
ਡਿਜ਼ਾਇਨਰ ਕੁੜਤਾ ਜਾਂ ਕੁੜਤੀ ਨੂੰ ਤੁਸੀਂ ਲੈਗਿੰਗ, ਸਲਵਾਰ, ਚੂੜੀਦਾਰ ਜਾਂ ਪਲਾਜ਼ੋ ਦੇ ਨਾਲ ਤਾਂ ਅਕਸਰ ਪਾਇਆ ਹੋਵੇਗਾ ਪਰ ਹੁਣ ਫ਼ੈਸ਼ਨ ਵਿਚ ਟ੍ਰੈਂਡ ਹੈ ਡੈਨਿਮ ਨਾਲ ਕੁੜਤਾ...
ਡਿਜ਼ਾਇਨਰ ਕੁੜਤਾ ਜਾਂ ਕੁੜਤੀ ਨੂੰ ਤੁਸੀਂ ਲੈਗਿੰਗ, ਸਲਵਾਰ, ਚੂੜੀਦਾਰ ਜਾਂ ਪਲਾਜ਼ੋ ਦੇ ਨਾਲ ਤਾਂ ਅਕਸਰ ਪਾਇਆ ਹੋਵੇਗਾ ਪਰ ਹੁਣ ਫ਼ੈਸ਼ਨ ਵਿਚ ਟ੍ਰੈਂਡ ਹੈ ਡੈਨਿਮ ਨਾਲ ਕੁੜਤਾ ਪਾਉਣ ਦਾ। ਅਜਿਹੇ 'ਚ ਜੇਕਰ ਤੁਸੀਂ ਵੀ ਚਾਹੋ ਤਾਂ ਅਪਣੇ ਮਨਪਸੰਦ ਕੁੜਤੇ ਨੂੰ ਜੀਨਸ ਦੇ ਨਾਲ ਪਾ ਸਕਦੇ ਹੋ।
Deepika Padukone
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਪ੍ਰਿੰਟਿਡ ਬੰਦ ਗਲੇ ਕੁੜਤੇ 'ਚ ਦੀਪੀਕਾ ਪਾਦੁਕੋਣ ਬੇਹੱਦ ਖੂਬਸੂਰਤ ਲੱਗ ਰਹੀ ਹੈ। ਨਾਲ ਹੀ ਕੁੜਤੇ ਦਾ ਫਰੰਟ ਸਲਿਟ ਵੀ ਦੀਪਿਕਾ ਦੇ ਸਟਾਇਲ ਵਿਚ ਚਾਰ ਚੰਨ ਲਗਾ ਰਿਹਾ ਹੈ। ਅਪਣੇ ਇਸ ਕੁੜਤੇ ਨੂੰ ਦੀਪਿਕਾ ਨੇ ਬਲੂ ਕਲਰ ਦੀ ਰਿਪਡ ਜੀਂਸ ਅਤੇ ਪਿੰਕ ਕਲਰ ਦੇ ਪੁਆਇੰਟਿਡ ਸ਼ੂਜ਼ ਦੇ ਨਾਲ ਮੈਚ ਕਰ ਪਾਇਆ ਹੈ ਜਿਸ ਵਿਚ ਦੀਪਿਕਾ ਬੇਹੱਦ ਸਟਾਇਲਿਸ਼ ਦਿਖ ਰਹੀ ਹੈ। ਦੀਪਿਕਾ ਦੇ ਇਸ ਲੁੱਕ ਨੂੰ ਤੁਸੀਂ ਵੀ ਅਸਾਨੀ ਨਾਲ ਪਾ ਸਕਦੇ ਹੋ।
Aditi Rao Hydari
ਇਸ ਤਰ੍ਹਾਂ ਦਾ ਕੋਟ ਸ਼ੇਪਡ ਕਾਲਰ ਵਾਲਾ ਲਾਂਗ ਕੁੜਤਾ ਤਾਂ ਸੱਭ ਦੇ ਕੋਲ ਹੁੰਦਾ ਹੈ ਪਰ ਇਸ ਵਾਰ ਇਸ ਨੂੰ ਲੈਗਿੰਗ ਜਾਂ ਚੂੜੀਦਾਰ ਦੇ ਨਾਲ ਪਾਉਣ ਦੀ ਬਜਾਏ ਅਦਿਤੀ ਰਾਵ ਹੈਦਰੀ ਦੀ ਤਰ੍ਹਾਂ ਫਿਟਿਡ ਡੈਨਿਮ ਦੇ ਨਾਲ ਪੇਅਰ ਕਰ ਪਾ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਤਰ੍ਹਾਂ ਦੇ ਲੁੱਕ ਲਈ ਫਰੰਟ ਸਲਿਟ ਜਾਂ ਸਾਈਡ ਸਲਿਟ ਵਾਲਾ ਕੁੜਤਾ ਚੁਣ ਸਕਦੇ ਹੋ।
