ਇਸ ਤਰ੍ਹਾਂ ਕਰੋ ਅੱਖਾਂ 'ਤੇ ਪਿੰਕ ਮੇਕਅਪ
Published : Nov 27, 2018, 1:06 pm IST
Updated : Nov 27, 2018, 1:06 pm IST
SHARE ARTICLE
Pink Eye Makeup
Pink Eye Makeup

ਅੱਖਾਂ ਉਤੇ ਮੇਕਅਪ ਕਰਨ ਨਾਲ ਤੁਹਾਡੀ ਅੱਖਾਂ ਬੇਹੱਦ ਖੂਬਸੂਰਤ ਲੱਗਣ ਲਗਦੀਆਂ ਹਨ ਪਰ ਕਈ ਵਾਰ ਮੇਕਅਪ ਦੀ ਠੀਕ ਜਾਣਕਾਰੀ ਨਾ ਹੋਣ 'ਤੇ ਅੱਖਾਂ ਦੀ ਖੂਬਸੂਰਤੀ ...

ਅੱਖਾਂ ਉਤੇ ਮੇਕਅਪ ਕਰਨ ਨਾਲ ਤੁਹਾਡੀ ਅੱਖਾਂ ਬੇਹੱਦ ਖੂਬਸੂਰਤ ਲੱਗਣ ਲਗਦੀਆਂ ਹਨ ਪਰ ਕਈ ਵਾਰ ਮੇਕਅਪ ਦੀ ਠੀਕ ਜਾਣਕਾਰੀ ਨਾ ਹੋਣ 'ਤੇ ਅੱਖਾਂ ਦੀ ਖੂਬਸੂਰਤੀ ਵਿਗੜ ਜਾਂਦੀ ਹੈ। ਇਸ ਲਈ ਅਖਾਂ ਦਾ  ਮੇਕਅਪ ਕਰਨ ਤੋਂ ਪਹਿਲਾਂ ਹਮੇਸ਼ਾ ਅਪਣੀ ਸ‍ਕਿਸ ਦਾ ਕੰਪ‍ਲੈਕ‍ਸ਼ਨ, ਟਾਈਪ ਅਤੇ ਮੌਕੇ ਨੂੰ ਜ਼ਰੂਰ ਵੇਖੋ। ਗੁਲਾਬੀ ਇਕ ਅਜਿਹਾ ਰੰਗ ਹੈ, ਜੋ ਇਕ ਮਿੰਟ 'ਚ ਤੁਹਾਨੂੰ ਖੂਬਸੂਰਤ ਹੋਣ ਦਾ ਅਹਿਸਾਸ ਕਰਾਉਂਦਾ ਹੈ। ਤੁਸੀਂ ਚਾਹੋ ਤਾਂ ਅਪਣੇ ਗੱਲਾਂ ਅਤੇ ਬੁਲ੍ਹਾਂ ਨੂੰ ਗੁਲਾਬੀ ਰੰਗ ਨਾਲ ਨਿਖਾਰ ਸਕਦੇ ਹੋ ਜਾਂ ਫਿਰ ਸਿਰਫ਼ ਪਿੰਕ ਕਲਰ ਦਾ ਆਈ ਮੇਕਅਪ ਕਰ ਕੇ ਹੀ ਕਹਿਰ ਢਾਹ ਸਕਦੇ ਹੋ।

Pink Eye MakeupPink Eye Makeup

ਪਿੰਕ ਆਈ ਮੇਕਅਪ ਪਾਉਣ ਲਈ ਫੌਲੋ ਕਰੋ ਇਹ ਸ‍ਟੈਪ। ਸੱਭ ਤੋਂ ਪਹਿਲਾਂ ਅਪਣੇ ਚਿਹਰੇ 'ਤੇ ਫੇਸਵਾਸ਼ ਲਗਾ ਕੇ ਚਿਹਰੇ ਨੂੰ ਸਾਫ਼ ਕਰੋ। ਫਿਰ ਕੌਟਨ ਬੌਲ ਨੂੰ ਟੋਨਰ ਵਿਚ ਡੁਬੋ ਕੇ ਅਤੇ ਉਸ ਨੂੰ ਸਾਵਧਾਨੀ ਨਾਲ ਅਪਣੀ ਅੱਖਾਂ ਦੇ ਚਾਰੇ ਪਾਸੇ ਲਗਾਓ। ਟੋਨਰ ਨਾਲ ਮੇਕਅਪ ਫੈਲਦਾ ਨਹੀਂ ਹੈ ਅਤੇ ਉਹ ਲਾਂਗ ਲਾਸ‍ਟਿੰਗ ਬਣਿਆ ਰਹਿੰਦਾ ਹੈ। ਹੁਣ ਅਪਣੀ ਚਮੜੀ ਦੇ ਰੰਗ ਨਾਲ ਮੇਲ ਖਾਂਦਾ ਹੋਇਆ ਬੇਸ ਆਈਸ਼ੈਡੋ ਲਵੋ ਅਤੇ ਉਸ ਨੂੰ ਅਪਣੀ ਪਲਕਾਂ ਦੇ ਉਤੇ ਲਗਾ ਲਵੋ। ਨਿਊਡ ਸ਼ਿਮਰ ਆਈਸ਼ੈਡੋ ਲਵੋ ਅਤੇ ਉਸ ਨੂੰ ਇਕ ਫਲੈਟ ਬਰਸ਼ ਦੀ ਸਹਾਇਤਾ ਨਾਲ ਪਲਕਾਂ ਉਤੇ ਲਗਾਓ ਪਰ ਇਸ ਦੇ ਲਈ ਹਲਕਾ ਕੋਟ ਹੀ ਲਗਾਓ।

