
ਰਾਤ ਨੂੰ ਸੌਣ ਤੋਂ ਪਹਿਲਾਂ ਠੰਢੇ ਅਤੇ ਸਾਫ਼ ਪਾਣੀ ਨਾਲ ਅਪਣੀ ਚਮੜੀ ਨੂੰ ਸਾਫ਼ ਕਰ ਕੇ ਹੀ ਬਿਸਤਰ ’ਤੇ ਸੌਣ ਲਈ ਜਾਉ।
ਮੁਹਾਲੀ : ਸੌਣ ਤੋਂ ਪਹਿਲਾਂ ਕਈ ਲੋਕ ਥਕਾਵਟ ਕਾਰਨ ਅਪਣੀ ਚਮੜੀ ਲਈ ਕੁੱਝ ਨਹੀਂ ਕਰਦੇ ਪਰ ਜੇ ਇਸ ਆਦਤ ਨੂੰ ਥੋੜ੍ਹਾ ਜਿਹਾ ਬਦਲ ਲੈਣ ਤਾਂ ਇਸ ਨਾਲ ਬਹੁਤ ਫ਼ਾਇਦਾ ਹੋ ਸਕਦਾ ਹੈ। ਦਿਨ ਵੇਲੇ ਭੱਜ-ਦੌੜ ਕਾਰਨ ਚਮੜੀ ਵੱਲ ਜ਼ਿਆਦਾ ਧਿਆਨ ਨਹੀਂ ਦਿਤਾ ਜਾ ਸਕਦਾ ਪਰ ਜੇ ਰਾਤ ਨੂੰ ਸੌਂਦੇ ਸਮੇਂ ਹੀ ਇਸ ਵਲ ਧਿਆਨ ਦਿਤਾ ਜਾਵੇ ਤਾਂ ਕਾਫ਼ੀ ਕੁੱਝ ਹੋ ਸਕਦਾ ਹੈ। ਹੁਣ ਮੁਲਾਇਮ ਚਮੜੀ ਲਈ ਇੰਨਾ ਤਾਂ ਕੀਤਾ ਹੀ ਜਾ ਸਕਦਾ ਹੈ। ਕੁੱਝ ਔਰਤਾਂ ਦਿਨ ਵੇਲੇ ਤਾਂ ਅਪਣੀ ਚਮੜੀ ਦੀ ਦੇਖਭਾਲ ਸਹੀ ਤਰੀਕੇ ਨਾਲ ਕਰਦੀਆਂ ਹਨ ਪਰ ਰਾਤ ਵੇਲੇ ਸਰੀਰਕ ਥਕਾਵਟ ਕਾਰਨ ਉਸ ਨੂੰ ਅਣਦੇਖਿਆਂ ਕਰ ਕੇ ਸੌਂ ਜਾਂਦੀਆਂ ਹਨ। ਚਮੜੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਇਹ ਨੁਸਖ਼ੇ ਅਪਣਾਉਣ:
Face pack
ਚਮੜੀ ਦੀ ਉਚਿਤ ਦੇਖਭਾਲ ਲਈ ਜਾਂ ਇਹ ਕਹੋ ਕਿ ਉਸ ਦੇ ਸਹੀ ਆਰਾਮ ਲਈ ਸਾਨੂੰ ਕੁੱਝ ਚੀਜ਼ਾਂ ਨੂੰ ਕਰਨ ਦੀ ਕਾਫ਼ੀ ਲੋੜ ਹੁੰਦੀ ਹੈ, ਜਿਸ ਨਾਲ ਸਾਡੀ ਚਮੜੀ ਸੁੰਦਰ, ਮੁਲਾਇਮ ਅਤੇ ਚਮਕਦਾਰ ਬਣ ਸਕਦੀ ਹੈ। ਚਮੜੀ ਦੀ ਦੇਖਭਾਲ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕੁੱਝ ਗੱਲਾਂ ਨੂੰ ਅਪਣਾਉਣਾ ਜ਼ਰੂਰੀ ਹੁੰਦਾ ਹੈ ਤੇ ਉਸ ’ਚ ਸੱਭ ਤੋਂ ਪਹਿਲਾਂ ਆਉਂਦਾ ਹੈ, ਸਾਫ਼ ਪਾਣੀ ਨਾਲ ਚਿਹਰੇ ਨੂੰ ਧੋਣਾ। ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ। ਚਮੜੀ ਦੀਆਂ ਅਸ਼ੁਧੀਆਂ ਨੂੰ ਦੂਰ ਕਰਨ ਲਈ ਪਾਣੀ ਕਾਫ਼ੀ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਹਮੇਸ਼ਾ ਰਾਤ ਨੂੰ ਸੌਣ ਤੋਂ ਪਹਿਲਾਂ ਠੰਢੇ ਅਤੇ ਸਾਫ਼ ਪਾਣੀ ਨਾਲ ਅਪਣੀ ਚਮੜੀ ਨੂੰ ਸਾਫ਼ ਕਰ ਕੇ ਹੀ ਬਿਸਤਰ ’ਤੇ ਸੌਣ ਲਈ ਜਾਉ।
