ਬਾਡੀ ਪਿਅਰਸਿੰਗ ਫ਼ੈਸ਼ਨ ਦੇ ਨਾਲ ਖਤਰਿਆਂ ਨੂੰ ਵੀ ਦਿੰਦੈ ਸੱਦਾ 
Published : Jan 23, 2019, 12:20 pm IST
Updated : Jan 23, 2019, 12:20 pm IST
SHARE ARTICLE
Body piercing
Body piercing

ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੇਕਣਾ ਯਾਨੀ ਬਾਡੀ ਪਿਅਰਸਿੰਗ ਕਰਵਾਨਾ ਅਜਕੱਲ ਦਾ ਫ਼ੈਸ਼ਨ ਹੋ ਗਿਆ ਹੈ ਪਰ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੇੜਣਾ ਇਕ ਬਹੁਤ ਵੱਡਾ ਫ਼ੈਸਲਾ...

ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੇਕਣਾ ਯਾਨੀ ਬਾਡੀ ਪਿਅਰਸਿੰਗ ਕਰਵਾਨਾ ਅਜਕੱਲ ਦਾ ਫ਼ੈਸ਼ਨ ਹੋ ਗਿਆ ਹੈ ਪਰ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੇੜਣਾ ਇਕ ਬਹੁਤ ਵੱਡਾ ਫ਼ੈਸਲਾ ਹੈ ਅਤੇ ਇਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਹੈ। ਬਾਡੀ ਪਿਅਰਸਿੰਗ ਦਾ ਫ਼ੈਸਲਾ ਲੈਣ ਨਾਲ ਪਹਿਲਾਂ ਤੁਹਾਡੇ ਲਈ ਇਹਨਾਂ ਖਤਰ‌ਿਆਂ ਬਾਰੇ ਜਾਨਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ।

Body piercing Body piercing

ਸੰਕਰਮਣ : ਸਰੀਰ ਨੂੰ ਛੇਕਣ 'ਤੇ ਹੋਣ ਵਾਲਾ ਸੱਭ ਤੋਂ ਆਮ ਖ਼ਤਰਾ ਹੈ ਸੰਕਰਮਣ। ਜੇਕਰ ਤੁਰਤ ਇਲਾਜ ਨਹੀਂ ਕੀਤਾ ਗਿਆ ਤਾਂ ਇਸ ਨਾਲ ਦਾਗ ਪੈ ਸਕਦਾ ਹੈ ਅਤੇ ਖੂਨ ਵਿਚ ਵੀ ਸੰਕਰਮਣ ਹੋ ਸਕਦਾ ਹੈ। ਧਿਆਨ ਨਾ ਦਿਤੇ ਜਾਣ 'ਤੇ ਇਹ ਤੁਹਾਡੇ ਉਤੇ ਇਕ ਦਾਗ ਛੱਡ ਕੇ ਤੁਹਾਨੂੰ ਬਦਸੂਰਤ ਬਣਾ ਸਕਦਾ ਹੈ। 

Body piercing Body piercing

ਐਲਰਜਿਕ ਰਿਐਕਸ਼ਨ : ਹਾਲਾਂਕਿ ਪਿਅਰਸਿੰਗ ਦੇ ਔਜ਼ਾਰ ਆਮ ਤੌਰ 'ਤੇ ਚਮੜੀ ਦੇ ਸੰਪਰਕ ਵਿਚ ਆਉਣ 'ਤੇ ਡਰਮੇਟਾਈਟਿਸ (ਚਮੜੀ ਦੀ ਸੋਜ)  ਨੂੰ ਵਧਾਉਂਦੀਆਂ ਹਨ, ਕੁੱਝ ਲੋਕਾਂ ਨੂੰ ਗਹਿਣੀਆਂ ਨਾਲ ਐਲਰਜਿਕ ਰਿਐਕਸ਼ਨ ਹੋ ਸਕਦੇ ਹਨ। ਇਸ ਰਿਐਕਸ਼ਨਸ ਵਿਚ ਸਾਹ ਲੈਣ ਵਿਚ ਸਮੱਸਿਆ ਹੋ ਸਕਦੀ ਹੈ, ਚੀਰ-ਫਾੜ ਕੀਤੇ ਗਈ ਥਾਂ 'ਤੇ ਰੇਸ਼ਾ ਅਤੇ ਸੋਜ ਆ ਸਕਦੀ ਹੈ। ਕਦੇ ਕਦੇ ਗੰਭੀਰ ਹੋਣ 'ਤੇ ਹਸਪਤਾਲ ਵਿਚ ਵੀ ਭਰਤੀ ਹੋਣਾ ਪੈ ਸਕਦਾ ਹੈ।

Body piercing Body piercing

ਨਸਾਂ ਨੂੰ ਨੁਕਸਾਨ ਹੋਣਾ : ਗਲਤ ਤਰੀਕੇ ਨਾਲ ਛੇਕਣ 'ਤੇ ਕੋਈ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਦੇ ਨਾਲ ਕਿ ਛੇਦ ਕੀਤੇ ਜਾਣ ਵਾਲਾ ਅਤੇ ਇਸ ਦੇ ਆਸਪਾਸ ਦੀ ਥਾਂ ਹਮੇਸ਼ਾ ਲਈ ਮ੍ਰਿਤਕ ਹੋ ਸਕਦੀ ਹੈ। ਨਸਾਂ ਵਿਚ ਸੱਭ ਤੋਂ ਜ਼ਿਆਦਾ ਨੁਕਸਾਨ ਜੀਭ ਛੇਕਣ ਦੇ ਦੌਰਾਨ ਹੁੰਦੀ ਹੈ ਖਾਸਕਰ ਜਦੋਂ ਇਸ ਨੂੰ ਕਿਸੇ ਗੈਰ ਤਜ਼ਰਬੇਕਾਰ ਵਿਅਕਤੀ ਤੋਂ ਕਰਾਇਆ ਗਿਆ ਹੋਵੇ।

Body piercing Body piercing

ਬਹੁਤ ਜ਼ਿਆਦਾ ਖੂਨ ਦਾ ਨਿਕਲਣਾ: ਕਦੇ ਕਦੇ ਜਦੋਂ ਚੀਰ-ਫਾੜ ਕਿਸੇ ਗੈਰ ਤਜ਼ਰਬੇਕਾਰ ਵਿਅਕਤੀ ਤੋਂ ਕਰਾਇਆ ਜਾਂਦਾ ਹੈ ਜਾਂ ਛੇਕਣ ਵਾਲੀ ਥਾਂ ਗਲਤ ਹੋਵੇ ਤਾਂ ਸੂਈ ਕਿਸੇ ਖੂਨ ਨਸ ਨੂੰ ਛੇਕ ਕੇ ਉਸ ਨੂੰ ਨੁਕਸੲਨੀ ਕਰ ਸਕਦੀ ਹੈ ਅਤੇ ਬਹੁਤ ਜ਼ਿਆਦਾ ਖੂਨ ਨਿਕਲ ਸਕਦਾ ਹੈ ਅਤੇ ਸਰੀਰ ਵਿਚ ਖੂਨ ਦੀ ਕਮੀ ਵੀ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement