ਸਮੇਂ ਕੈਲਸ਼ੀਅਮ ਦੀ ਘਾਟ ਹੋਣ ਕਾਰਨ ਔਰਤਾਂ ਨੂੰ ਛਾਈਆਂ ਦੀ ਸ਼ਿਕਾਇਤ ਹੋ ਜਾਂਦੀ ਹੈ। ਛਾਈਆਂ ਔਰਤਾਂ ਅਤੇ ਮਰਦਾਂ ਦੋਹਾਂ ਨੂੰ ਹੋ ਜਾਂਦੀਆਂ ਹਨ। ਇਸ ਰੋਗ ਦੇ ਹੋਰ ਵੀ ਕਾਰਨ ਹਨ ਜਿਵੇਂ ਜਣਨ ਅੰਗਾਂ 'ਚ ਖ਼ਰਾਬੀ, ਲਕੋਰੀਆ, ਬੱਚੇਦਾਨੀ ਦਾ ਅਪਣੀ ਥਾਂ ਤੋਂ ਹਿਲ ਜਾਣਾ ਆਦਿ। ਆਦਮੀਆਂ ਵਿਚ ਸੁਪਨਦੋਸ਼, ਪੁਰਾਣਾ ਦੀਰਘ ਰੋਗ, ਪਿਸ਼ਾਬ ਸਬੰਧੀ ਰੋਗ ਜਾਂ ਕਿਸੇ ਤਰ੍ਹਾਂ ਦਾ ਲਹੂ ਆਦਿ ਨਸ਼ਟ ਹੋਣਾ ਆਦਿ ਕਾਰਨਾਂ ਕਰ ਕੇ ਇਹ ਰੋਗ ਹੁੰਦਾ ਹੈ।
wrinkles
ਠੀਕ ਖ਼ੁਰਾਕ ਨਾ ਖਾਣਾ, ਪੇਟ 'ਚ ਗੈਸ, ਕਬਜ਼, ਵੀਰਜ ਆਦਿ ਦਾ ਨਸ਼ਟ ਹੋਣਾ ਤੇ ਔਰਤਾਂ ਦਾ ਗਰਭਪਾਤ ਹੋਣਾ, ਮਾਂਹਵਾਰੀ ਦਾ ਜ਼ਿਆਦਾ ਹੋਣਾ, ਫ਼ਿਕਰ ਜਾਂ ਕਮਜ਼ੋਰੀ, ਖ਼ੂਨ ਦਾ ਘਾਟ ਆਦਿ ਹੋਰ ਵੀ ਅਨੇਕਾਂ ਲੱਛਣ ਹਨ। ਗਰਭਪਾਤ ਸਮੇਂ ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਜਾਂ ਫਿਰ ਬਿਨਾਂ ਡਾਕਟਰ ਦੀ ਸਲਾਹ ਤੋਂ ਕੈਲਸ਼ੀਅਮ ਤੇ ਆਇਰਨ ਲੈਣਾ ਵੀ ਨੁਕਸਾਨਦਾਇਕ ਹੋ ਸਕਦਾ ਹੈ। ਛਾਈਆਂ ਦਾ ਪੱਕਾ ਅਤੇ ਤਸੱਲੀਬਖ਼ਸ਼ ਇਲਾਜ ਹੋਮਿਓਪੈਥੀ ਵਿਚ ਹੈ। ਮੈਂ ਅਪਣੇ 35 ਸਾਲ ਦੇ ਤਜਰਬੇ ਅਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਬਹੁਤ ਸਾਰੀਆਂ ਔਰਤਾਂ ਦੀਆਂ ਛਾਈਆਂ ਦਾ ਇਲਾਜ ਕਰ ਚੁੱਕਾ ਹਾਂ। ਇਸ ਬੀਮਾਰੀ ਦਾ ਇਲਾਜ ਸਿਰਫ਼ ਹੋਮਿਓਪੈਥੀ ਵਿਚ ਹੀ ਹੈ।
ਡਾ. ਜਗਦੀਸ਼ ਜੱਗੀ, ਸੰਪਰਕ : 98147-11461