
ਕਦੇ ਡੈਨਿਮ ਦਾ ਮਤਲਬ ਸਿਰਫ਼ ਜੀਨਸ ਮੰਨਿਆ ਜਾਂਦਾ ਸੀ ਪਰ ਹੁਣ ਇਸ ਫੈਬਰਿਕ ਦੇ ਨਾਲ ਹਰ ਤਰ੍ਹਾਂ ਦੇ ਐਕਸਪੈਰਿਮੈਂਟਸ ਹੋ ਰਹੇ ਹਨ ਅਤੇ ਡੈਨਿਮ ਨੇ ਵੱਖ - ਵੱਖ ਰੂਪ ਵਿਚ...
ਕਦੇ ਡੈਨਿਮ ਦਾ ਮਤਲਬ ਸਿਰਫ਼ ਜੀਨਸ ਮੰਨਿਆ ਜਾਂਦਾ ਸੀ ਪਰ ਹੁਣ ਇਸ ਫੈਬਰਿਕ ਦੇ ਨਾਲ ਹਰ ਤਰ੍ਹਾਂ ਦੇ ਐਕਸਪੈਰਿਮੈਂਟਸ ਹੋ ਰਹੇ ਹਨ ਅਤੇ ਡੈਨਿਮ ਨੇ ਵੱਖ - ਵੱਖ ਰੂਪ ਵਿਚ ਵਾਰਡਰੋਬ ਵਿਚ ਫਿਰ ਤੋਂ ਜਗ੍ਹਾ ਬਣਾ ਲਈ ਹੈ। ਨਾ ਸਿਰਫ਼ ਜੀਨਸ ਦੇ ਰੂਪ ਵਿਚ ਸਗੋਂ ਐਕਸੈਸਰੀਜ਼ ਤੋਂ ਲੈ ਕੇ ਡ੍ਰੈਸਿਜ ਅਤੇ ਸ਼ੂਜ ਤੱਕ ਡੈਨਿਮ ਦਾ ਬੋਲ ਬਾਲਾ ਦਿਖ ਰਿਹਾ ਹੈ। ਡੈਨਿਮ ਵਿਚ ਹੁਣ ਖਾਸੀ ਕਿਸਮ ਵੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਸੀਂ ਵੀ ਡੈਨਿਮ ਫੈਬਰਿਕ ਦੀ ਦੀਵਾਨੀ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਨੂੰ ਕੈਰੀ ਕਰਨ ਦੇ ਵੱਖ - ਵੱਖ ਤਰੀਕੇ।
denim
ਕੁੱਝ ਦਿਨਾਂ ਪਹਿਲਾਂ ਬਾਲੀਵੁਡ ਅਦਾਕਾਰਾ ਦੀਪੀਕਾ ਪਾਦੁਕੋਣ ਏਅਰਪੋਰਟ 'ਤੇ ਨਜ਼ਰ ਆਈ ਵਾਈਡ ਲੈਗਡ ਡੈਨਿਮ ਵਿਚ। ਉਨ੍ਹਾਂ ਦਾ ਇਹ ਲੁੱਕ ਖਾਸਾ ਪਸੰਦ ਕੀਤਾ ਗਿਆ ਅਤੇ ਸੋਸ਼ਲ ਮੀਡੀਆ 'ਤੇ ਵੀ ਲੰਮੇ ਸਮੇਂ ਤੱਕ ਛਾਇਆ ਰਿਹਾ। ਇਸ ਤੋਂ ਬਾਅਦ ਉਹ ਕਈ ਦੂਜੇ ਮੌਕਿਆਂ 'ਤੇ ਵੀ ਵਾਈਡ ਲੈਗਡ ਜੀਨਸ ਪਹਿਨੇ ਨਜ਼ਰ ਆਈ।
denim
ਮਲਾਇਕਾ ਅਰੋੜਾ ਦਾ ਡੈਨਿਮ ਪਹਿਨਣ ਦਾ ਇਹ ਅੰਦਾਜ਼ ਸਚਮੁੱਚ ਵਿਚ ਕਾਬਿਲ-ਏ-ਤਾਰੀਫ ਹੈ। ਡੈਨਿਮ ਨੂੰ ਪਲਾਜ਼ੋ ਪੈਂਟ ਦੇ ਰੂਪ ਵਿਚ ਕਿਵੇਂ ਪਾ ਸਕਦੇ ਹੋ, ਇਸ ਦੀ ਇੰਸਪਿਰੇਸ਼ਨ ਤੁਸੀਂ ਮਲਾਇਕਾ ਤੋਂ ਲੈ ਸਕਦੇ ਹੋ। ਜੇਕਰ ਤੁਸੀਂ ਡੈਨਿਮ ਜੈਕੇਟ ਪਹਿਨਣ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਦੇ ਨਾਲ ਸ਼ਾਰਟ ਕਰਾਪ ਟਾਪ ਪਾ ਸਕਦੇ ਹੋ।
denim