Pink Eye MakeupPink Eye Makeup

ਹੁਣ ਇਕ ਫਲੈਟ ਬਰਸ਼ ਲਵੋ ਅਤੇ ਉਸ ਨਾਲ ਅਪਣੀ ਪਲਕਾਂ ਉਤੇ ਪਿੰਕ ਕਲਰ ਦਾ ਆਈਸ਼ੈਡੋ ਲਗਾਓ। ਇਸ ਆਈਸ਼ੈਡੋ ਨੂੰ ਚੰਗੀ ਤਰ੍ਹਾਂ ਪੂਰੀ ਪਲਕਾਂ ਉਤੇ ਫੈਲਾ ਦਿਓ। ਇਸ ਤੋਂ ਬਾਅਦ ਇਕ ਪਤਲੇ ਬਰਸ਼ ਦੀ ਮਦਦ ਨਾਲ ਅੱਖਾਂ ਦੇ‍ ਕੋਨੇ 'ਚ ਪਿੰਕ ਆਈਸ਼ੈਡੋ ਲਗਾਓ ਅਤੇ ਉਸ ਨੂੰ ਜਲਕਾ ਜਿਹਾ ਉਤੇ ਦੇ ਵੱਲ ਲੈ ਜਾਓ ਜਿਸ ਦੇ ਨਾਲ ਉਹ ਵੀ ਸ਼ੇਪ ਵਿਚ ਆ ਜਾਵੇ। ਹੁਣ ਇਕ ਪਿੰਕ ਆਈਲਾਈਨਰ ਪੈਂਸਿਲ ਜਾਂ ਲਿਕ‍ਵਿਡ ਲਵੋ, ਜਿਸ ਵਿਚ ਸ਼ਿਮਰ ਵੀ ਮਿਲਿਆ ਹੋਣਾ ਚਾਹਿਦਾ ਹੈ। ਹੁਣ ਇਸ ਨੂੰ ਉਤੇ ਦੀ ਪਲਕਾਂ ਉਤੇ ਲਗਾਓ ਅਤੇ ਹਲਕੀ ਜਿਹੀ ਲਾਈਨ ਅਪਣੀ ਹੇਠਾਂ ਦੀ ਵੀ ਪਲਕਾਂ ਉਤੇ ਲਗਾਓ।

Pink Eye MakeupPink Eye Makeup

ਵੇਖ ਲਵੋ ਕਿ ਤੁਹਾਡੀ ਦੋਨਾਂ ਅੱਖਾਂ ਦੀਆਂ ਪਲਕਾਂ ਦੇ ਕੋਨੇ ਚੰਗੀ ਤਰ੍ਹਾਂ ਨਾਲ ਗੁਲਾਬੀ ਸ਼ੇਡ ਨਾਲ ਢੱਕ ਗਿਆ ਹੋਵੇ। ਹੁਣ ਗੋਲ‍ਡਨ ਸ਼ਿਮਰ ਲਵੋ ਅਤੇ ਉਸ ਨੂੰ ਆਈਬਰੋ ਲਾਈਨ ਦੇ ਹੇਠਾਂ ਦੇ ਵੱਲ ਲਗਾਓ। ਥੋੜਾ ਜਿਹਾ ਸ਼ਿਮਰ ਅਪਣੀ ਹੇਠਾਂ ਦੀ ਪਲਕਾਂ ਦੀ ਸ਼ੁਰੂਆਤ ਉਤੇ ਵੀ ਲਗਾਓ (ਲਗਭੱਗ 3 ਸੀਐਮ)। ਇਸ ਤੋਂ ਬਾਅਦ ਬ‍ਲੈਕ ਮਸ‍ਕਾਰਾ ਲਵੋ ਅਤੇ ਉਸ ਨੂੰ ਲਗਾਓ।

Pink Eye MakeupPink Eye Makeup

ਅੱਖਾਂ ਵੱਡੀਆਂ ਦਿਖਣ ਇਸ ਦੇ ਲਈ ਉਸ ਨੂੰ ਕੋਨੇ ਉਤੇ ਥੋੜਾ ਲੰਮਾ ਕਰ ਦਿਓ। ਇਸ ਤੋਂ ਇਲਾਵਾ ਚਾਹੋ ਤਾਂ ਨਕਲੀ ਆਈਲੈਸ਼ ਵੀ ਲਗਾ ਸਕਦੇ ਹੋ। ਫਿਰ ਕੱਜਲ ਲਵੋ ਅਤੇ ਪਲਕਾਂ ਦੇ ਗਹਿਰਾਈ ਨਾਲ ਲਗਾਓ। ਆਈਬਰੋ ਨੂੰ ਵੀ ਸ਼ੇਪ ਦੇਣ ਲਈ ਆਈਬਰੋ ਪੈਨਸਿਲ ਨਾਲ ਉਸ ਨੂੰ ਗਹਿਰਾ ਕਰ ਕੇ ਸ਼ੇਪ ਦਿਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement