
ਪਿਅਰਸਿੰਗ ਦਾ ਟ੍ਰੈਂਡ - ਡਾਇਮੰਡ ਯਾਨੀ ਹੀਰਿਆਂ, ਜਿਸ ਦਾ ਨਾਮ ਸੁਣਦੇ ਹੀ ਲੋਕਾਂ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਜਾਂਦੀ ਹੈ। ਦੁਨੀਆਂ ਵਿਚ ਡਾਇਮੰਡ ਦਾ ਬਹੁਤ ...
ਪਿਅਰਸਿੰਗ ਦਾ ਟ੍ਰੈਂਡ - ਡਾਇਮੰਡ ਯਾਨੀ ਹੀਰਿਆਂ, ਜਿਸ ਦਾ ਨਾਮ ਸੁਣਦੇ ਹੀ ਲੋਕਾਂ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਜਾਂਦੀ ਹੈ। ਦੁਨੀਆਂ ਵਿਚ ਡਾਇਮੰਡ ਦਾ ਬਹੁਤ ਕ੍ਰੇਜ਼ ਹੈ, ਹਰ ਕੋਈ ਡਾਇਮੰਡ ਦਾ ਚਾਅ ਰੱਖਦਾ ਹੈ। ਇਕ ਰਿਪੋਰਟ ਦੇ ਮੁਤਾਬਕ ਬ੍ਰੀਟੇਨ ਵਿਚ ਬ੍ਰੀਟਿਸ਼ ਕਪਲ ਘੱਟ ਤੋਂ ਘੱਟ 1 ਲੱਖ ਰੁਪਏ ਦੀ ਰਿੰਗ ਪਾਉਂਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਡਾਇਮੰਡ ਰਿੰਗ ਗੁੰਮ ਹੋਣ ਦਾ ਵੀ ਡਰ ਰਹਿੰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਔਰਤ ਲਈ ਪ੍ਰਾਚੀਨ ਕਾਲ ਤੋਂ ਸਾਜ ਸਜਾਵਟ ਦਾ ਸਮਾਨ ਗਹਿਣਾ ਹੀ ਹਨ।
Ring Piercing
ਪੁਰਾਤਨ ਕਾਲ ਵਿਚ ਔਰਤਾਂ ਵੱਖਰੇ ਕਿਸਮ ਦੇ ਗਹਿਣੇ ਪਾਉਂਦੀਆਂ ਸੀ ਪਰ ਸਮਾਂ ਬਦਲਿਆ ਅਤੇ ਜਵੈਲਰੀ ਦੇ ਡਿਜ਼ਾਇਨ ਵਿਚ ਬਦਲਾਅ ਆਇਆ ਹੈ। ਜਿਥੇ ਪਹਿਲਾਂ ਔਰਤਾਂ ਭਾਰੀ ਭਾਰੀ ਗਹਿਣੇ ਪਾਉਂਦੀਆਂ ਸੀ। ਉਥੇ ਹੀ ਹੁਣ ਉਹ ਹਲਕੇ ਤੋਂ ਹਲਕਾ ਗਹਿਣੇ ਪਾਉਣਾ ਪੰਸਦ ਕਰਦੀ ਹੈ। ਦੁਨੀਆਂ ਤੇਜ਼ੀ ਤੋਂ ਬਦਲ ਰਹੀ ਹੈ ਤਾਂ ਗਹਿਣਾ ਪਾਉਣ ਦਾ ਟ੍ਰੈਂਡ ਵੀ ਬਦਲ ਰਿਹਾ ਹੈ। ਅੱਜਕੱਲ ਵੱਖ ਦਿਖਣ ਦੀ ਹੋੜ ਵਿਚ ਨੌਜਵਾਨ ਕੁੱਝ ਵੀ ਟ੍ਰਾਈ ਕਰਨ ਵਿਚ ਪਰਹੇਜ਼ ਨਹੀਂ ਕਰਦੇ ਹਨ। ਅੱਜਕੱਲ ਪਿਅਰਸਿੰਗ ਦਾ ਟ੍ਰੈਂਡ ਚੱਲ ਰਿਹਾ ਹੈ।
Ring Piercing
ਲਡ਼ਕੀਆਂ ਅਪਣੇ ਨੋਜ਼ ਪਿਅਰਸਿੰਗ, ਈਅਰ ਪਿਅਰਸਿੰਗ, ਆਈਬਰੋ ਪਿਅਰਸਿੰਗ ਅਤੇ ਧੁੰਨੀ ਵਿਚ ਪਿਅਰਸਿੰਗ ਕਰਵਾ ਰਹੀਆਂ ਹਨ। ਪਰ ਡਾਇਮੰਡ ਦੀ ਮਹੱਤਤਾ ਨੂੰ ਦੇਖਦੇ ਹੋਏ ਵੈਸਟਰਨ ਕੰਟਰੀਜ਼ ਵਿਚ ਨੌਜਵਾਨ ਨੇ ਕੁੜਮਾਈ ਲਈ ਰਿੰਗ ਪਿਅਰਸਿੰਗ ਨੂੰ ਅਪਣਾਉਨਾ ਸ਼ੁਰੂ ਕਰ ਦਿਤਾ ਹੈ। ਇਹ ਟ੍ਰੈਂਡ ਹੁਣ ਭਾਰਤ ਵਿਚ ਕਾਫ਼ੀ ਪ੍ਰਸਿੱਧ ਹੁੰਦਾ ਜਾ ਰਿਹਾ ਹੈ। ਤਾਂ ਅੱਜ ਅਸੀਂ ਤੁਹਾਨੂੰ ਇਸ ਨਵੇਂ ਟ੍ਰੈਂਡ ਬਾਰੇ ਦੱਸਣ ਜਾ ਰਹੇ ਹਾਂ। ਦਰਅਸਲ 21ਵੀ ਸਦੀ ਵਿਚ ਵਿਅਹੁਤਾ ਜੋੜਿਆਂ ਅਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਤਰੀਕਾ ਬਦਲ ਦਿਤਾ ਹੈ। ਪਹਿਲਾਂ ਲੋਕ ਟੈਟੂ ਬਣਵਾਉਂਦੇ ਸਨ ਪਰ ਹੁਣ ਐਨਗੇਜਮੈਂਟ ਰਿੰਗ ਪਿਅਰਸਿੰਗ ਦਾ ਚਲਣ ਆ ਗਿਆ ਹੈ।
Ring Piercing
ਹੁਣ ਕਪਲਸ ਅਪਣੀ ਐਨਗੇਜਮੈਂਟ ਵਿਚ ਰਿੰਗ ਨਹੀਂ ਦਿੰਦੇ ਹਨ, ਸਗੋਂ ਰਿੰਗ ਪਿਅਰਸਿੰਗ ਕਰਵਾਉਂਦੇ ਹਨ। ਇਹ ਥੋੜ੍ਹਾ ਦਰਦਭਰਿਆ ਹੁੰਦਾ ਹੈ ਪਰ ਜੇਕਰ ਪਿਆਰ ਵਿਚ ਦਰਦ ਨਾ ਹੋਵੇ ਤਾਂ ਮਜ਼ਾ ਕਿਵੇਂ। ਹੁਣ ਤੁਹਾਨੂੰ ਰਿੰਗ ਸੰਭਾਲ ਕੇ ਰੱਖਣ ਦੀ ਚਿੰਤਾ ਤੋਂ ਮੁਕਤੀ ਅਤੇ ਦਾਗ ਬਣਨ ਦੀ ਸਮੱਸਿਆ ਤੋਂ ਛੁੱਟੀ ਮਿਲ ਜਾਵੇਗੀ। ਨਾਲ ਹੀ ਇਸ ਰਿੰਗ ਪਿਅਰਸਿੰਗ ਦਾ ਇਕ ਫ਼ਾਇਦਾ ਇਹ ਹੈ ਕਿ ਤੁਸੀਂ ਇਸ ਨੂੰ ਕਦੇ ਹਟਾ ਨਹੀਂ ਪਾਓਗੇ ਨਾਲ ਹੀ ਰਿਲੇਸ਼ਨਸ਼ਿਪ ਨੂੰ ਤੋੜਨਾ ਕਾਫ਼ੀ ਮੁਸ਼ਕਿਲ ਭਰਿਆ ਹੋ ਸਕਦਾ ਹੈ।
Ring Piercing
ਐਨਗੇਜਮੈਂਟ ਰਿੰਗ ਪਿਅਰਸਿੰਗ ਕਰਾਉਣ ਦਾ ਤਰੀਕਾ ਇਸ ਤਰ੍ਹਾਂ ਹੈ ਕਿ 10 ਮਿੰਟ ਦੇ ਅੰਦਰ ਗਾਹਰਾਂ ਦੀ ਪਸੰਦ ਦਾ ਹੀਰਾ ਉਨ੍ਹਾਂ ਦੀ ਊਂਗਲੀ ਵਿੱਚ ਜਡ਼ ਦਿਤਾ ਜਾਂਦਾ ਹੈ। ਇਸ ਦੇ ਲਈ ਫਿੰਗਰ ਦਾ ਕੁੱਝ ਹਿੱਸਾ ਸੁੰਨ ਕਰ ਚਮੜੀ ਕੱਟੀ ਜਾਂਦੀ ਹੈ ਅਤੇ 2 ਪੀਸ ਜਵੈਲਰੀ ਦੇ ਮੈਟਲ ਵਾਲੇ ਫਲੈਟ ਹਿੱਸੇ ਨੂੰ ਚਮੜੀ ਦੀ ਸਤ੍ਹਾ 'ਤੇ ਘੁਸਾਇਆ ਜਾਂਦਾ ਹੈ। ਅੱਜਕੱਲ ਡਾਇਮੰਡ ਜਾਂ ਮਹਿੰਗੇ ਰਤਨ ਦੀ ਰਿੰਗਸ ਨੂੰ ਪਹਿਨਣ ਲਈ ਕੁੜੀਆਂ ਇਸ ਪਿਅਰਸਿੰਗ ਦਾ ਟ੍ਰੈਂਡ ਨੂੰ ਜੱਮ ਕੇ ਫਾਲੋ ਕਰ ਰਹੀਆਂ ਹਨ।
Ring Piercing
ਪਿਅਰਸਿੰਗ ਦਾ ਟ੍ਰੈਂਡ - ਉਥੇ ਹੀ ਰਿੰਗ ਪਿਅਰਸਿੰਗ ਕਰਾਉਣ ਦੇ ਆਇਡਿਆ ਨੂੰ ਚਮੜੀ ਦੇ ਡਾਕਟਰ ਗਲਤ ਮੰਣਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪਿਅਰਸਿੰਗ ਸਰੀਰ ਲਈ ਨੁਕਸਾਨਦੇਹ ਹੈ। ਉਂਗਲੀ ਵਿਚ ਛੇਦ ਕਰਾ ਕੇ ਰਿੰਗ ਪਾਉਣ ਗਲਤ ਹੈ। ਇਸ ਨਾਲ ਤੁਹਾਨੂੰ ਚਮੜੀ ਦੀ ਸਮੱਸਿਆ ਹੋ ਸਕਦੀ ਹੈ ਕਿਉਂਕਿ ਛੇਦ ਕਰਾਉਂਦੇ ਸਮੇਂ ਤੁਹਾਡੀ ਉਂਗਲੀ ਨੂੰ ਸੁੰਨ ਕੀਤਾ ਜਾਂਦਾ ਹੈ, ਜੋ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜੇਕਰ ਤੁਹਾਡੀ ਚਮੜੀ ਸੈਂਸਟਿਵ ਹੈ ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੋਵੇਗਾ। ਨਾਲ ਹੀ ਇਸ ਪਿਅਰਸਿੰਗ ਨੂੰ ਹਟਵਾਉਂਦੇ ਸਮੇਂ ਤੁਹਾਡੀ ਉਂਗਲੀ ਵਿਚ ਦਾਗ ਰਹਿ ਜਾਵੇਗਾ, ਜਿਸ ਨੂੰ ਤੁਸੀਂ ਮਿਟਾ ਨਹੀਂ ਸਕਦੇ ਹੋ।