ਮੌਸਮ ਵਿਚ ਬਦਲਾਅ ਆਉਂਦੇ ਹੀ ਕਟ - ਆਫ਼ ਡੈਨਿਮ ਟ੍ਰੈਂਡ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਜਗ੍ਹਾ - ਜਗ੍ਹਾ ਤੋਂ ਫਟੀ ਅਤੇ ਧਾਗੇ ਨਿਕਲੀ ਹੋਈ ਜੀਨਸ ਨੂੰ ਹੀ ਫ਼ੈਸ਼ਨ ਦੀ ਭਾਸ਼ਾ ਵਿੱਚ ਕਟ ਆਫ ਡੈਨਿਮ ਕਿਹਾ ਜਾਂਦਾ ਹੈ। ਜੈਕੇਟ ਤੋਂ ਲੈ ਕੇ ਜੀਨਸ ਅਤੇ ਸ਼ਾਰਟਸ ਤੋਂ ਲੈ ਕੇ ਸ਼ਰਟ ਤੱਕ ਇਹ ਟ੍ਰੈਂਡ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। ਜੇਬ ਦੇ ਕੋਲੋਂ ਨਿਕਲੇ ਹੋਏ ਸਫੇਦ ਧਾਗੇ, ਗੋਡਿਆਂ ਤੋਂ ਕਟੀ ਹੋਈ ਜੀਨਸ ਜਾਂ ਫਿਰ ਹੇਠਾਂ ਮੋਹਰੀ ਤੋਂ ਨਿਕਲੇ ਹੋਏ ਧਾਗੇ ਅੱਜ ਕੱਲ ਕਾਫ਼ੀ ਟ੍ਰੈਂਡ ਵਿਚ ਹਨ।
denim
ਇਨੀਂ ਦਿਨੀਂ ਚਿੱਟੇ ਰੰਗ ਦੇ ਸਨੀਕਰ ਨੌਜਵਾਨਾ ਨੂੰ ਬਹੁਤ ਲੁਭਾਅ ਰਹੇ ਹਨ। ਅਜਿਹੇ ਵਿਚ ਤੁਸੀਂ ਕਿਵੇਂ ਪਿੱਛੇ ਰਹਿ ਸਕਦੇ ਹੋ ? ਪਰ ਜੇਕਰ ਤੁਸੀਂ ਇਸ ਨੂੰ ਅਤੇ ਆਕਰਸ਼ਕ ਲੁੱਕ ਦੇਣਾ ਚਾਹੁੰਦੀ ਹੋ ਤਾਂ ਇਸ ਨੂੰ ਡੈਨਿਮ ਦੇ ਨਾਲ ਪਾਓ। ਲੰਮੀ ਡੈਨਿਮ ਜੈਕੇਟ ਦੇ ਨਾਲ ਹਲਕੇ ਰੰਗ ਦੀ ਡੈਨਿਮ ਜੀਨਸ ਅਤੇ ਹੇਠਾਂ ਸਫੇਦ ਰੰਗ ਦਾ ਸਨੀਕਰ ਤੁਹਾਨੂੰ ਸਟਾਇਲਿਸ਼ ਲੁੱਕ ਦੇਵੇਗਾ।
denim
ਇਸ ਤੋਂ ਇਲਾਵਾ ਡੈਨਿਮ ਜੂਤੇ ਵੀ ਤੁਸੀਂ ਪਾ ਸਕਦੇ ਹੋ। ਡੈਨਿਮ ਸ਼ਰਟ ਦੇ ਨਾਲ ਚਿੱਟੇ ਰੰਗ ਦੀ ਜੀਨਸ ਅਤੇ ਪੈਰਾਂ ਵਿਚ ਡੈਨਿਮ ਦੇ ਜੁੱਤੇ ਤੁਹਾਨੂੰ ਬਿਲਕੁੱਲ ਵੱਖ ਅੰਦਾਜ਼ ਦੇਵਣਗੇ।
denim
ਪੈਚ ਵਰਕ ਡੈਨਿਮ ਟ੍ਰੈਂਡ ਵੀ ਇਨੀਂ ਦਿਨੀਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਪੈਚ ਵਰਕ ਡੈਨਿਮ ਸ਼ਰਟ ਨੂੰ ਸਫੇਦ ਸਕਰਟ ਦੇ ਨਾਲ ਪਾ ਕੇ ਤੁਸੀਂ ਵੀ ਫ਼ੈਸ਼ਨ ਦੇ ਨਾਲ ਕਦਮ ਮਿਲਾ ਕੇ ਚਲ ਸਕਦੀ ਹੋ। ਤੁਸੀਂ ਡੈਨਿਮ ਦੀ ਜੈਕੇਟ, ਜੀਨਸ, ਸ਼ਰਟ ਜਾਂ ਬੈਗ 'ਤੇ ਵੀ ਪੈਚਵਰਕ ਲਗਾ ਸਕਦੀ ਹੋ। ਪੁਰਾਣੀ ਡੈਨਿਮ ਦੀ ਜੀਨਸ 'ਤੇ ਵੀ ਪੈਚਵਰਕ ਲਗਵਾ ਸਕਦੀ ਹੋ।