Taapsee Pannu
ਤੁਸੀ ਸਿਰਫ਼ ਲਾਂਗ ਸਟ੍ਰੇਟ ਕੁੜਤੇ ਨੂੰ ਹੀ ਨਹੀਂ ਸਗੋਂ ਘੇਰ ਵਾਲੇ ਅਨਾਰਕਲੀ ਕੁੜਤੇ ਨੂੰ ਵੀ ਡੇਨੈਮ ਦੇ ਨਾਲ ਮੈਚ ਕਰ ਪਾ ਸਕਦੇ ਹੋ। ਉਂਝ ਜੇਕਰ ਤਾਪਸੀ ਪੰਨੂ ਦੀ ਤਰ੍ਹਾਂ ਤੁਸੀਂ ਵੀ ਫ੍ਰੰਟ ਸਲਿਟ ਵਾਲੇ ਕੁੜਤੇ ਨੂੰ ਰਿਪਡ ਜੀਂਸ ਦੇ ਨਾਲ ਪਾਓਗੇ ਤਾਂ ਲੁੱਕ ਹੋਰ ਵੀ ਬਿਹਤਰ ਲੱਗੇਗੀ।
Tamannaah
ਕੁੜਤੇ ਨੂੰ ਡੈਨਿਮ ਦੇ ਨਾਲ ਪਾਉਣ ਦਾ ਇਕ ਹੋਰ ਚੰਗਾ ਤਰੀਕਾ ਇਹ ਹੈ ਕਿ ਤੁਸੀਂ ਫਲੋਰ ਲੈਂਥ, ਫ੍ਰੰਟ ਸਲਿਟ ਵਾਲਾ ਕੁੜਤਾ ਚੁਣੋ ਅਤੇ ਇਸ ਨੂੰ ਫਿਟਿਡ ਜੀਨਸ ਅਤੇ ਸਟ੍ਰੈਪ ਵਾਲੇ ਸੈਂਡਲਸ ਦੇ ਨਾਲ ਮੈਚ ਕਰ ਪਾਓ। ਇਨੀਂ ਦਿਨੀਂ ਫਲੋਰਲ ਪੈਟਰਨ ਬਹੁਤ ਜ਼ਿਆਦਾ ਹਿਟ ਹੈ, ਅਜਿਹੇ ਵਿਚ ਜੇਕਰ ਤੁਸੀਂ ਵੀ ਤਮੰਨਾ ਭਾਟਿਯਾ ਦੀ ਤਰ੍ਹਾਂ ਫਲੋਰਲ ਕੁੜਤਾ ਚੁਣਦੇ ਹੋ ਤਾਂ ਤੁਹਾਡਾ ਲੁੱਕ ਕਿਸੇ ਪਾਰਟੀ ਲਈ ਇੱਕ ਦਮ ਪਰਫ਼ੈਕਟ ਬਣ ਜਾਵੇਗਾ।
Janhvi Kapoor
ਜਾਨ੍ਹਵੀ ਕਪੂਰ ਬਾਲੀਵੁਡ ਵਿਚ ਭਲੇ ਹੀ ਡੈਬਿਊ ਕਰ ਰਹੀ ਹੈ ਪਰ ਫ਼ੈਸ਼ਨ ਅਤੇ ਸਟਾਇਲ ਦੇ ਮਾਮਲੇ ਵਿਚ ਹੁਣ ਤਕ ਉਹ ਕਾਫ਼ੀ ਟ੍ਰੈਂਡ ਸੈਟ ਕਰ ਚੁਕੀ ਹੈ। ਹਾਲ ਹੀ ਵਿਚ ਅਪਣੀ ਫ਼ਿਲਮ ਧਡ਼ਕ ਦੇ ਪ੍ਰਮੋਸ਼ਨ ਦੇ ਦੌਰਾਨ ਜਾਹਨਵੀ ਨਜ਼ਰ ਆਈ ਮਨੀਸ਼ ਮਲਹੋਤਰਾ ਵਲੋਂ ਡਿਜ਼ਾਇਨ ਕੀਤੇ ਗਏ ਇਸ ਕੋਲਡ ਸ਼ੋਲਡਰ ਬ੍ਰਾਈਟ ਸੰਤਰੀ ਕੁੜਤੇ ਵਿਚ ਜਿਸ ਨੂੰ ਜਾਨ੍ਹਵੀ ਨੇ ਰਿਪਡ ਬਲੂ ਡੈਨਿਮ ਦੇ ਨਾਲ ਪਾਇਆ ਸੀ। ਜੇਕਰ ਤੁਸੀਂ ਚਾਹੋ ਤਾਂ ਇਸ ਲੁੱਕ ਨੂੰ ਵਿਆਹ ਦੇ ਕਿਸੇ ਫੰਕਸ਼ਨ ਵਿਚ ਵੀ ਟ੍ਰਾਈ ਕਰ ਸਕਦੇ ਹੋ।