Cucumber face pack
ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਉਪਰ ਕ੍ਰੀਮ ਅਤੇ ਬੂੰਦਾਂ ਪਾਉਣੀਆਂ ਨਾ ਭੁੱਲੋ। ਅੱਖਾਂ ਦੀ ਸਤ੍ਹਾ ਦਾ ਹਿੱਸਾ ਸੱਭ ਤੋਂ ਕੋਮਲ ਹੁੰਦਾ ਹੈ, ਇਸ ਲਈ ਇਸ ਦੀ ਦੇਖਭਾਲ ਕਰਨ ਦੀ ਲੋੜ ਜ਼ਿਆਦਾ ਹੁੰਦੀ ਹੈ। ਅੱਖਾਂ ਦੇ ਨੇੜਲੀ ਚਮੜੀ ’ਤੇ ਹੋ ਰਹੇ ਕਾਲੇ ਦਾਗ਼ਾਂ ਨੂੰ ਦੂਰ ਕਰਨ ਨਾਲ ਹੀ ਝੁਰੜੀਆਂ ਨੂੰ ਦੂਰ ਕਰਨ ਲਈ ਅੱਖਾਂ ਦੀ ਕਰੀਮ ਦੀ ਵਰਤੋਂ ਕਰਨੀ ਕਾਫ਼ੀ ਜ਼ਰੂਰੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਹੇਠਾਂ ਕਰੀਮ ਲਾਉਣਾ ਨਾ ਭੁੱਲੋ ਅਤੇ ਨਾਲ ਹੀ ਤੁਸੀਂ ਅੱਖਾਂ ’ਚ ਬੂੰਦਾਂ ਪਾਉਣਾ ਵੀ ਨਾ ਭੁੱਲੋ। ਇਸ ਨਾਲ ਤੁਹਾਡੇ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਵੇਗੀ।
Face pack
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ’ਤੇ ਲਾਉਣ ਵਾਲਾ ਹਰਬਲ ਫੇਸ ਮਾਸਕ ਚਮੜੀ ਨੂੰ ਸਿਹਤਮੰਦ ਅਤੇ ਪੋਸ਼ਕ ਰੱਖਣ ਦਾ ਸੱਭ ਤੋਂ ਸ਼ਾਨਦਾਰ ਤਰੀਕਾ ਹੈ। ਇਸ ਦੀ ਵਰਤੋਂ ਕਰਨ ਨਾਲ ਚਮੜੀ ’ਚ ਗੁਆਚੇ ਹੋਏ ਪੋਸ਼ਕ ਤੱਤਾਂ ਤੋਂ ਇਲਾਵਾ ਨਮੀ ਦੀ ਘਾਟ ਵੀ ਦੂਰ ਹੋ ਜਾਂਦੀ ਹੈ, ਜੋ ਤੁਹਾਡੀ ਚਮੜੀ ਲਈ ਹਰ ਤਰ੍ਹਾਂ ਲਾਹੇਵੰਦ ਹੈ। ਗਰਮੀਆਂ ਦੇ ਦਿਨਾਂ ’ਚ ਤੁਸੀਂ ਮੁਲਤਾਨੀ, ਖੀਰੇ ਜਾਂ ਚੰਦਨ ਦਾ ਪਾਊਡਰ ਲਾ ਸਕਦੇ ਹੋ।
Pudina (Mint) Face pack
ਚਮੜੀ ਦੇ ਨਾਲ-ਨਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਦੀ ਵੀ ਮਸਾਜ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਵੇਗੀ ਤੇ ਤੁਸੀਂ ਗੂੜ੍ਹੀ ਨੀਂਦ ਸੌਂ ਸਕੋਗੇ। ਗੂੜ੍ਹੀ ਨੀਂਦ ਸੌਣ ਕਾਰਨ ਤੁਹਾਡੀ ਚਮੜੀ ਚਮਕਣ ਲੱਗ ਜਾਵੇਗੀ।