ਅੱਖਾਂ ਦੇ ਹੇਠਾਂ ਦੇ ਕਾਲਾਪਨ ਨੂੰ ਇਸ ਤਰ੍ਹਾਂ ਕਰੋ ਦੂਰ
Published : Jun 23, 2019, 11:29 am IST
Updated : Jun 23, 2019, 11:29 am IST
SHARE ARTICLE
Dark Circle
Dark Circle

ਸੁੰਦਰ ਅਤੇ ਤੰਦਰੁਸਤ ਅੱਖਾਂ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ ਪਰ ਇਸ ਵਿਚ ਜੇਕਰ ਕਾਲੇ ਘੇਰੇ ਬਣ ਜਾਣ, ਤਾਂ ਇਸ ਦੀ ਸੁੰਦਰਤਾ ਖਤਮ ਹੋ ਜਾਂਦੀ ਹੈ। ਸ਼ੁਰੂਆਤ ਵਿਚ..

ਸੁੰਦਰ ਅਤੇ ਤੰਦਰੁਸਤ ਅੱਖਾਂ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ ਪਰ ਇਸ ਵਿਚ ਜੇਕਰ ਕਾਲੇ ਘੇਰੇ ਬਣ ਜਾਣ, ਤਾਂ ਇਸ ਦੀ ਸੁੰਦਰਤਾ ਖਤਮ ਹੋ ਜਾਂਦੀ ਹੈ। ਸ਼ੁਰੂਆਤ ਵਿਚ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਜਦੋਂ ਇਹ ਕਾਲੇ ਘੇਰੇ ਡੂੰਘੇ ਹੋ ਜਾਂਦੇ ਹਨ, ਤਾਂ ਸਾਫ਼ ਨਜ਼ਰ ਆਉਣ ਲਗਦੇ ਹਨ। ਅਸਲ ਵਿਚ ਇਹ ਕਾਲੇ ਘੇਰੇ ਅੱਖਾਂ ਦੇ ਹੇਠਾਂ ਦੀ ਚਮੜੀ ਦੇ ਪਤਲੇ ਪੈ ਜਾਣ ਦੀ ਵਜ੍ਹਾ ਨਾਲ ਹੁੰਦੇ ਹਨ।

Dark CirclesDark Circles

ਘਰੇਲੂ ਨੁਸਖੇ : ਅਜਕੱਲ ਬਾਜ਼ਾਰ ਵਿਚ ਡਾਰਕ ਸਰਕਲਸ ਦੂਰ ਕਰਨ ਦੀ ਕਈ ਕਰੀਮਾਂ ਮਿਲਦੀਆਂ ਹਨ। ਇਸ ਦਾ ਅਸਰ ਜ਼ਿਆਦਾ ਨਹੀਂ ਹੁੰਦਾ,  ਨਾਲ ਹੀ ਇਸ ਵਿਚ ਕੈਮਿਕਲ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਅੱਖਾਂ ਦੇ ਆਸ-ਪਾਸ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ।  ਅਜਿਹੇ ਵਿਚ ਇਹ ਘਰੇਲੂ ਉਪਾਅ ਕਾਰਗਰ ਸਾਬਤ ਹੋ ਸਕਦੇ ਹਨ।

Tea Bags on eyesTea Bags on eyes

ਟੀ ਬੈਗਸ ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਲਾਭਦਾਇਕ ਹੁੰਦੇ ਹਨ। ਇਨ੍ਹਾਂ ਨੂੰ ਕੁੱਝ ਦੇਰ ਤੱਕ ਪਾਣੀ ਵਿਚ ਭਿਓਂ ਕੇ ਰੱਖੋ,  ਫਿਰ ਫਰਿੱਜ ਵਿਚ ਰੱਖ ਕੇ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਅੱਖਾਂ ਉਤੇ 10 ਮਿੰਟ ਲਈ ਰੱਖੋ। ਰੋਜ਼ ਅਜਿਹਾ ਕਰਨ ਨਾਲ ਹੌਲੀ-ਹੌਲੀ ਕਾਲੇ ਘੇਰੇ ਘੱਟ ਹੋਣ ਲੱਗਣਗੇ।

Cucumbers on eyesCucumbers on eyes

ਖੀਰੇ ਦੇ ਸਲਾਇਸ ਅੱਖਾਂ 'ਤੇ ਰੋਜ਼ ਰੱਖਣ ਨਾਲ ਕਾਲੇ ਘੇਰੇ ਹਲਕੇ ਹੋ ਜਾਣਗੇ। ਆਲੂ 'ਚ ਕੁਦਰਤੀ ਬਲੀਚ ਹੁੰਦਾ ਹੈ, ਜੋ ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਦੀ ਸੋਜ ਵੀ ਘੱਟ ਹੁੰਦੀ ਹੈ।

Rose water on eyesRose water on eyes

ਆਲੂ ਦੇ ਰਸ ਨੂੰ ਰੂੰ ਵਿਚ ਲਗਾ ਲਵੋ ਅਤੇ ਅੱਖਾਂ ਉਤੇ ਰੱਖੋ। ਅਜਿਹਾ ਦਿਨ ਵਿਚ 2 ਵਾਰ ਕਰਨ 'ਤੇ ਕੁੱਝ ਹਫ਼ਤੇ ਵਿਚ ਹੀ ਤੁਹਾਨੂੰ ਇਸ ਦਾ ਅਸਰ ਵਿਖੇਗਾ। ਗੁਲਾਬਜਲ ਵੀ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਰੂੰ ਵਿਚ ਥੋੜ੍ਹਾ ਗੁਲਾਬਜਲ ਲੈ ਕੇ ਅੱਖਾਂ ਉੱਤੇ 10 - 15 ਮਿੰਟ ਰੱਖੋ .

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement